ਕੋਰੋਨਾ ਕਾਲ 'ਚ ਅੰਬਾਨੀ ਪਰਿਵਾਰ ਦੀਆਂ ਪੌਂ ਬਾਰਾਂ, ਬਣਿਆ ਏਸ਼ੀਆ ਦਾ ਸਭ ਤੋਂ ਅਮੀਰ ਪਰਿਵਾਰ

12/02/2020 5:12:11 PM

ਨਵੀਂ ਦਿੱਲੀ : ਦੁਨੀਆ ਦੇ ਸਭ ਤੋਂ ਅਮੀਰ ਸ਼ਖ਼ਸ ਅਤੇ ਰਿਲਾਇੰਸ ਇੰਡਸਟਰੀਜ਼ ਲਿਮਿਟਡ ਦੇ ਮਾਲਕ ਮੁਕੇਸ਼ ਅੰਬਾਨੀ ਦਾ ਪਰਿਵਾਰ ਏਸ਼ੀਆ ਦਾ ਸਭ ਤੋਂ ਜ਼ਿਆਦਾ ਦੌਲਤਮੰਦ ਪਰਿਵਾਰ ਬਣ ਗਿਆ ਹੈ। ਬਲੂਮਬਰਗ ਬਿਲੀਨੇਅਰ ਇੰਡੈਕਸ ਮੁਤਾਬਕ ਅੰਬਾਨੀ ਪਰਿਵਾਰ 5.62 ਲੱਖ ਕਰੋੜ ਰੁਪਏ (76 ਅਰਬ ਡਾਲਰ) ਨਾਲ ਏਸ਼ੀਆ ਦਾ ਸਭ ਤੋਂ ਅਮੀਰ ਪਰਿਵਾਰ ਹੈ। ਅੰਬਾਨੀ ਪਰਿਵਾਰ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਪਰਿਵਾਰ ਤੋਂ ਦੁਗਣੇ ਅਮੀਰ ਹੋ ਗਏ ਹਨ। ਏਸ਼ੀਆ ਦਾ ਦੂਜਾ ਸਭ ਤੋਂ ਅਮੀਰ ਪਰਿਵਾਰ ਹਾਂਗਕਾਂਗ ਦਾ ਕਵੋਕ ਪਰਵਾਰ ਹੈ, ਜਿਨ੍ਹਾਂ ਦੀ ਦੌਲਤ 2.44 ਲੱਖ ਕਰੋੜ ਰੁਪਏ (33 ਅਰਬ ਡਾਲਰ) ਹੈ।

ਇਹ ਵੀ ਪੜ੍ਹੋ: ਸੋਨੇ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, 48000 ਦੇ ਕਰੀਬ ਪੁੱਜਾ ਸੋਨਾ

ਬਲੂਮਬਰਗ ਇੰਡੈਕਸ ਮੁਤਾਬਕ ਕੁੱਲ 463 ਅਰਬ ਡਾਲਰ ਦੇ ਲਗਭਗ 17 ਫ਼ੀਸਦੀ ਦਾ ਹਿੱਸਾ ਇਕੱਲੇ ਅੰਬਾਨੀ ਕੋਲ ਹੈ, ਜੋ ਕਿ ਏਸ਼ੀਆ ਵਿਚ ਸਿਖ਼ਰ 20 ਸਭ ਤੋਂ ਅਮੀਰ ਪਰਿਵਾਰ ਹੈ। ਅੰਬਾਨੀ ਪਰਿਵਾਰ ਹੁਣ ਹਾਂਗਕਾਂਗ ਦੇ ਕਵੋਲ ਪਰਿਵਾਰ ਦੇ ਮੁਕਾਬਲੇ ਦੁਗਣਾ ਅਮੀਰ ਹੈ, ਜੋ ਏਸ਼ੀਆ ਦਾ ਦੂਜਾ ਸਭ ਤੋਂ ਅਮੀਰ ਪਰਿਵਾਰ ਹੈ ਅਤੇ ਦੱਖਣੀ ਕੋਰੀਆ ਦੇ ਲੀ ਪਰਿਵਾਰ (ਸੈਮਸੰਗ ਦਾ ਮਾਲਕ) ਤੋਂ ਤਿੰਨ ਗੁਣਾ ਅਮੀਰ ਹੈ, ਜਿਸ ਦੀ ਕੁੱਲ ਜਾਇਦਾਦ 1.96 ਲੱਖ ਕਰੋੜ ਰੁਪਏ (26.6 ਅਰਬ ਡਾਲਰ) ਹੈ।

ਇਹ ਵੀ ਪੜ੍ਹੋ: ਇਹ 5 ਕ੍ਰਿਕਟਰ ਬੀਬੀਆਂ ਕਰਵਾ ਚੁੱਕੀਆਂ ਹਨ ਸਮਲਿੰਗੀ ਵਿਆਹ (ਵੇਖੋ ਤਸਵੀਰਾਂ)

ਨੋਟ : ਕੋਰੋਨਾ ਕਾਲ 'ਚ ਅੰਬਾਨੀ ਪਰਿਵਾਰ ਦੇ ਏਸ਼ੀਆ ਦਾ ਸਭ ਤੋਂ ਅਮੀਰ ਪਰਿਵਾਰ ਬਣਨ 'ਤੇ ਕੀ ਹੈ ਤੁਹਾਡੀ ਰਾਏ। ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News