ਮਿਊਚੁਅਲ ਫੰਡਾਂ ''ਚ ਵਿਕਰੀ ਦਾ ਦੌਰ, ਫਿਰ ਵੀ SIP ਦੀ ਚਮਕ ਬਰਕਰਾਰ
Friday, Feb 19, 2021 - 04:15 PM (IST)
ਮੁੰਬਈ : ਘਰੇਲੂ ਸਟਾਕ ਮਾਰਕੀਟ ਨਵੇਂ ਰਿਕਾਰਡ ਕਾਇਮ ਕਰਨ ਤੋਂ ਬਾਅਦ ਹੁਣ ਇਸ ਦਾ ਅਸਰ ਕਮਜ਼ੋਰ ਹੁੰਦਾ ਦਿਖ ਰਿਹਾ ਹੈ। ਦੂਜੇ ਪਾਸੇ ਨਿਵੇਸ਼ਕਾਂ ਦੀ ਦਿਲਚਸਪੀ ਅਜੇ ਤੱਕ ਐਸ.ਆਈ.ਪੀ. ਵਿਚ ਬਣੀ ਹੋਈ ਹੈ। ਮਿਊਚੁਅਲ ਫੰਡਾਂ ਦੀ ਇਕ ਸੰਸਥਾ IMF(India Mutual Fund) ਅਨੁਸਾਰ ਜਨਵਰੀ 2021 ਵਿਚ ਨਵੇਂ ਐਸ.ਆਈ.ਪੀ. ਖਾਤਿਆਂ ਦੀ ਗਿਣਤੀ 16.4 ਲੱਖ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ। ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਐਸ.ਆਈ.ਪੀ. ਖਾਤਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਤੋਂ ਪਹਿਲਾਂ ਜਨਵਰੀ 2018 ਵਿਚ 12.9 ਲੱਖ ਐਸ.ਆਈ.ਪੀ. ਖਾਤੇ ਖੋਲ੍ਹੇ ਗਏ ਸਨ। ਪਿਛਲੇ ਦੋ ਮਹੀਨਿਆਂ ਵਿਚ ਨਵੇਂ ਐਸਆਈਪੀ ਖਾਤਿਆਂ ਦੀ ਰੋਲਿੰਗ ਔਸਤ 30.7 ਲੱਖ ਰਹੀ ਹੈ ਜਦੋਂ ਕਿ ਪਿਛਲੇ ਚਾਰ ਸਾਲਾਂ ਵਿਚ ਔਸਤਨ 18 ਲੱਖ ਐਸ.ਆਈ.ਪੀ. ਖਾਤੇ ਖੋਲ੍ਹੇ ਗਏ ਹਨ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਪਲੇਟਫਾਰਮ 'ਤੇ ਗ਼ੈਰਕਾਨੂੰਨੀ ਪੋਸਟਾਂ ਨੂੰ ਲੈ ਕੇ ਸਰਕਾਰ ਦੀ ਸਖ਼ਤੀ, ਕੀਤੀ ਇਹ ਤਿਆਰੀ
ਐਸ.ਆਈ.ਪੀ. ਖਾਤਿਆਂ ਦੀ ਤੇਜ਼ੀ ਨਾਲ ਵੱਧ ਰਹੀ ਗਿਣਤੀ ਨੇ ਜਨਵਰੀ ਵਿਚ ਐਸ.ਆਈ.ਪੀ. ਸਟਾਪੇਜ ਅਨੁਪਾਤ 0.47 'ਤੇ ਲੈ ਆਂਦਾ ਹੈ, ਜੋ ਪਿਛਲੇ 28 ਮਹੀਨਿਆਂ ਵਿਚ ਸਭ ਤੋਂ ਵੱਧ ਹੈ। ਇਹ ਨਵੇਂ ਖੋਲ੍ਹੇ ਗਏ ਐਸ.ਆਈ.ਪੀ. ਖਾਤਿਆਂ ਅਤੇ ਪੁਰਾਣੇ ਬੰਦ ਖਾਤਿਆਂ ਦਾ ਅਨੁਪਾਤ ਦਰਸਾਉਂਦਾ ਹੈ। ਮਈ 2020 ਵਿਚ ਇਹ 0.81 ਗੁਣਾ ਦੇ ਸਿਖਰ 'ਤੇ ਸੀ। ਜਨਵਰੀ 2021 ਵਿਚ, 8.7 ਲੱਖ ਖਾਤੇ ਸ਼ੁੱਧ ਅਧਾਰ 'ਤੇ ਸ਼ਾਮਲ ਕੀਤੇ ਗਏ, ਜੋ ਕਿ ਪਿਛਲੇ ਤਿੰਨ ਸਾਲਾਂ ਵਿਚ ਸਭ ਤੋਂ ਵੱਧ ਹੈ। ਜਨਵਰੀ ਦੇ ਅੰਤ ਤੱਕ ਐਸ.ਆਈ.ਪੀ. ਖਾਤਿਆਂ ਦੀ ਕੁੱਲ ਸੰਖਿਆ 36 ਮਿਲੀਅਨ ਤੱਕ ਪਹੁੰਚ ਗਈ। ਇਹ ਅੰਕੜੇ ਉਦੋਂ ਸਾਹਮਣੇ ਆਏ ਹਨ ਜਦੋਂ ਸੱਤ ਮਹੀਨਿਆਂ ਤੋਂ ਮਿਊਚੁਅਲ ਫੰਡ ਵਿਚੋਂ ਨਿਕਾਸੀ ਹੋ ਰਹੀ ਹੈ। ਇਸ ਸਮੇਂ ਦੌਰਾਨ ਕੁੱਲ 42,257 ਕਰੋੜ ਰੁਪਏ ਵਾਪਸ ਲਏ ਗਏ ਹਨ।
ਇਹ ਵੀ ਪੜ੍ਹੋ : ਨਿਊਯਾਰਕ ਦੀ ਅਦਾਲਤ 'ਚ Amazon 'ਤੇ ਮੁਕੱਦਮਾ, ਅਟਾਰਨੀ ਜਨਰਲ ਨੇ ਕੰਪਨੀ 'ਤੇ ਲਗਾਏ ਗੰਭੀਰ ਦੋਸ਼
ਇੱਕ ਪ੍ਰਮੁੱਖ ਸੰਪਤੀ ਪ੍ਰਬੰਧਨ ਕੰਪਨੀ ਦੇ ਮਾਰਕੀਟਿੰਗ ਮੁਖੀ ਨੇ ਕਿਹਾ ਕਿ ਵਿਆਜ ਦਰਾਂ ਵਿਚ ਕਮੀ ਅਤੇ ਨਿਵੇਸ਼ਕਾਂ ਦੇ ਵਿਸ਼ਵਾਸ ਵਿਚ ਵਾਧਾ ਹੋਣ ਕਾਰਨ ਐਸ.ਆਈ.ਪੀ. ਖਾਤਿਆਂ ਦੀ ਗਿਣਤੀ ਵਧੀ ਹੈ। ਮਿਉਚੁਅਲ ਫੰਡਾਂ ਦਾ ਉਦੇਸ਼ ਨਿਵੇਸ਼ਕਾਂ ਦੀ ਖਰਚਯੋਗ ਆਮਦਨ ਵਿਚ ਸੁਧਾਰ ਕਰਨਾ ਹੈ। ਅਪ੍ਰੈਲ 2020 ਤੋਂ ਲਗਾਤਾਰ ਅੱਠ ਮਹੀਨਿਆਂ ਤੱਕ ਐਸਆਈਪੀਜ਼ ਦੀ ਗਿਣਤੀ ਘੱਟ ਗਈ ਸੀ। ਪਰ ਰੁਝਾਨ ਦਸੰਬਰ ਤੋਂ ਬਦਲ ਗਿਆ। ਐਸ.ਆਈ.ਪੀ. ਦਾ ਨਿਵੇਸ਼ ਪਿਛਲੇ ਦੋ ਮਹੀਨਿਆਂ ਤੋਂ 8,000 ਕਰੋੜ ਰੁਪਏ ਤੋਂ ਉੱਪਰ ਰਿਹਾ ਹੈ। ਯੋਜਨਾਵਾਂ ਦੀ ਏ.ਯੂ.ਐਮ. ਐਸਆਈਪੀ ਦੇ ਜ਼ਰੀਏ 3.9 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਹੈ, ਜੋ ਕਿ ਪੂਰੇ ਉਦਯੋਗ ਦੀ ਏਯੂਐਮ ਦਾ 12.8 ਪ੍ਰਤੀਸ਼ਤ ਹੈ।
ਇਹ ਵੀ ਪੜ੍ਹੋ : ਚੀਨ ਵੱਲੋਂ Amazon, Flipkart ਸਮੇਤ ਇਨ੍ਹਾਂ ਕੰਪਨੀਆਂ ਖ਼ਿਲਾਫ਼ ਵੱਡੀ ਕਾਰਵਾਈ, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।