ਮੁਕੇਸ਼ ਅੰਬਾਨੀ ਹੁਣ ਨਹੀਂ ਰਹੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਇਹ ਕਾਰੋਬਾਰੀ ਨਿਕਲਿਆ ਅੱਗੇ

Thursday, Dec 31, 2020 - 11:44 AM (IST)

ਮੁਕੇਸ਼ ਅੰਬਾਨੀ ਹੁਣ ਨਹੀਂ ਰਹੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਇਹ ਕਾਰੋਬਾਰੀ ਨਿਕਲਿਆ ਅੱਗੇ

ਨਵੀਂ ਦਿੱਲੀ : ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਹੁਣ ਏਸ਼ੀਆ ਦੇ ਸਭ ਤੋਂ ਅਮੀਰ ਸ਼ਖਸ ਨਹੀਂ ਰਹਿ ਗਏ ਹਨ। ਚੀਨ ਦੇ ਝੋਂਗ ਸ਼ੈਨਸ਼ੈਨ ਹੁਣ ਉਨ੍ਹਾਂ ਤੋਂ ਅੱਗੇ ਨਿਕਲ ਗਏ ਹਨ। ਬਲੂਮਬਰਗ ਬਿਲੇਨੀਅਰਜ਼ ਇੰਡੈਕਸ ਮੁਤਾਬਕ ਸੁਰਖੀਆਂ ਤੋਂ ਦੂਰ ਰਹਿਣ ਵਾਲੇ ਝੋਂਗ ਦੀ ਨੈਟਵਰਥ ਇਸ ਸਾਲ 70.9 ਅਰਬ ਡਾਲਰ ਵੱਧ ਕੇ 77.8 ਅਰਬ ਡਾਲਰ ਪਹੁੰਚ ਗਈ। ਇਸ ਦੇ ਨਾਲ ਹੀ ਉਹ ਦੁਨੀਆ ਦੇ 11ਵੇਂ ਸਭ ਤੋਂ ਅਮੀਰ ਸ਼ਖ਼ਸ ਬਣ ਗਏ ਅਤੇ ਮੁਕੇਸ਼ ਅੰਬਾਨੀ 12ਵੇਂ ਨੰਬਰ ’ਤੇ ਪਹੁੰਚ ਗਏ। ਝੋਂਗ ਨੇ ਚੀਨ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਅਲੀਬਾਬਾ ਦੇ ਜੈਕਮਾ ਨੂੰ ਵੀ ਪਛਾੜ ਦਿੱਤਾ ਹੈ। 

ਇਹ ਵੀ ਪੜ੍ਹੋ: ਪੰਜਾਬ ’ਚ ਦੂਰਸੰਚਾਰ ਟਾਵਰਾਂ ’ਚ ਭੰਨਤੋੜ ਨਾਲ 1.5 ਕਰੋੜ ਮੋਬਾਇਲ ਖ਼ਪਤਕਾਰ ਹੋਏ ਪ੍ਰਭਾਵਿਤ

PunjabKesari

ਝੋਂਗ ਸ਼ੈਨਸ਼ੈਨ ਇੱਕ ਨਿੱਜੀ ਅਰਬਪਤੀ ਹਨ, ਜਿਨ੍ਹਾਂ ਦੇ ਬਾਰੇ ਵਿੱਚ ਮੀਡੀਆ ਵਿੱਚ ਘੱਟ ਹੀ ਚਰਚਾ ਹੋਈ ਹੈ। ਪੱਤਰਕਾਰਤਾ, ਮਸ਼ਰੂਮ ਦੀ ਖੇਤੀ ਅਤੇ ਸਿਹਤ ਸੇਵਾ ਵਰਗੇ ਕਰੀਅਰ ਵਿੱਚ ਹੱਥ ਅਜ਼ਮਾਉਣ ਦੇ ਬਾਅਦ ਹੁਣ ਉਹ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਅਨੁਸਾਰ ਇਸ ਸਾਲ ਝੋਂਗ ਦੀ ਸੰਪਤੀ ਵੱਧ ਕੇ 77.8 ਬਿਲੀਅਨ ਹੋ ਗਈ ਹੈ। ਉਨ੍ਹਾਂ ਦੀ ਦੌਲਤ ਇਸ ਸਾਲ ਬਹੁਤ ਤੇਜੀ ਨਾਲ ਵਧੀ ਜਿਸ ਦੇ ਕਾਰਨ ਉਹ ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ। ਉਨ੍ਹਾਂ ਦੇ ਬਾਰੇ ਵਿੱਚ ਚੀਨ ਦੇ ਬਾਹਰ ਘੱਟ ਹੀ ਲੋਕ ਜਾਣਦੇ ਸਨ। 66 ਸਾਲਾ ਝੋਂਗ ਰਾਜਨੀਤੀ ਵਿੱਚ ਸ਼ਾਮਲ ਨਹੀਂ ਹਨ ਅਤੇ ਉਨ੍ਹਾਂ ਨੂੰ ਚੀਨ ਵਿੱਚ ਲੋਨ ਵੁਲਫ ਦੇ ਤੌਰ ਉੱਤੇ ਵੀ ਜਾਣਿਆ ਜਾਂਦਾ ਹੈ। 

ਇਹ ਵੀ ਪੜ੍ਹੋ: ਵਿਰਾਟ ਨਾਲ ਕਲੀਨਿਕ ਪੁੱਜੀ ਅਨੁਸ਼ਕਾ ਸ਼ਰਮਾ; ਸੋਸ਼ਲ ਮੀਡੀਆ 'ਤੇ 'ਬੇਬੀ ਗਰਲ ਜਾਂ ਬੁਆਏ' ਨੂੰ ਲੈ ਕੇ ਭਿੜੇ ਪ੍ਰਸ਼ੰਸਕ

ਚੀਨ ਦੇ ਇਸ ਦਿੱਗਜ ਕਾਰੋਬਾਰੀ ਦੀ ਸੰਪਤੀ ਦਾ ਮੁੱਖ ਜ਼ਰੀਆ ਬੋਤਲਬੰਦ ਪਾਣੀ ਅਤੇ ਫਾਰਮਾ ਹੈ। ਦਰਅਸਲ ਅਪ੍ਰੈਲ ਵਿੱਚ ਉਨ੍ਹਾਂ ਨੇ ਬੀਜਿੰਗ ਵੇਂਟਾਈ ਬਾਇਓਲਾਜੀਕਲ ਫਾਰਮੇਸੀ ਇੰਟਰਪ੍ਰਾਈਜ ਕੰਪਨੀ ਨਾਲ ਵੈਕਸੀਨ ਵਿਕਸਿਤ ਕੀਤੀ ਅਤੇ ਕੁੱਝ ਮਹੀਨਿਆਂ ਬਾਅਦ ਬੋਤਲਬੰਦ ਪਾਣੀ ਬਣਾਉਣ ਵਾਲੀ ਨੋਂਗਫੂ ਸਪਰਿੰਗ ਕੰਪਨੀ ਹਾਂਗਕਾਂਗ ਵਿੱਚ ਸਭ ਤੋਂ ਪ੍ਰਸਿੱਧ ਹੋ ਗਈ। ਇਸ ਕੰਪਨੀ ਦੀ ਸਥਾਪਨਾ ਸਤੰਬਰ 1996 ਵਿਚ ਹੋਈ ਸੀ। ਜਦੋਂਕਿ ਕੰਪਨੀ ਨੇ ਆਪਣਾ ਪਹਿਲਾ ਪੈਕੇਜਡ ਡ੍ਰਿਕਿੰਗ ਵਾਟਰ 1997 ਵਿਚ ਲਾਂਚ ਕੀਤਾ ਸੀ। 

ਇਹ ਵੀ ਪੜ੍ਹੋ : ਸਾਲ 2021 ’ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, RBI ਨੇ ਜਾਰੀ ਕੀਤਾ ਕੈਲੰਡਰ, ਵੇਖੋ ਪੂਰੀ ਲਿਸਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News