7 ਦਿਨ ਕੈਦ ''ਚ ਰਹਿੰਦੇ ਹਨ ਬਜਟ ਬਣਾਉਣ ਵਾਲੇ ਅਫ਼ਸਰ, ਨਹੀਂ ਜਾ ਪਾਉਂਦੇ ਘਰ, ਜਾਣੋ ਕੀ ਹੈ ਵਜ੍ਹਾ
Saturday, Feb 01, 2025 - 02:02 PM (IST)
ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਅੱਜ ਯਾਨੀ ਇਕ ਫਰਵਰੀ ਨੂੰ ਬਜਟ ਪੇਸ਼ ਕੀਤਾ ਗਿਆ। ਇਸ ਨੂੰ ਬਣਾਉਣ 'ਚ 6 ਮਹੀਨਿਆਂ ਤੋਂ ਵੱਧ ਸਮਾਂ ਲੱਗਦਾ ਹੈ। ਲੋਕ ਸਭਾ 'ਚ ਬਜਟ ਪੇਸ਼ ਹੋਣ ਤੋਂ ਪਹਿਲੇ ਉਸ ਨੂੰ ਬਣਾਉਣ 'ਚ ਸ਼ਾਮਲ ਕਰੀਬ 100 ਅਫ਼ਸਰ ਅਤੇ ਕਰਮਚਾਰੀਆਂ ਨੂੰ ਵਿੱਤ ਮੰਤਰਾਲਾ ਦੇ ਬੇਸਮੈਂਟ 'ਚ 7 ਦਿਨਾਂ ਲਈ ਕੈਦ ਰੱਖਿਆ ਜਾਂਦਾ ਹੈ। ਸਾਰਿਆਂ ਦੇ ਮੋਬਾਇਲ ਫੋਨ ਲੈ ਲਏ ਜਾਂਦੇ ਹਨ। ਇਸ ਦੌਰਾਨ ਨਾ ਤਾਂ ਉਹ ਕਿਸੇ ਨੂੰ ਮਿਲ ਸਕਦੇ ਹਨ ਅਤੇ ਨਾ ਹੀ ਘਰ ਜਾ ਪਾਉਂਦਾ ਹੈ।
ਇਹ ਵੀ ਪੜ੍ਹੋ : ਲੋਕਾਂ ਦੀਆਂ ਲੱਗਣੀਆਂ ਮੌਜਾਂ, ਬਜਟ 'ਚ ਇਹ ਚੀਜ਼ਾਂ ਹੋਣਗੀਆਂ ਸਸਤੀਆਂ
ਅਜਿਹਾ ਇਸ ਲਈ ਹੁੰਦਾ ਹੈ ਤਾਂ ਕਿ ਬਜਟ ਵਾਲੇ ਦਿਨ ਯਾਨੀ ਵਿੱਤ ਮੰਤਰੀ ਦਾ ਭਾਸ਼ਣ ਪੂਰਾ ਹੋਣ ਤੱਕ ਬਜਟ ਨੂੰ ਗੁਪਤ ਰੱਖਿਆ ਜਾ ਸਕੇ ਤਾਂ ਕਿ ਕਾਲਾਬਾਜ਼ਾਰੀ ਅਤੇ ਮੁਨਾਫਾਖੋਰੀ ਰੋਕੀ ਜਾ ਸਕੇ। ਅਫ਼ਸਰਾਂ ਦੇ ਇਸ ਲਾਕ-ਇਨ ਦੌਰਾਨ ਵਿੱਤ ਮੰਤਰਾਲਾ ਦੇ ਬੇਸਮੈਂਟ 'ਚ ਲੱਗੀ ਪ੍ਰਿੰਟਿੰਗ ਪ੍ਰੈੱਸ 'ਚ ਬਜਟ ਦੀਆਂ ਕਾਪੀਆਂ ਛਾਪੀਆਂ ਜਾਂਦੀਆਂ ਹਨ। 1950 ਤੋਂ ਪਹਿਲੇ ਤੱਕ ਬਜਟ ਦੀਆਂ ਕਾਪੀਆਂ ਰਾਸ਼ਟਰਪਤੀ ਭਵਨ 'ਚ ਲੱਗੀ ਇਕ ਸਰਕਾਰੀ ਪ੍ਰੈੱਸ 'ਚ ਛਪਦੀਆਂ ਸਨ। 1950 'ਚ ਵਿੱਤ ਮੰਤਰੀ ਜਾਨ ਮਥਾਈ ਦੇ ਦੌਰ 'ਚ ਇਸ ਪ੍ਰੈੱਸ ਤੋਂ ਕੁਝ ਦਸਤਾਵੇਜ਼ ਲੀਕ ਹੋ ਗਏ। ਮਥਾਈ 'ਤੇ ਕੁਝ ਵੱਡੇ ਉਦਯੋਗਪਤੀਆਂ ਦੀ ਮਦਦ ਦਾ ਦੋਸ਼ ਲੱਗਾ। ਇਸ ਤੋਂ ਬਾਅਦ ਬਜਟ ਦੀ ਛਪਾਈ ਦਿੱਲੀ ਦੇ ਮਿੰਟੋ ਰੋਡ ਸਥਿਤ ਦੂਜੀ ਸਰਕਾਰੀ ਪ੍ਰੈੱਸ 'ਚ ਹੋਣ ਲੱਗੀ।
30 ਸਾਲ ਬਾਅਦ 1980 'ਚ ਇਸੇ ਪ੍ਰੈੱਸ ਨੂੰ ਨਾਰਥ ਬਲਾਕ ਯਾਨੀ ਵਿੱਤ ਮੰਤਰਾਲਾ ਦੇ ਬੇਸਮੈਂਟ 'ਚ ਸ਼ਿਫਟ ਕਰ ਦਿੱਤਾ ਗਿਆ। ਉਸੇ ਸਾਲ ਬਜਟ ਨੂੰ ਫਾਈਨਲ ਕਰਨ ਅਤੇ ਉਸ ਦੀ ਛਪਾਈ 'ਚ ਸ਼ਾਮਲ ਸਟਾਫ਼ ਨੂੰ 2 ਹਫ਼ਤਿਆਂ ਲਈ ਬੇਸਮੈਂਟ 'ਚ ਬੰਦ ਕਰ ਦਿੱਤਾ ਗਿਆ। ਉਦੋਂ ਤੋਂ ਇਹ ਪ੍ਰਕਿਰਿਆ ਜਾਰੀ ਹੈ। 2021-22 ਤੋਂ 'ਯੂਨੀਅਨ ਬਜਟ ਮੋਬਾਇਲ ਐਪ' 'ਤੇ ਡਿਜੀਟਲ ਬਜਟ ਜਾਰੀ ਹੋਣ ਲੱਗਾ। ਇਸ ਕਾਰਨ ਬਜਟ ਦੀਆਂ ਛਪੀਆਂ ਹੋਈਆਂ ਕਾਪੀਆਂ ਦੀ ਲੋੜ ਬੇਹੱਦ ਘੱਟ ਹੋ ਗਈ। ਨਤੀਜੇ ਵਜੋਂ ਸਟਾਫ਼ ਦਾ ਲਾਕ-ਇਨ ਪੀਰੀਅਡ ਵੀ 2 ਦੀ ਜਗ੍ਹਾ ਇਕ ਹਫ਼ਤੇ ਦਾ ਹੋ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8