Patanjali Foods ਨੇ ਬਾਜ਼ਾਰ ''ਚੋਂ ਵਾਪਸ ਮੰਗਵਾਈ 4 ਟਨ ਲਾਲ ਮਿਰਚ, ਗਾਹਕਾਂ ਨੂੰ ਮਿਲੇਗਾ ਰਿਫੰਡ

Saturday, Jan 25, 2025 - 02:47 PM (IST)

Patanjali Foods ਨੇ ਬਾਜ਼ਾਰ ''ਚੋਂ ਵਾਪਸ ਮੰਗਵਾਈ 4 ਟਨ ਲਾਲ ਮਿਰਚ, ਗਾਹਕਾਂ ਨੂੰ ਮਿਲੇਗਾ ਰਿਫੰਡ

ਨਵੀਂ ਦਿੱਲੀ - FMCG ਕੰਪਨੀ ਪਤੰਜਲੀ ਫੂਡਜ਼ ਲਿਮਿਟੇਡ ਨੇ ਬਾਜ਼ਾਰ ਤੋਂ 4 ਟਨ ਲਾਲ ਮਿਰਚ ਪਾਊਡਰ ਵਾਪਸ ਮੰਗਵਾਇਆ ਹੈ। ਕੰਪਨੀ ਨੇ ਇਹ ਕਦਮ ਫੂਡ ਰੈਗੂਲੇਟਰ FSSAI ਦੇ ਨਿਰਦੇਸ਼ਾਂ ਤੋਂ ਬਾਅਦ ਚੁੱਕਿਆ ਹੈ। FSSAI (ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ) ਨੇ ਪਤੰਜਲੀ ਫੂਡਜ਼ ਨੂੰ ਪੈਕ ਕੀਤੇ ਲਾਲ ਮਿਰਚ ਪਾਊਡਰ ਦੇ ਇੱਕ ਖਾਸ ਬੈਚ ਨੂੰ ਭੋਜਨ ਸੁਰੱਖਿਆ ਨਿਯਮਾਂ ਦੇ ਅਨੁਕੂਲ ਨਾ ਹੋਣ ਕਾਰਨ ਵਾਪਸ ਬੁਲਾਉਣ ਦਾ ਨਿਰਦੇਸ਼ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਪਤੰਜਲੀ ਦੀ ਲਾਲ ਮਿਰਚ 'ਚ ਕੀਟਨਾਸ਼ਕ ਨਿਰਧਾਰਤ ਮਾਤਰਾ ਤੋਂ ਜ਼ਿਆਦਾ ਹਨ।

ਇਹ ਵੀ ਪੜ੍ਹੋ :      ਬਜਟ ਤੋਂ ਪਹਿਲਾਂ ਆਮ ਲੋਕਾਂ ਲਈ ਵੱਡੀ ਰਾਹਤ ! ਸਸਤਾ ਹੋਇਆ ਅਮੂਲ ਦੁੱਧ , ਜਾਣੋ ਕਿੰਨੇ ਘਟੇ ਭਾਅ

ਕੰਪਨੀ ਦਾ ਸੀਈਓ ਸੰਜੀਵ ਅਸਥਾਨਾ ਨੇ ਇਕ ਬਿਆਨ ਵਿਚ ਕਿਹਾ, "ਪਤੰਜਲੀ ਫੂਡਜ਼ ਨੇ 4 ਟਨ ਲਾਲ ਮਿਰਚ  powder (200 ਗ੍ਰਾਮ ਪੈਕ) ਦੇ ਸਮੂਹ batch ਨੂੰ ਵਾਪਸ ਮੰਗਵਾਇਆ ਹੈ।" ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ  "ਉਤਪਾਦ ਦੇ ਨਮੂਨਿਆਂ ਦੀ ਜਾਂਚ ਕਰਨ 'ਤੇ ਉਨ੍ਹਾਂ 'ਚ ਕੀਟਨਾਸ਼ਕਾਂ ਦੇ ਤੱਤਾਂ ਦੀ ਮਾਤਰਾ ਪਾਰ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ। FSSAI ਨੇ ਲਾਲ ਮਿਰਚ ਪਾਊਡਰ ਸਮੇਤ ਵੱਖ-ਵੱਖ ਖਾਣ ਵਾਲੇ ਪਦਾਰਥਾਂ ਲਈ ਕੀਟਨਾਸ਼ਕ ਦੇ ਤੱਤਾਂ ਦੀ ਵੱਧ ਤੋਂ ਵੱਧ ਮਾਤਰਾ ਸੈੱਟ ਕੀਤੀ ਹੋਈ ਹੈ।" 

ਇਹ ਵੀ ਪੜ੍ਹੋ :      ਕਾਰ ਖ਼ਰੀਦਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਲਾਗੂ ਹੋਣ ਜਾ ਰਹੇ ਹਨ ਨਵੇਂ ਨਿਯਮ

ਗਾਹਕਾਂ ਨੂੰ ਕੀਤਾ ਜਾ ਰਿਹਾ ਹੈ ਸੂਚਿਤ

ਪਤੰਜਲੀ ਫੂਡ ਦਾ ਪੁਰਾਣਾ ਨਾਮ ਰੁਚੀ ਸੋਇਆ ਸੀ। ਪਤੰਜਲੀ ਆਯੁਰਵੈਦ ਵਲੋਂ ਰੁਚੀ ਸੋਇਆ ਨੂੰ ਖ਼ਰੀਦ ਲੈਣ ਤੋਂ ਬਾਅਦ ਇਸਦਾ ਨਾਮ ਪਤੰਜਲੀ ਫੂਡਸ ਹੋ ਗਿਆ। ਅਸਥਾਨਾ ਨੇ ਕਿਹਾ ਕੰਪਨੀ ਆਪਣੇ ਡਿਸਟ੍ਰੀਬਿਊਸ਼ਨ ਚੈਨਲ ਭਾਈਵਾਲਾਂ ਨੂੰ ਸੂਚਿਤ ਕਰਨ ਲਈ ਤੁਰੰਤ ਕਦਮ ਚੁੱਕ ਰਹੀ ਹੈ।  ਕੰਪਨੀ ਖੁਰਾਕੀ ਤੇਲ, ਖਾਣ ਵਾਲੇ ਪਦਾਰਥ  ਅਤੇ ਫਾਸਟ ਮੂਵਿੰਗ ਉਤਪਾਦਾਂ ਦੇ ਨਾਲ-ਨਾਲ ਵਿੰਡ ਪਾਵਰ ਜੇਨਰੇਸ਼ਨ ਸੈਕਟਰ ਵਿਚ ਵੀ ਹੈ। ਉਤਪਾਦ ਖ਼ਰੀਦਣ ਵਾਲੇ ਗਾਹਕਾਂ ਤੱਕ ਪਹੁੰਚ ਲ਼ਈ ਵਿਗਿਆਪਨ ਦਿੱਤੇ ਜਾ ਰਹੇ ਹਨ। ਅਸਥਾਨਾ ਨੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੇ ਜਿਸ ਥਾਂ ਤੋਂ ਉਤਪਾਦ ਖ਼ਰੀਦਿਆ ਹੈ ਉਥੇ ਮਿਰਚ ਦਾ ਪੈਕੇਟ ਵਾਪਸ ਕਰੋ ਅਤੇ ਆਪਣੇ ਪੈਸਿਆਂ ਦੇ ਰਿਫੰਡ ਲਈ ਦਾਅਵਾ ਕਰੋ। ਹਾਲਾਂਕਿ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਮੰਗਵਾਏ ਗਏ ਉਤਪਾਦ ਦੀ ਕੀਮਤ ਅਤੇ ਮਾਤਰਾ ਬਹੁਤ ਘੱਟ ਹੈ।

ਇਹ ਵੀ ਪੜ੍ਹੋ :      ਬਿਲਡਰ ਨੂੰ ਗਲਤੀ ਪਈ ਭਾਰੀ , Home buyer ਨੂੰ ਮੁਆਵਜ਼ੇ 'ਚ ਮਿਲਣਗੇ 2.26 ਕਰੋੜ ਰੁਪਏ

ਅਸਥਾਨਾ ਨੇ ਕਿਹਾ ਕੰਪਨੀ FSSAI ਨਿਯਮਾਂ ਦੀ ਪੂਰੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਖਤ ਗੁਣਵੱਤਾ ਨਿਯੰਤਰਣ ਪ੍ਰਕਿਰਿਆ ਨੂੰ ਅਪਣਾਉਣ ਲਈ ਕਦਮ ਚੁੱਕੀ ਜਾ ਰਹੀ ਹੈ। ਪਤੰਜਲੀ ਭੋਜਨ ਸਭ ਤੋਂ ਵੱਧ ਗੁਣਵੱਤਾ ਵਾਲੀ ਮਿਆਰੀ ਸੰਭਾਲ ਨੂੰ ਆਪਣੇ ਸਾਰੇ ਉਤਪਾਦਾਂ ਵਿੱਚ ਰੱਖਣ ਲਈ ਵਚਨਬੱਧ ਹੈ ਅਤੇ ਸਪਲਾਈ ਚੇਨ ਨੂੰ ਯਕੀਨੀ ਬਣਾਉਂਦੀ ਹੈ।

ਇਹ ਵੀ ਪੜ੍ਹੋ :      ਹੁਣੇ ਤੋਂ ਕਰ ਲਓ ਪਲਾਨਿੰਗ, ਫਰਵਰੀ 'ਚ ਅੱਧਾ ਮਹੀਨਾ ਬੰਦ ਰਹਿਣਗੇ ਬੈਂਕ!

ਇਹ ਵੀ ਪੜ੍ਹੋ :      Maruti ਨੇ ਦਿੱਤਾ ਗਾਹਕਾਂ ਨੂੰ ਝਟਕਾ! ਵਾਹਨਾਂ ਦੀਆਂ ਕੀਮਤਾਂ 'ਚ ਵਾਧੇ ਦਾ ਕੀਤਾ ਐਲਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News