ਭਾਰਤ ਤੇ ਚੀਨ ਸਣੇ ਬ੍ਰਿਕਸ ਦੇਸ਼ਾਂ ਨੂੰ ਟਰੰਪ ਦੀ ਚਿਤਾਵਨੀ, ਜੇਕਰ ਡਾਲਰ ਦੀ ਥਾਂ ਨਵੀਂ Currency ਲਿਆਂਦੀ ਤਾਂ...

Friday, Jan 31, 2025 - 11:00 AM (IST)

ਭਾਰਤ ਤੇ ਚੀਨ ਸਣੇ ਬ੍ਰਿਕਸ ਦੇਸ਼ਾਂ ਨੂੰ ਟਰੰਪ ਦੀ ਚਿਤਾਵਨੀ, ਜੇਕਰ ਡਾਲਰ ਦੀ ਥਾਂ ਨਵੀਂ Currency ਲਿਆਂਦੀ ਤਾਂ...

ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਬ੍ਰਿਕਸ ਦੇਸ਼ ਡਾਲਰ ਦੇ ਮੁਕਾਬਲੇ ਨਵੀਂ ਮੁਦਰਾ ਬਣਾਉਂਦੇ ਹਨ, ਤਾਂ ਉਹ ਅਮਰੀਕਾ ਵਿੱਚ ਉਨ੍ਹਾਂ ਦੇ ਸਾਮਾਨ 'ਤੇ 100 ਫੀਸਦੀ ਆਯਾਤ ਡਿਊਟੀ ਲਗਾਉਣਗੇ। ਬ੍ਰਿਕਸ ਵਿੱਚ ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ, ਮਿਸਰ, ਇਥੋਪੀਆ, ਈਰਾਨ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਹਨ। ਟਰੰਪ ਨੇ ਟਰੂਥ ਸੋਸ਼ਲ 'ਤੇ ਕਿਹਾ, "ਉਹ ਸਮਾਂ ਹੁਣ ਨਹੀਂ ਰਿਹਾ ਜਦੋਂ ਬ੍ਰਿਕਸ ਦੇਸ਼ ਡਾਲਰ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰਦੇ ਰਹਿਣ ਅਤੇ ਅਸੀਂ ਬਸ ਖੜ੍ਹੇ ਹੋ ਕੇ ਵੇਖਦੇ ਰਹੀਆਂ। ਅਸੀਂ ਚਾਹੁੰਦੇ ਹਾਂ ਕਿ ਬ੍ਰਿਕਸ ਦੇਸ਼ ਅਜਿਹੀ ਵਚਨਬੱਧਤਾ ਜਤਾਉਣ ਕਿ ਉਹ ਨਾ ਤਾਂ ਕੋਈ ਨਵੀਂ ਬ੍ਰਿਕਸ ਮੁਦਰਾ ਬਣਾਉਣਗੇ ਅਤੇ ਨਾ ਹੀ ਕਿਸੇ ਮੁਦਰਾ ਨੂੰ ਅਮਰੀਕੀ ਡਾਲਰ ਨਾਲ ਬਦਲਣਗੇ। ਨਹੀਂ ਤਾਂ ਉਨ੍ਹਾਂ ਨੂੰ 100 ਫੀਸਦੀ ਆਯਾਤ ਡਿਊਟੀ ਦਾ ਸਾਹਮਣਾ ਕਰਨਾ ਪਵੇਗਾ।'

ਇਹ ਵੀ ਪੜ੍ਹੋ: ਜਨਮ ਤੋਂ ਹੀ ਨਾਗਰਿਕਤਾ ਦਾ ਅਧਿਕਾਰ ਗੁਲਾਮਾਂ ਦੇ ਬੱਚਿਆਂ ਲਈ ਸੀ, US 'ਚ 'ਭੀੜ' ਲਗਾਉਣ ਲਈ ਨਹੀਂ: ਟਰੰਪ

ਉਨ੍ਹਾਂ ਕਿਹਾ ਹੈ ਕਿ ਅੰਤਰਰਾਸ਼ਟਰੀ ਵਪਾਰ ਵਿੱਚ ਅਮਰੀਕੀ ਡਾਲਰ ਨੂੰ ਕਿਸੇ ਹੋਰ ਮੁਦਰਾ ਨਾਲ ਨਹੀਂ ਬਦਲਿਆ ਜਾ ਸਕਦਾ। ਟਰੰਪ ਨੇ ਕਿਹਾ, “ਜੇ ਉਹ ਚਾਹੁਣ ਤਾਂ ਉਹ ਕੋਈ ਹੋਰ ਦੇਸ਼ ਲੱਭ ਸਕਦੇ ਹਨ। ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਬ੍ਰਿਕਸ ਅੰਤਰਰਾਸ਼ਟਰੀ ਵਪਾਰ ਵਿਚ ਜਾਂ ਹੋਰ ਕਿਤੇ ਵੀ ਅਮਰੀਕੀ ਡਾਲਰ ਨੂੰ ਹਟਾ ਸਕਦਾ ਹੈ। ਜੇਕਰ ਕੋਈ ਦੇਸ਼ ਅਜਿਹਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸਨੂੰ ਭਾਰੀ ਆਯਾਤ ਡਿਊਟੀਆਂ ਦਾ ਸਵਾਗਤ ਕਰਨ ਲਈ ਤਿਆਰ ਰਹਿਣਾ ਪਵੇਗਾ ਅਤੇ ਅਮਰੀਕਾ ਨੂੰ ਅਲਵਿਦਾ ਕਹਿਣਾ ਪਵੇਗਾ।'

ਇਹ ਵੀ ਪੜ੍ਹੋ: US ’ਚ ਜਹਾਜ਼-ਹੈਲੀਕਾਪਟਰ ਹਾਦਸਾ, 67 ਲੋਕਾਂ ਦੀ ਮੌਤ, ਨਦੀ 'ਚ 3 ਟੁਕੜਿਆਂ 'ਚ ਪਿਆ ਮਿਲਿਆ Plane

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News