ਮੁਕੇਸ਼ ਅੰਬਾਨੀ ਨੇ ਦੁਬਈ 'ਚ ਖਰੀਦਿਆ ਸਭ ਤੋਂ ਮਹਿੰਗਾ ਘਰ, ਜਾਣੋ ਕੀਮਤ ਅਤੇ ਖ਼ਾਸੀਅਤ

Saturday, Aug 27, 2022 - 12:42 PM (IST)

ਮੁਕੇਸ਼ ਅੰਬਾਨੀ ਨੇ ਦੁਬਈ 'ਚ ਖਰੀਦਿਆ ਸਭ ਤੋਂ ਮਹਿੰਗਾ ਘਰ, ਜਾਣੋ ਕੀਮਤ ਅਤੇ ਖ਼ਾਸੀਅਤ

ਬਿਜਨੈੱਸ ਡੈਸਕ- ਮੁਕੇਸ਼ ਅੰਬਾਨੀ ਨੇ ਦੁਬਈ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਪ੍ਰਾਪਰਟੀ ਖਰੀਦੀ ਹੈ। ਖ਼ਬਰ ਹੈ ਕਿ ਅੰਬਾਨੀ ਪਰਿਵਾਰ ਨੇ ਦੁਬਈ ਦੇ ਸਮੁੰਦਰ ਕਿਨਾਰੇ ਇਕ ਆਲੀਸ਼ਾਨ ਵਿਲ੍ਹਾ ਖਰੀਦਿਆ ਹੈ। ਇਸ ਦੀ ਕੀਮਤ ਤਕਰੀਬਨ 80 ਮਿਲੀਅਨ ਡਾਲਰ ਦੀ ਦੱਸੀ ਜਾ ਰਹੀ ਹੈ। ਰਾਇਟਰਸ ਦੀ ਖਬਰ ਮੁਤਾਬਕ ਇਸ ਨੂੰ ਦੁਬਈ ਸ਼ਹਿਰ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਰਿਹਾਇਸ਼ੀ ਜ਼ਾਇਦਾਦ ਡੀਲ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅੰਬਾਨੀ ਵਲੋਂ ਦੁਬਈ ਸੰਪਤੀ ਡੀਲ ਨੂੰ ਅਜੇ ਸੀਕ੍ਰੇਟ ਹੀ ਰੱਖਿਆ ਗਿਆ ਹੈ। ਇਸ 'ਤੇ ਕੋਈ ਆਫਿਸ਼ੀਅਲ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। 
ਅਨੰਤ ਅੰਬਾਨੀ ਦੇ ਨਾਂ ਹੈ ਪ੍ਰਾਪਰਟੀ 
ਰਾਇਟਰਸ ਦੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਇਹ ਆਲੀਸ਼ਾਨ ਪ੍ਰਾਪਰਟੀ ਇਸ ਸਾਲ ਦੀ ਸ਼ੁਰੂਆਤ 'ਚ ਅੰਬਾਨੀ ਦੇ ਸਭ ਤੋਂ ਛੋਟੇ ਪੁੱਤਰ ਅਨੰਤ ਅੰਬਾਨੀ ਲਈ ਖਰੀਦੀ ਗਈ ਹੈ। ਸਮੁੰਦਰ ਕਿਨਾਰੇ ਇਹ ਹਵੇਲੀ palm ਆਕਾਰ 'ਚ ਹੈ। ਇਹ ਦੀਪ ਸਮੂਹ ਦੇ ਉੱਤਰੀ ਹਿੱਸੇ 'ਚ ਸਥਿਤ ਹੈ ਅਤੇ ਇਸ 'ਚ 10 ਬੈੱਡਰੂਮ, ਇਕ ਪਰਸਨਲ ਸਪਾ ਅਤੇ ਇਨਡੋਰ ਅਤੇ ਆਊਟਡੋਰ ਪੂਲ ਹੈ।

ਦੱਸ ਦੇਈਏ ਕਿ ਇਥੇ ਬ੍ਰਿਟਿਸ਼ ਫੁੱਟਬਾਲਰ ਡੇਵਿਡ ਬੇਕਹਮ ਆਪਣੀ ਪਤਨੀ ਵਿਕਟੋਰੀਆ ਅਤੇ ਬਾਲੀਵੁੱਡ ਮੇਗਾ ਸਟਾਰ ਸ਼ਾਹਰੁਖ ਖਾਨ ਦੀ ਵੀ ਪ੍ਰਾਪਰਟੀ ਹੈ। ਭਾਵ ਅਨੰਤ ਅੰਬਾਨੀ ਹੁਣ ਇਨ੍ਹਾਂ ਦੇ ਨਵੇਂ ਗੁਆਂਡੀ ਹੋਣਗੇ। ਦੱਸ ਦੇਈਏ ਕਿ ਦੁਬਈ ਦੇ ਅਲਟਰਾ-ਰਿਚ ਲਈ ਇਕ ਪਸੰਦੀਦਾ ਬਾਜ਼ਾਰ ਦੇ ਰੂਪ 'ਚ ਉਭਰ ਰਿਹਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News