ਐੱਨ. ਚੰਦਰਸ਼ੇਖਰਨ ਮੁੜ ਬਣੇ ਟਾਟਾ ਸੰਨਜ਼ ਦੇ ਚੇਅਰਮੈਨ

Friday, Feb 11, 2022 - 07:32 PM (IST)

ਨਵੀਂ ਦਿੱਲੀ (ਭਾਸ਼ਾ) – ਐੱਨ. ਚੰਦਰਸ਼ੇਖਰਨ ਮੁੜ ਟਾਟਾ ਸੰਨਜ਼ ਦੇ ਚੇਅਰਮੈਨ ਬਣ ਗਏ ਹਨ। ਐਨ ਚੰਦਰਸ਼ੇਖਰਨ ਨੂੰ ਸ਼ੁੱਕਰਵਾਰ ਨੂੰ ਪੰਜ ਸਾਲਾਂ ਲਈ ਟਾਟਾ ਸੰਨਜ਼ ਦੇ ਚੇਅਰਮੈਨ ਵਜੋਂ ਮੁੜ ਨਿਯੁਕਤ ਕੀਤਾ ਗਿਆ। ਟਾਟਾ ਸੰਨਜ਼ ਟਾਟਾ ਗਰੁੱਪ ਦੀ ਹੋਲਡਿੰਗ ਕੰਪਨੀ ਹੈ। ਚੰਦਰਸ਼ੇਖਰਨ ਦੀ ਦੂਜੀ ਵਾਰ ਮੁੜ ਨਿਯੁਕਤੀ ਦਾ ਟਾਟਾ ਟਰੱਸਟ ਦੇ ਚੇਅਰਮੈਨ ਰਤਨ ਟਾਟਾ ਨੇ ਸਮਰਥਨ ਕੀਤਾ। ਟਾਟਾ ਸੰਨਜ਼ ਵਿੱਚ ਟਾਟਾ ਟਰੱਸਟਸ ਦੀ ਬਹੁਗਿਣਤੀ ਹਿੱਸੇਦਾਰੀ ਹੈ।

ਦਰਅਸਲ ਟਾਟਾ ਸੰਨਜ਼ ਦੇ ਬੋਰਡ ਨੇ ਅੱਜ ਚੇਅਰਮੈਨ ਐੱਨ. ਚੰਦਰਸ਼ੇਖਰਨ ਦਾ ਕਾਰਜਕਾਲ 5 ਸਾਲ ਲਈ ਵਧਾਉਣ ਦਾ ਫੈਸਲਾ ਕੀਤਾ। ਚੰਦਰਸ਼ੇਖਰਨ ਨੂੰ ਸਾਲ 2017 ’ਚ ਪਹਿਲੀ ਵਾਰ ਟਾਟਾ ਸੰਨਜ਼ ਦਾ ਚੇਅਰਮੈਨ ਬਣਾਇਆ ਗਿਆ ਸੀ। ਉਨ੍ਹਾਂ ਦਾ ਕਾਰਜਕਾਲ ਇਸੇ 20 ਫਰਵਰੀ ਨੂੰ ਖਤਮ ਹੋ ਰਿਹਾ ਸੀ।

ਕੰਪਨੀ ਵਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਕਿ ਟਾਟਾ ਸੰਨਜ਼ ਦੇ ਇਸ ਬੋਰਡ ਮੀਟਿੰਗ ’ਚ ਕੰਪਨੀ ਦੇ ਚੇਅਰਮੈਨ ਐਮੀਰੇਟਸ ਅਤੇ ਟਾਟਾ ਟਰੱਸਟ ਦੇ ਚੇਅਰਮੈਨ ਰਤਨ ਟਾਟਾ ਵੀ ਮੌਜੂਦ ਸਨ। ਰਤਨ ਟਾਟਾ ਨੇ ਐੱਨ. ਚੰਦਰਸ਼ੇਖਰਨ ਦੀ ਅਗਵਾਈ ’ਚ ਟਾਟਾ ਗਰੁੱਪ ਦੀ ਪ੍ਰਗਤੀ ਅਤੇ ਪ੍ਰਦਰਸ਼ਨ ’ਤੇ ਸੰਤੁਸ਼ਟੀ ਪ੍ਰਗਟਾਈ। ਰਤਨ ਟਾਟਾ ਨੇ ਚੰਦਰਸ਼ੇਖਰਨ ਦੇ ਕਾਰਜਕਾਲ ਨੂੰ ਹੋਰ 5 ਸਾਲ ਵਧਾਉਣ ਲਈ ਸਿਫਾਰਿਸ਼ ਕੀਤੀ। ਬੋਰਡ ਦੇ ਮੈਂਬਰਾਂ ਨੇ ਵੀ ਐੱਨ. ਚੰਦਰਸ਼ੇਖਰਨ ਦੇ ਐਗਜ਼ੀਕਿਊਟਿਵ ਚੇਅਰਮੈਨ ਕਾਰਜਕਾਲ ਦੀ ਸ਼ਲਾਘਾ ਕਰਦੇ ਹੋਏ ਅਗਲੇ 5 ਸਾਲ ਲਈ ਉਨ੍ਹਾਂ ਦੀ ਮੁੜ ਨਿਯੁਕਤੀ ਨੂੰ ਸਰਵਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ।

 

 


Harinder Kaur

Content Editor

Related News