ਮੁੰਬਈ ਹਵਾਈ ਅੱਡਾ 10 ਮਾਰਚ ਤੋਂ ਘਰੇਲੂ ਉਡਾਣਾਂ ਲਈ ਖੋਲ੍ਹੇਗਾ ਟਰਮੀਨਲ-1

Friday, Feb 26, 2021 - 02:21 PM (IST)

ਮੁੰਬਈ ਹਵਾਈ ਅੱਡਾ 10 ਮਾਰਚ ਤੋਂ ਘਰੇਲੂ ਉਡਾਣਾਂ ਲਈ ਖੋਲ੍ਹੇਗਾ ਟਰਮੀਨਲ-1

ਮੁੰਬਈ- ਕੋਵਿਡ-19 ਦੇ ਮੱਦੇਨਜ਼ਰ ਯਾਤਰੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਦੇਖਦੇ ਹੋਏ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡਾ (ਸੀ. ਐੱਸ. ਐੱਮ. ਆਈ. ਏ.) 10 ਮਾਰਚ ਤੋਂ ਘਰੇਲੂ ਉਡਾਣਾਂ ਲਈ ਆਪਣਾ ਟਰਮੀਨਲ-1 (ਟੀ1) ਦੁਬਾਰਾ ਖੋਲ੍ਹ ਦੇਵੇਗਾ। ਮਾਰਚ 2020 ਵਿਚ ਤਾਲਾਬੰਦੀ ਤੋਂ ਪਿੱਛੋਂ ਟਰਮੀਨਲ-1 ਬੰਦ ਸੀ।

ਸੀ. ਐੱਸ. ਐੱਮ. ਆਈ. ਏ. ਮੁੰਬਈ ਅਤੇ ਮਹਾਰਾਸ਼ਟਰ ਦੇ ਕਈ ਹਿੱਸਿਆਂ ਵਿਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਟਰਮੀਨਲ-1 ਨੂੰ ਖੋਲ੍ਹਣ ਨਾਲ ਲੋਕਾਂ ਨੂੰ ਕੋਵਿਡ-19 ਨਿਯਮਾਂ ਦੀ ਪਾਲਣਾ ਕਰਨ ਵਿਚ ਆਸਾਨੀ ਹੋਵੇਗੀ। 

10 ਮਾਰਚ ਤੋਂ ਗੋਏਅਰ, ਸਟਾਰ ਏਅਰ, ਏਅਰ ਏਸ਼ੀਆ ਅਤੇ ਟਰੁਜੈੱਟ ਟੀ-1 ਤੋਂ ਆਪਣੇ ਸਾਰੇ ਆਪ੍ਰੇਸ਼ਨ ਦੁਬਾਰਾ ਸ਼ੁਰੂ ਕਰਨਗੇ, ਜਦੋਂ ਕਿ ਇੰਡੀਗੋ ਦੀ ਬੇਸ ਫਲਾਈਟ ਇੱਥੋਂ ਸੰਚਾਲਤ ਹੋਵੇਗੀ ਅਤੇ ਬਾਕੀ ਸਾਰੀਆਂ ਫਲਾਈਟਾਂ ਟੀ-2 ਤੋਂ ਜਾਰੀ ਰਹਿਣਗੀਆਂ। ਸੀ. ਐੱਸ. ਐੱਮ. ਆਈ. ਏ. ਨੇ ਕਿਹਾ ਕਿ ਟੀ-1 'ਤੇ ਲੋਕਾਂ ਲਈ ਆਲੀਸ਼ਾਨ ਕਮਰੇ, ਵਿਸ਼ਵ ਪੱਧਰੀ ਰਿਟੇਲ, ਖਾਣ-ਪੀਣ ਅਤੇ ਉੱਚ ਪੱਧਰੀ ਸਾਫ਼-ਸਫਾਈ ਦੀਆਂ ਸਹੂਲਤਾਂ ਉਪਲਬਧ ਹੋਣਗੀਆਂ। ਇਸ ਤੋਂ ਇਲਾਵਾ ਹਵਾਈ ਅੱਡਾ ਟੀ-1 'ਤੇ ਯਾਤਰੀਆਂ ਦੀ ਜਾਂਚ, ਮਾਸਕ ਅਤੇ ਸੰਪਰਕ ਰਹਿਤ ਭੁਗਤਾਨ ਵਰਗੇ ਸਾਰੇ ਪ੍ਰਬੰਧ ਕਰੇਗਾ।
 


author

Sanjeev

Content Editor

Related News