ਇਕੁਇਟੀ MF ਸਕੀਮਾਂ ਦੀ ਲੱਗੀ ਵਾਟ, ਜੁਲਾਈ-ਅਗਸਤ ''ਚ ਭਾਰੀ ਨਿਕਾਸੀ

09/13/2020 1:46:08 PM

ਨਵੀਂ ਦਿੱਲੀ, (ਭਾਸ਼ਾ)— ਮਿਊਚੁਅਲ ਫੰਡ (ਐੱਮ. ਐੱਫ.) ਕੰਪਨੀਆਂ ਨੇ ਜੁਲਾਈ-ਅਗਸਤ ਦੌਰਾਨ ਸ਼ੇਅਰ ਬਾਜ਼ਾਰਾਂ 'ਚੋਂ 17,600 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ।

ਇਕੁਇਟੀ ਯੋਜਨਾਵਾਂ 'ਚ ਨਾਂ-ਪੱਖੀ ਰੁਝਾਨ ਦੀ ਵਜ੍ਹਾ ਨਾਲ ਮਿਊੁਚੁਅਲ ਫੰਡ ਨੇ ਇਹ ਨਿਕਾਸੀ ਕੀਤੀ ਹੈ। ਐੱਮ. ਐੱਫ. ਕੰਪਨੀਆਂ ਨੇ ਸ਼ੇਅਰਾਂ ਬਾਜ਼ਾਰਾਂ 'ਚੋਂ ਅਜਿਹੇ ਸਮੇਂ ਨਿਕਾਸੀ ਕੀਤੀ ਹੈ, ਜਦੋਂ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਸੰਕਟ ਦੀ ਵਜ੍ਹਾ ਨਾਲ ਦੁਨੀਆ ਭਰ 'ਚ ਆਰਥਿਕ ਕੰਮਕਾਜ ਸੁਸਤ ਪਏ ਹਨ ਅਤੇ ਸ਼ੇਅਰ ਬਾਜ਼ਾਰਾਂ 'ਚ ਉਤਰਾਅ-ਚੜ੍ਹਾਅ ਦਾ ਸਿਲਸਿਲਾ ਚੱਲ ਰਿਹਾ ਹੈ।

ਭਾਰਤੀ ਸਕਿਓਰਿਟੀਜ਼ ਤੇ ਐਕਸਚੇਂਜ ਬੋਰਡ (ਸੇਬੀ) ਦੇ ਅੰਕੜਿਆਂ ਅਨੁਸਾਰ ਜਨਵਰੀ-ਜੂਨ ਦੌਰਾਨ ਮਿਊਚੁਅਲ ਫੰਡ ਕੰਪਨੀਆਂ ਨੇ ਸ਼ੇਅਰਾਂ 'ਚ ਸ਼ੁੱਧ ਰੂਪ ਨਾਲ 39,755 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਸੇਬੀ ਨਾਲ ਰਜਿਸਟਰਡ ਪੋਰਟਫੋਲੀਓ ਪ੍ਰਬੰਧਨ ਸੇਵਾ ਕੰਪਨੀ ਗ੍ਰੀਨ ਪੋਰਟਫੋਲੀਓ ਦੇ ਸਹਿ-ਸੰਸਥਾਪਕ ਦਿਵਮ ਸ਼ਰਮਾ ਨੇ ਕਿਹਾ, ''ਮਿਊਚੁਅਲ ਫੰਡ ਦੀ ਤਾਜ਼ਾ ਨਿਕਾਸੀ ਦੀ ਵਜ੍ਹਾ ਪਿਛਲੇ ਦੋ ਮਹੀਨਿਆਂ ਦੌਰਾਨ ਇਕੁਇਟੀ ਮਿਊਚੁਅਲ ਫੰਡ ਯੋਜਨਾਵਾਂ 'ਚ ਨਾਂ-ਪੱਖੀ ਰੁਝਾਨ ਹੈ।''
ਉਨ੍ਹਾਂ ਕਿਹਾ ਕਿ ਕੁਝ ਨਿਵੇਸ਼ਕ ਬਾਜ਼ਾਰਾਂ 'ਚ ਹਾਲੀਆ ਤੇਜ਼ੀ ਤੋਂ ਬਾਅਦ ਚੌਕਸ ਹਨ, ਉੱਥੇ ਹੀ ਹੋਰਾਂ ਨੇ ਆਪਣੀ ਪੂੰਜੀ ਨੂੰ ਸਿੱਧੇ ਸ਼ੇਅਰਾਂ 'ਚ ਲਗਾਇਆ ਹੈ। ਇਸ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਡੀਮੈਟ ਖਾਤਿਆਂ ਦੀ ਗਿਣਤੀ 'ਚ ਚੰਗਾ ਉਛਾਲ ਆਇਆ ਹੈ।


Sanjeev

Content Editor

Related News