ਰਾਹਤ! ਮੁੰਬਈ ਹਵਾਈ ਅੱਡੇ ਨੇ RT-PCR ਟੈਸਟ ਦੀ ਦਰ 30 ਫੀਸਦੀ ਘਟਾਈ
Saturday, Apr 03, 2021 - 08:58 AM (IST)
ਮੁੰਬਈ- ਮਹਾਰਾਸ਼ਟਰ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਤੇਜ਼ੀ ਵਿਚਕਾਰ ਛੱਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡਾ (ਸੀ. ਐੱਸ. ਐੱਮ. ਆਈ. ਏ.) ਨੇ ਹਵਾਈ ਯਾਤਰੀਆਂ ਲਈ ਆਰ. ਟੀ.-ਪੀ. ਸੀ. ਆਰ. ਟੈਸਟ ਦਰ ਵਿਚ 30 ਫ਼ੀਸਦੀ ਦੀ ਕਮੀ ਕਰ ਦਿੱਤੀ ਹੈ। ਹੁਣ 600 ਰੁਪਏ ਵਿਚ ਕੋਰੋਨਾ ਟੈਸਟ ਹੋਵੇਗਾ।
ਮਹਾਰਾਸ਼ਟਰ ਸਰਕਾਰ ਦੇ ਤਾਜ਼ਾ ਨਿਰਦੇਸ਼ਾਂ ਅਨੁਸਾਰ ਇਹ ਛੱਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ 'ਤੇ ਇਹ ਨਵੀਂ ਦਰ ਲਾਗੂ ਹੋ ਗਈ ਹੈ।
ਕੋਰੋਨਾ ਦੀ ਜਾਂਚ ਲਈ ਆਰ. ਟੀ.-ਪੀ. ਸੀ. ਆਰ. ਟੈਸਟ ਸਸਤਾ ਕਰਨ ਦਾ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਜਾਂਚ ਲਈ ਉਤਸ਼ਾਹਤ ਕਰਨਾ ਹੈ ਤਾਂ ਜੋ ਮਾਮਲੇ ਹੋਰ ਵਧਣ ਤੋਂ ਰੋਕੇ ਜਾ ਸਕਣ। ਹੁਣ ਤੱਕ ਮੁੰਬਈ ਹਵਾਈ ਅੱਡੇ 'ਤੇ ਆਰ. ਟੀ.-ਪੀ. ਸੀ. ਆਰ. ਟੈਸਟ 850 ਰੁਪਏ ਵਿਚ ਉਪਲਬਧ ਸੀ, ਜੋ ਹੁਣ 600 ਰੁਪਏ ਵਿਚ ਹੋ ਰਿਹਾ ਹੈ। ਰੈਪਿਡ ਐਂਟੀਜਨ ਲਈ ਫ਼ੀਸ 150 ਰੁਪਏ ਕਰ ਦਿੱਤੀ ਗਈ ਹੈ। ਗੌਰਤਲਬ ਹੈ ਕਿ ਸੀ. ਐੱਸ. ਐੱਮ. ਆਈ. ਏ. ਨੇ ਹਵਾਈ ਅੱਡਾ ਟਰਮੀਨਲ 'ਤੇ ਆਰ. ਟੀ.-ਪੀ. ਸੀ. ਆਰ. ਟੈਸਟ ਕਾਊਂਟਰ ਸਤੰਬਰ ਵਿਚ ਸਥਾਪਤ ਕੀਤੇ ਸਨ ਅਤੇ ਉਦੋਂ ਹੁਣ ਤੱਖ ਤਕਰੀਬਨ ਤਿੰਨ ਲੱਖ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ।