ਪਤਨੀ ਨੀਤਾ ਅੰਬਾਨੀ ਨਾਲ ਰਾਮ ਮੰਦਰ ਪਹੁੰਚੇ ਮੁਕੇਸ਼ ਅੰਬਾਨੀ, ਜਾਣੋ ਹੋਰ ਕਿਹੜੇ ਉਦਯੋਗਪਤੀ ਪਹੁੰਚੇ ਅਯੁੱਧਿਆ

Monday, Jan 22, 2024 - 01:43 PM (IST)

ਪਤਨੀ ਨੀਤਾ ਅੰਬਾਨੀ ਨਾਲ ਰਾਮ ਮੰਦਰ ਪਹੁੰਚੇ ਮੁਕੇਸ਼ ਅੰਬਾਨੀ, ਜਾਣੋ ਹੋਰ ਕਿਹੜੇ ਉਦਯੋਗਪਤੀ ਪਹੁੰਚੇ ਅਯੁੱਧਿਆ

ਨਵੀਂ ਦਿੱਲੀ - ਰਿਲਾਇੰਸ ਇੰਡਸਟਰੀਜ਼ ਦੇ ਚੇਅਰਪਰਸਨ ਮੁਕੇਸ਼ ਅੰਬਾਨੀ , ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਅਤੇ ਚੇਅਰਪਰਸਨ ਨੀਤਾ ਅੰਬਾਨੀ ਮੰਦਰ ਕੰਪਲੈਕਸ ਪਹੁੰਚ ਚੁੱਕੇ ਹਨ। ਮੁਕੇਸ਼ ਅੰਬਾਨੀ ਨੇ ਮੰਦਰ ਪਰਿਸਰ 'ਚ ਪਹੁੰਚ ਕੇ ਕਿਹਾ ਕਿ ਅੱਜ ਭਗਵਾਨ ਰਾਮ ਆ ਰਹੇ ਹਨ। 22 ਜਨਵਰੀ ਨੂੰ ਪੂਰੇ ਦੇਸ਼ ਵਿੱਚ ਰਾਮ ਦੀਵਾਲੀ ਮਨਾਈ ਜਾਵੇਗੀ। ਇਸ ਦੇ ਨਾਲ ਹੀ ਨੀਤਾ ਅੰਬਾਨੀ ਨੇ ਕਿਹਾ ਕਿ ਇਹ ਇਤਿਹਾਸਕ ਦਿਨ ਹੈ। 

PunjabKesari

ਇਸ ਮੌਕੇ ਮੁਕੇਸ਼ ਅੰਬਾਨੀ ਦੇ ਛੋਟੇ ਭਰਾ ਅਨਿਲ ਅੰਬਾਨੀ ਵੀ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿਚ ਪਹੁੰਚ ਗਏ ਹਨ। 

ਇਹ ਵੀ ਪੜ੍ਹੋ :   ਅਡਾਨੀ-ਅੰਬਾਨੀ ਨਹੀਂ ਇਸ 'ਰਾਮ ਭਗਤ' ਨੇ ਦਿੱਤੀ ਮੰਦਿਰ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਦਾਨ ਭੇਟਾ

ਜ਼ਿਕਰਯੋਗ ਹੈ ਕਿ ਰਿਲਾਇੰਸ ਇੰਡਸਟਰੀਜ਼ ਨੇ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਮੱਦੇਨਜ਼ਰ ਆਪਣੇ ਦਫਤਰਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਨਾਲ ਹੀ ਕੰਪਨੀ ਕੰਪਲੈਕਸ 'ਚ ਸਥਿਤ ਮੰਦਰਾਂ 'ਚ ਵੀ ਵਿਸ਼ੇਸ਼ ਪੂਜਾ ਅਰਚਨਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਕੰਪਨੀ ਨੇ ਜੀਓ-ਲਿੰਕਡ ਪਲੇਟਫਾਰਮਾਂ 'ਤੇ ਇਵੈਂਟ ਦੇ ਲਾਈਵ ਟੈਲੀਕਾਸਟ ਅਤੇ ਇਸ ਦੇ ਰਿਟੇਲ ਆਊਟਲੈਟਸ 'ਤੇ ਸਾਰੇ ਦਰਸ਼ਕਾਂ ਨੂੰ ਦੀਵੇ ਵੰਡਣ ਦੀ ਵਿਵਸਥਾ ਵੀ ਕੀਤੀ ਹੈ। ਅਯੁੱਧਿਆ 'ਚ ਅੱਜ ਸੋਮਵਾਰ ਨੂੰ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੁਕੇਸ਼ ਅੰਬਾਨੀ ਪਰਿਵਾਰ ਦੇ ਮੈਂਬਰ ਇਸ ਪ੍ਰੋਗਰਾਮ 'ਚ ਨਿੱਜੀ ਤੌਰ 'ਤੇ ਹਿੱਸਾ ਲੈਣ ਲਈ ਅਯੁੱਧਿਆ ਪਹੁੰਚੇ ਹਨ।

ਪਤੀ ਨਾਲ ਪਹੁੰਚੀ ਈਸ਼ਾ 

PunjabKesari

ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਆਪਣੇ ਪਤੀ ਆਨੰਦ ਪੀਰਾਮਲ ਦੇ ਨਾਲ ਅਯੁੱਧਿਆ ਪਹੁੰਚੀ ਹੈ। ਈਸ਼ਾ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਖ਼ਾਸ ਹੈ। ਦੂਜੇ ਪਾਸੇ ਆਨੰਦ ਪੀਰਾਮਲ ਨੇ ਇਸ ਮੌਕੇ ਪੁੱਛੇ ਸਵਾਲ ਦੇ ਜਵਾਬ ਵਿਚ ਜੈ ਸ਼੍ਰੀ ਰਾਮ ਕਹਿ ਕੇ ਦਿੱਤਾ ਜਵਾਬ।

ਇਹ ਵੀ ਪੜ੍ਹੋ :   ਬੈਂਕ ਆਫ਼ ਬੜੌਦਾ ਨੇ 22 ਜਨਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਕੀਤਾ ਐਲਾਨ, ਜਾਣੋ ਸ਼ਡਿਊਲ

ਇਹ ਵੀ ਪੜ੍ਹੋ :   ਖਾਲਿਸਤਾਨੀ ਅੱਤਵਾਦੀ ਪੰਨੂ ਦੇ 3 ਸਾਥੀ ਗ੍ਰਿਫਤਾਰ, ਪੰਜਾਬ ਦੇ CM ਨੂੰ ਜਾਨੋਂ ਮਾਰਨ ਦੀ ਦਿੱਤੀ ਸੀ ਧਮਕੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News