ਮੁਸਲਿਮ ਲੜਕੀ ਜੇ ਇਸਲਾਮ ਧਰਮ ਛੱਡ ਦੇਵੇ ਤਾਂ ਕੀ ਉਸ ਨੂੰ ਮਿਲੇਗਾ ਜੱਦੀ ਜਾਇਦਾਦ ''ਤੇ ਹੱਕ, ਕੀ ਹਨ ਨਿਯਮ?

Sunday, Feb 02, 2025 - 04:59 PM (IST)

ਮੁਸਲਿਮ ਲੜਕੀ ਜੇ ਇਸਲਾਮ ਧਰਮ ਛੱਡ ਦੇਵੇ ਤਾਂ ਕੀ ਉਸ ਨੂੰ ਮਿਲੇਗਾ ਜੱਦੀ ਜਾਇਦਾਦ ''ਤੇ ਹੱਕ, ਕੀ ਹਨ ਨਿਯਮ?

ਨਵੀਂ ਦਿੱਲੀ - ਭਾਰਤ ਵਿੱਚ ਵੱਖ-ਵੱਖ ਧਰਮਾਂ ਅਨੁਸਾਰ ਵੱਖ-ਵੱਖ ਨਿੱਜੀ ਕਾਨੂੰਨ ਹਨ, ਜਿਨ੍ਹਾਂ ਦੇ ਤਹਿਤ ਜਾਇਦਾਦ ਦੀ ਵੰਡ ਦੇ ਨਿਯਮ ਨਿਰਧਾਰਤ ਕੀਤੇ ਗਏ ਹਨ। ਇਨ੍ਹਾਂ ਨਿਯਮਾਂ ਤਹਿਤ ਹਿੰਦੂ, ਮੁਸਲਮਾਨ, ਸਿੱਖ ਅਤੇ ਹੋਰ ਧਰਮਾਂ ਦੇ ਲੋਕਾਂ ਨੂੰ ਆਪਣੀ ਜਾਇਦਾਦ ਵਿੱਚ ਹਿੱਸਾ ਮਿਲਦਾ ਹੈ। ਵਿਸ਼ੇਸ਼ ਤੌਰ 'ਤੇ ਮੁਸਲਿਮ ਭਾਈਚਾਰੇ ਵਿੱਚ ਜਾਇਦਾਦ ਦੀ ਵੰਡ ਸਬੰਧੀ ਸ਼ਰੀਅਤ ਐਕਟ 1937 ਲਾਗੂ ਹੈ, ਜੋ ਇਹ ਤੈਅ ਕਰਦਾ ਹੈ ਕਿ ਇੱਕ ਮੁਸਲਿਮ ਪਰਿਵਾਰ ਵਿੱਚ ਪੈਦਾ ਹੋਈ ਧੀ ਨੂੰ ਉਸਦੇ ਪਿਤਾ ਦੀ ਜਾਇਦਾਦ ਵਿੱਚ ਕਿੰਨਾ ਹਿੱਸਾ ਮਿਲੇਗਾ।

ਇਹ ਵੀ ਪੜ੍ਹੋ :     Meta ਦੇ ਰਿਹੈ ਹਰ ਮਹੀਨੇ 43 ਲੱਖ ਰੁਪਏ ਤੱਕ ਦੀ ਕਮਾਈ ਦਾ ਸ਼ਾਨਦਾਰ ਮੌਕਾ, ਜਾਣੋ ਸ਼ਰਤਾਂ

ਮੁਸਲਿਮ ਕੁੜੀਆਂ ਦੇ ਅਧਿਕਾਰ

ਮੁਸਲਿਮ ਪਰਸਨਲ ਲਾਅ ਦੇ ਤਹਿਤ, ਇੱਕ ਮੁਸਲਿਮ ਲੜਕੀ ਨੂੰ ਉਸਦੇ ਪਿਤਾ ਦੀ ਜਾਇਦਾਦ ਵਿੱਚ ਉਸਦੇ ਭਰਾ ਦੇ ਮੁਕਾਬਲੇ ਅੱਧਾ ਹਿੱਸਾ ਮਿਲਦਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਕੋਈ ਮੁਸਲਮਾਨ ਗੁਜ਼ਰ ਜਾਂਦਾ ਹੈ, ਤਾਂ ਪੁੱਤਰ ਨੂੰ ਦੁੱਗਣਾ ਹਿੱਸਾ ਮਿਲਦਾ ਹੈ ਅਤੇ ਧੀ ਨੂੰ ਉਸ ਦੀ ਜਾਇਦਾਦ ਵਿਚ ਅੱਧਾ ਹਿੱਸਾ ਮਿਲਦਾ ਹੈ। ਇਹ ਵੰਡ ਸ਼ਰੀਅਤ ਐਕਟ ਤਹਿਤ ਕੀਤੀ ਗਈ ਹੈ, ਜੋ ਵਿਸ਼ੇਸ਼ ਤੌਰ 'ਤੇ ਮੁਸਲਿਮ ਭਾਈਚਾਰੇ 'ਤੇ ਲਾਗੂ ਹੈ।

ਇਹ ਵੀ ਪੜ੍ਹੋ :     Budget 2025 : ਵਿੱਤ ਮੰਤਰੀ ਨੇ ਖੋਲ੍ਹਿਆ ਬਜਟ ਦਾ ਪਿਟਾਰਾ, ਅਗਲੇ ਹਫਤੇ ਹੋਵੇਗਾ ਨਵੇਂ ਟੈਕਸ ਬਿੱਲ ਦਾ ਐਲਾਨ

ਧਰਮ ਬਦਲਣ ਤੋਂ ਬਾਅਦ ਕੀ ਹੱਕ ਬਣਦਾ ਹੈ?

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਕੋਈ ਮੁਸਲਿਮ ਲੜਕੀ ਇਸਲਾਮ ਧਰਮ ਛੱਡ ਦਿੰਦੀ ਹੈ ਤਾਂ ਕੀ ਉਸ ਨੂੰ ਆਪਣੀ ਜੱਦੀ ਜਾਇਦਾਦ ਵਿੱਚ ਹਿੱਸਾ ਮਿਲੇਗਾ? ਕਾਨੂੰਨ ਨੇ ਇਸ ਸਬੰਧੀ ਕੁਝ ਸਪੱਸ਼ਟ ਦਿਸ਼ਾ ਨਿਰਦੇਸ਼ ਦਿੱਤੇ ਹਨ। ਮੁਸਲਿਮ ਪਰਸਨਲ ਲਾਅ (ਸ਼ਰੀਆ) ਐਪਲੀਕੇਸ਼ਨ ਐਕਟ 1937 ਅਨੁਸਾਰ, ਇੱਕ ਮੁਸਲਿਮ ਪਰਿਵਾਰ ਵਿੱਚ ਪੈਦਾ ਹੋਇਆ ਵਿਅਕਤੀ ਆਪਣੀ ਜੱਦੀ ਜਾਇਦਾਦ ਵਿੱਚ ਅਧਿਕਾਰ ਪ੍ਰਾਪਤ ਕਰਦਾ ਹੈ, ਪਰ ਇਹ ਅਧਿਕਾਰ ਸਿਰਫ ਸ਼ਰੀਆ ਕਾਨੂੰਨ ਅਧੀਨ ਹੈ।

ਇਹ ਵੀ ਪੜ੍ਹੋ :      ਜਾਣੋ ਕੌਣ ਹੈ ਬਜਟ ਦੌਰਾਨ ਚਰਚਾ 'ਚ ਆਈ ਬਿਹਾਰ ਦੀ ਦੁਲਾਰੀ ਦੇਵੀ, ਦੂਜਿਆਂ ਦੇ ਘਰਾਂ 'ਚ ਧੋਂਦੀ ਸੀ ਭਾਂਡੇ

ਧਰਮ ਬਦਲਣ ਤੋਂ ਬਾਅਦ ਕਿਹੜੇ ਅਧਿਕਾਰ ਮਿਲਣਗੇ?

ਜੇਕਰ ਕੋਈ ਮੁਸਲਿਮ ਲੜਕੀ ਇਸਲਾਮ ਧਰਮ ਛੱਡ ਚੁੱਕੀ ਹੈ ਤਾਂ ਉਸ ਨੂੰ ਆਪਣੀ ਜੱਦੀ ਜਾਇਦਾਦ ਵਿੱਚੋਂ ਹਿੱਸਾ ਲੈਣ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਹਾਲਾਂਕਿ, ਕਿਉਂਕਿ ਉਹ ਹੁਣ ਮੁਸਲਿਮ ਪਰਸਨਲ ਲਾਅ ਦੇ ਅਧੀਨ ਨਹੀਂ ਆਉਂਦੀ, ਉਸ ਨੂੰ ਭਾਰਤੀ ਉਤਰਾਧਿਕਾਰ ਕਾਨੂੰਨ ਦੇ ਤਹਿਤ ਜਾਇਦਾਦ ਵਿੱਚ ਹਿੱਸਾ ਮਿਲੇਗਾ। ਇਸ ਦਾ ਮਤਲਬ ਹੈ ਕਿ ਜੇਕਰ ਉਸ ਦਾ ਭਰਾ ਉਸ ਨੂੰ ਆਪਣਾ ਹਿੱਸਾ ਦੇਣ ਤੋਂ ਇਨਕਾਰ ਕਰਦਾ ਹੈ, ਤਾਂ ਲੜਕੀ ਅਦਾਲਤ ਵਿਚ ਜਾ ਕੇ ਆਪਣੀ ਜਾਇਦਾਦ ਵਿਚ ਹਿੱਸੇ ਦੀ ਮੰਗ ਕਰ ਸਕਦੀ ਹੈ।

ਕਾਨੂੰਨੀ ਵਿਕਲਪ

ਜੇਕਰ ਇੱਕ ਮੁਸਲਿਮ ਪਰਿਵਾਰ ਵਿੱਚ ਪੈਦਾ ਹੋਈ ਧੀ ਇਸਲਾਮ ਛੱਡ ਦਿੰਦੀ ਹੈ ਅਤੇ ਉਸਦੇ ਪਰਿਵਾਰਕ ਮੈਂਬਰ ਉਸਨੂੰ ਆਪਣੀ ਜਾਇਦਾਦ ਦਾ ਹਿੱਸਾ ਦੇਣ ਤੋਂ ਇਨਕਾਰ ਕਰਦੇ ਹਨ, ਤਾਂ ਉਹ ਭਾਰਤੀ ਉੱਤਰਾਧਿਕਾਰੀ ਕਾਨੂੰਨ ਦੀ ਵਰਤੋਂ ਕਰ ਸਕਦੀ ਹੈ। ਭਾਰਤੀ ਕਾਨੂੰਨ ਦੇ ਤਹਿਤ ਕਿਸੇ ਵੀ ਵਿਅਕਤੀ ਨੂੰ ਆਪਣੇ ਹਿੱਸੇ ਦਾ ਅਧਿਕਾਰ ਹੈ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ। ਇਸ ਦੇ ਲਈ ਲੜਕੀ ਨੂੰ ਅਦਾਲਤ ਵਿਚ ਦਾਅਵਾ ਦਾਇਰ ਕਰਨਾ ਹੋਵੇਗਾ ਅਤੇ ਅਦਾਲਤ ਉਸ ਨੂੰ ਉਸ ਦੇ ਹਿੱਸੇ ਦਾ ਹੱਕ ਦੇ ਸਕਦੀ ਹੈ।

ਇਹ ਵੀ ਪੜ੍ਹੋ :     ਬਜਟ 2025: ਨਿਰਮਲਾ ਸੀਤਾਰਮਨ ਨੇ ਪਦਮਸ਼੍ਰੀ ਦੁਲਾਰੀ ਦੇਵੀ ਦੁਆਰਾ ਤੋਹਫੇ 'ਚ ਦਿੱਤੀ ਸਾੜੀ ਪਹਿਨੀ... ਜਾਣੋ ਖਾਸ ਕਾਰਨ?

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News