ਮੁਥੂਟ ਫਾਈਨਾਂਸ ਬ੍ਰਿਕਸ ਬਿਜ਼ਨੈੱਸ ਐਵਾਰਡ ਨਾਲ ਸਨਮਾਨਿਤ

Friday, Jan 26, 2024 - 10:37 AM (IST)

ਮੁਥੂਟ ਫਾਈਨਾਂਸ ਬ੍ਰਿਕਸ ਬਿਜ਼ਨੈੱਸ ਐਵਾਰਡ ਨਾਲ ਸਨਮਾਨਿਤ

ਨਵੀਂ ਦਿੱਲੀ (ਬਿਜ਼ਨੈੱਸ ਨਿਊਜ਼)– ਭਾਰਤ ਦੇ ਮੋਹਰੀ ਵਿੱਤੀ ਸੰਸਥਾਨਾਂ ’ਚੋਂ ਇਕ ਮੁਥੂਟ ਫਾਈਨਾਂਸ ਨੂੰ 19 ਜਨਵਰੀ ਨੂੰ ਲੀ ਮੈਰੀਡੀਅਨ ਨਵੀਂ ਦਿੱਲੀ ਵਿਚ ਇਕ ਸ਼ਾਨਦਾਰ ਪੁਰਸਕਾਰ ਸਮਾਰੋਹ ਦੌਰਾਨ ਮਸ਼ਹੂਰ ‘ਬ੍ਰਿਕਸ-ਸੀ. ਸੀ. ਆਈ. ਬਿਜ਼ਨੈੱਸ ਐਕਸੀਲੈਂਸ ਐਵਾਰਡ ਇਨ ਲੀਡਰਸ਼ਿਪ’ ਨਾਲ ਸਨਮਾਨਿਤ ਕੀਤਾ ਗਿਆ। ਇਹ ਵਿਸ਼ੇਸ਼ ਪੁਰਸਕਾਰ ਦਿ ਮੁਥੂਟ ਗਰੁੱਪ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਅਲੈਕਜੈਂਡਰ ਜਾਰਜ ਮੁਥੂਟ ਨੂੰ ਰਾਜ ਸਭਾ ਮੈਂਬਰ (2000-2018) ਅਤੇ ਜੰਮੂ ਕਸ਼ਮੀਰ ਰਿਆਸਤ ਦੇ ਮਹਾਰਾਜਾ ਡਾ. ਕਰਨ ਸਿੰਘ ਵਲੋਂ ਕੇ. ਜੇ. ਅਲਫੋਂਸ, ਸਾਬਕਾ ਕੇਂਦਰੀ ਸੈਰ-ਸਪਾਟਾ ਰਾਜ ਮੰਤਰੀ ਨਾਲ ਮੁਹੱਈਆ ਕੀਤਾ ਗਿਆ।

ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ

ਇਸ ਪ੍ਰੋਗਰਾਮ ਵਿਚ ਅੰਤਰਰਾਸ਼ਟਰੀ ਪ੍ਰਤੀਨਿਧੀਆਂ, ਵੀ. ਵੀ. ਆਈ. ਪੀ., ਸਾਬਕਾ ਜਸਟਿਸ, ਦਿੱਲੀ ਹਾਈਕੋਰਟ, ਜਸਟਿਸ ਵਿਕਰਮਜੀਤ ਸੇਨ, ਸਾਬਕਾ ਜਸਟਿਸ, ਭਾਰਤ ਦੀ ਸੁਪਰੀਮ ਕੋਰਟ, ਏ. ਐੱਮ. ਬੀ. ਅਮਰੇਂਦਰ ਖਟੁਆ, ਡਾ.ਐੱਸ. ਵਾਈ. ਸ਼ਾਮਲ ਸਨ। ਅਲੈਕਜੈਂਡਰ ਜਾਰਜ ਮੁਥੂਟ ਨੇ ਆਪਣਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਲੀਡਰਸ਼ਿਪ ਲਈ ਬ੍ਰਿਕਸ ਬਿਜ਼ਨੈੱਸ ਐਵਾਰਡ ਪ੍ਰਾਪਤ ਕਰਨਾ ਇਨੋਵੇਸ਼ਨ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਸਾਡੀ ਵਚਨਬੱਧਤਾ ਦਾ ਸਬੂਤ ਹੈ। ਅਸੀਂ ਬ੍ਰਿਕਸ ਦੇਸ਼ਾਂ ਦਰਮਿਆਨ ਤਰੱਕੀ ਅਤੇ ਸਹਿਯੋਗ ਵਿਚ ਸਾਡੇ ਯੋਗਦਾਨ ਲਈ ਮਾਨਤਾ ਪ੍ਰਾਪਤ ਹੋਣ ’ਤੇ ਸਨਮਾਨਿਤ ਮਹਿਸੂਸ ਕਰ ਰਹੇ ਹਾਂ। ਪੁਰਸਕਾਰ ਤੋਂ ਇਲਾਵਾ ਇਕ ਵਿਸ਼ੇਸ਼ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ - Ram Mandir Ceremony: ਅੱਜ ਯਾਨੀ 22 ਜਨਵਰੀ ਨੂੰ ਪੈਦਾ ਹੋਣ ਵਾਲੇ ਬੱਚਿਆਂ ਦੀ ਰਾਸ਼ੀ ਹੋਵੇਗੀ ਖ਼ਾਸ, ਜਾਣੋ ਕਿਵੇਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News