ਮੁਕੇਸ਼ ਅੰਬਾਨੀ ਨੇ ਗੌਤਮ ਅਡਾਨੀ ਨੂੰ ਛੱਡਿਆ ਪਿੱਛੇ, ਫਿਰ ਬਣੇ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ
Wednesday, Feb 01, 2023 - 06:01 PM (IST)
ਮੁੰਬਈ - ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਗੌਤਮ ਅਡਾਨੀ ਨੂੰ ਪਿੱਛੇ ਛਡਦੇ ਹੋਏ ਭਾਰਤ ਦੇ ਸਭ ਤੋਂ ਅਮੀਰ ਆਦਮੀ ਹੋਣ ਦਾ ਖ਼ਿਤਾਬ ਫਿਰ ਤੋਂ ਹਾਸਲ ਕਰ ਲਿਆ ਹੈ। ਅੱਜ ਤੋਂ ਪਹਿਲਾਂ ਗੌਤਮ ਅਡਾਨੀ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਸਨ। ਫੋਰਬਸ ਦੇ ਰਿਅਲ ਟਾਈਮ ਬਿਲਿਨਿਅਰਸ ਦੀ ਸੂਚੀ ਮੁਤਾਬਕ ਨੈੱਟਵਰਥ ਦੇ ਮਾਮਲੇ ਵਿਚ ਮੁਕੇਸ਼ ਅੰਬਾਨੀ , ਗੌਤਮ ਅਡਾਨੀ ਤੋਂ ਅੱਗੇ ਨਿਕਲ ਗਏ ਹਨ।
ਇਹ ਵੀ ਪੜ੍ਹੋ : ਸੀਤਾਰਮਨ ਦੇ ਵਿੱਤ ਮੰਤਰੀ ਅਹੁਦੇ 'ਤੇ ਰਹਿੰਦਿਆ 4 ਮਹੱਤਵਪੂਰਨ ਬਜਟ , ਜਾਣੋ ਹਰ ਸਾਲ ਦਾ ਬਜਟ ਕਿਵੇਂ
ਸੂਚੀ ਮੁਤਾਬਕ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਦੀ ਨੈਟਵਰਥ ਦਰਮਿਆਨ ਜ਼ਿਆਦਾ ਫਰਕ ਨਹੀਂ ਰਹਿ ਗਿਆ ਹੈ। ਮੁਕੇਸ਼ ਅੰਬਾਨੀ 84.3 ਬਿਲਿਅਨ ਡਾਲਰ ਦੀ ਨੈੱਟਵਰਥ ਦੇ ਨਾਲ 9ਵੇਂ ਨੰਬਰ 'ਤੇ ਹਨ ਜਦੋਂਕਿ 83.9 ਬਿਲਿਅਨ ਡਾਲਰ ਦੀ ਨੈੱਟਵਰਥ ਦੇ ਨਾਲ ਗੌਤਮ ਅਡਾਨੀ 10ਵੇਂ ਨੰਬਰ 'ਤੇ ਹਨ। ਸੂਚੀ ਵਿਚ ਬਨਾਰਡ ਅਰਨਾਲਟ ਪਹਿਲੇ ਨੰਬਰ 'ਤੇ ਹਨ।
Elon Musk ਦੂਜੇ ਸਥਾਨ 'ਤੇ ਖਿਸਕੇ
ਦੂਜੇ ਨੰਬਰ 'ਤੇ ਟੈਸਲਾ ਦੇ ਸੀਈਓ ਏਲੋਨ ਮਸਕ ਹਨ। ਤੀਜੇ ਨੰਬਰ 'ਤੇ ਜੈੱਫ ਬੇਜੋਸ, ਚੌਥੇ ਨੰਬਰ 'ਤੇ ਲੈਰੀ ਏਲਿਸਨ, ਪੰਜਵੇਂ ਨੰਬਰ 'ਤੇ ਵਾਰੇਨ ਬਫੇ, 6ਵੇਂ ਨੰਬਰ 'ਤੇ ਬਿਲ ਗੇਟਸ, 7ਵੇਂ ਨੰਬਰ 'ਤੇ ਕਾਰਲੋਸ ਸਿਲਮ, 8ਵੇਂ ਨੰਬਰ 'ਤੇ ਰੈਲੀ ਪੇਜ, 9ਵੇਂ ਨੰਬਰ 'ਤੇ ਮੁਕੇਸ਼ ਅੰਬਾਨੀ ਅਤੇ 10ਵੇਂ ਨੰਬਰ 'ਤੇ ਗੌਤਮ ਅਡਾਨੀ ਦਾ ਨਾਮ ਹੈ। ਜ਼ਿਕਰਯੋਗ ਹੈ ਕਿ ਫੋਰਬਸ ਦਾ ਇਹ ਰਿਅਲ ਟਾਈਮ ਡਾਟਾ ਹੈ ਜੋ ਹਰ ਘੰਟੇ ਅਤੇ ਹਰ ਦਿਨ ਬਦਲਦਾ ਰਹਿੰਦਾ ਹੈ।
ਇਹ ਵੀ ਪੜ੍ਹੋ : ਮੋਦੀ ਸਰਕਾਰ ਦੀ ਨੌਕਰੀ ਕਰਨ ਵਾਲਿਆਂ ਨੂੰ ਦਿੱਤੀ ਵੱਡੀ ਰਾਹਤ, ਹੁਣ 7 ਲੱਖ ਤੱਕ ਦੀ ਆਮਦਨ 'ਤੇ ਨਹੀਂ ਲੱਗੇਗਾ ਟੈਕਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।