ਰਿਲਾਇੰਸ ਜੀਓ ਹੁਵਾਵੇਈ ਨੂੰ ਟੱਕਰ ਦੇਣ ਨੂੰ ਤਿਆਰ, ਅਮਰੀਕਾ ''ਚ ਕੀਤਾ 5ਜੀ ਤਕਨੀਕ ਦਾ ਸਫ਼ਲ ਪ੍ਰੀਖਣ

10/21/2020 5:37:21 PM

ਨਵੀਂ ਦਿੱਲੀ : ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਓ 5ਜੀ ਤਕਨੀਕ ਦੇ ਸਫ਼ਲ ਪ੍ਰੀਖਣ ਤੋਂ ਬਾਅਦ ਚੀਨੀ ਕੰਪਨੀ ਹੁਵਾਵੇਈ ਨੂੰ ਟੱਕਰ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਰਿਲਾਇੰਸ ਜੀਓ ਦੀ 5ਜੀ ਤਕਨੀਕ ਦਾ ਮੰਗਲਵਾਰ ਨੂੰ ਅਮਰੀਕਾ 'ਚ ਸਫਲਤਾਪੂਰਵਕ ਪ੍ਰੀਖਣ ਹੋਇਆ।

ਇਹ ਵੀ ਪੜ੍ਹੋ: ਧੋਨੀ ਦੀ ਟੀਮ ਨੂੰ ਵੱਡਾ ਝਟਕਾ, IPL 2020 ਤੋਂ ਬਾਹਰ ਹੋਏ ਡਿਵੇਨ ਬਰਾਵੋ

ਚੀਨ ਤੋਂ ਕੋਰੋਨਾ ਮਹਾਮਾਰੀ ਕਾਰਣ ਬਹੁਤ ਸਾਰੇ ਦੇਸ਼ਾਂ ਨੇ ਚੀਨੀ ਹੁਵਾਵੇਈ 'ਤੇ ਪਾਬੰਦੀ ਲਗਾ ਦਿੱਤੀ ਹੈ। ਅਜਿਹੇ 'ਚ ਘਰੇਲੂ ਸੋਮਿਆਂ ਤੋਂ ਵਿਕਸਿਤ ਰਿਲਾਇੰਸ ਜੀਓ ਦੀ 5ਜੀ ਤਕਨੀਕ ਦੇ ਸਫਲਤਾਪੂਰਵਕ ਪ੍ਰੀਖਣ ਤੋਂ ਬਾਅਦ ਹੁਵਾਵੇਈ ਲਈ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਉਮੀਦ ਹੈ ਕਿ ਹੁਵਾਵੇਈ 'ਤੇ ਪਾਬੰਦੀ ਕਾਰਣ ਵੱਡੀ ਗਿਣਤੀ 'ਚ ਵਿਦੇਸ਼ੀ ਕੰਪਨੀਆਂ ਅਤੇ ਸਰਕਾਰਾਂ 5ਜੀ ਤਕਨਾਲੌਜੀ ਲਈ ਜੀਓ ਨੂੰ ਅਪਣਾ ਸਕਦੀਆਂ ਹਨ। ਅਮਰੀਕੀ ਤਕਨਾਲੌਜੀ ਫਰਮ ਕਵਾਲਕਾਮ ਨਾਲ ਮਿਲ ਕੇ ਰਿਲਾਇੰਸ ਜੀਓ ਅਮਰੀਕਾ 'ਚ ਆਪਣੀ 5ਜੀ ਤਕਨੀਕ ਅਤੇ ਉਸ ਨਾਲ ਜੁੜੇ ਉਤਪਾਦਾਂ ਦਾ ਪ੍ਰੀਖਣ ਕਰ ਰਹੀ ਹੈ। ਅਮਰੀਕਾ ਦੇ ਸੈਨ ਡਿਆਗੋ 'ਚ ਹੋਏ ਇਕ ਵਰਚੁਅਲ ਪ੍ਰੋਗਰਾਮ 'ਚ ਰਿਲਾਇੰਸ ਜੀਓ ਦੇ ਪ੍ਰਧਾਨ ਮੈਥਯੂ ਓਮਾਨ ਨੇ 5ਜੀ ਤਕਨੀਕ ਦੇ ਸਫਲ ਪ੍ਰੀਖਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ: IPL 2020: ਪੰਜਾਬ ਦੇ 'ਲਕੀ ਚਾਰਮ' ਕ੍ਰਿਸ ਗੇਲ ਦੀ ਪਤਨੀ ਹੈ ਕਾਫ਼ੀ ਸਟਾਈਲਿਸ਼, ਵੇਖੋ ਤਸਵੀਰਾਂ

ਭਾਰਤ 'ਚ ਛੇਤੀ ਹੋਵੇਗੀ ਲਾਂਚ
ਮੈਥਯੂ ਓਮਾਨ ਨੇ ਦੱਸਿਆ ਕਿ ਕਵਾਲਕਾਮ ਅਤੇ ਰਿਲਾਇੰਸ ਦੀ ਸਹਾਇਕ ਰੈਡੀਸਿਸ ਨਾਲ ਮਿਲ ਕੇ 5ਜੀ ਤਕਨੀਕ ਅਤੇ ਉਸ ਨਾਲ ਜੁੜੇ ਉਤਪਾਦਾਂ 'ਤੇ ਕੰਮ ਕਰ ਰਹੇ ਹਨ ਤਾਂ ਕਿ ਭਾਰਤ 'ਚ ਇਸ ਨੂੰ ਜਲਦ ਲਾਂਚ ਕੀਤਾ ਜਾ ਸਕੇ। ਰਿਲਾਇੰਸ ਜੀਓ ਨੇ ਕਵਾਲਕਾਮ ਦੇ ਨਾਲ ਮਿਲ ਕੇ ਕੁਝ ਅਜਿਹੇ 5ਜੀ ਉਤਪਾਦ ਬਣਾਏ ਹਨ, ਜਿਨ੍ਹਾਂ ਨੂੰ 1000 ਐੱਮ. ਬੀ. ਪੀ. ਐੱਸ. ਤੋਂ ਵੱਧ ਦੀ ਸਪੀਡ 'ਤੇ ਪਰਖਿਆ ਗਿਆ ਹੈ। ਪ੍ਰੀਖਣ ਲਈ 5ਜੀ ਤਕਨੀਕ ਰਿਲਾਇੰਸ ਜੀਓ ਨੇ ਮੁਹੱਈਆ ਕਰਵਾਈ ਹੈ।

5ਜੀ ਤਕਨੀਕ ਦੀ ਬਰਾਮਦ 'ਤੇ ਜ਼ੋਰ ਦੇਵੇਗੀ ਰਿਲਾਇੰਸ
ਮੁਕੇਸ਼ ਅੰਬਾਨੀ ਨੇ ਤਿੰਨ ਮਹੀਨੇ ਪਹਿਲਾਂ 15 ਜੁਲਾਈ ਨੂੰ ਰਿਲਾਇੰਸ ਇੰਡਸਟਰੀ ਦੀ ਆਮ ਸਭਾ ਨੂੰ ਸੰਬੋਧਨ ਕਰਦੇ ਹੋਏ ਰਿਲਾਇੰਸ ਜੀਓ ਦੇ 5ਜੀ ਤਕਨਾਲੌਜੀ ਦਾ ਐਲਾਨ ਕੀਤਾ ਸੀ। ਇਸ ਤਕਨੀਕ ਨੂੰ ਦੇਸ਼ ਨੂੰ ਸੌਂਪਦੇ ਹੋਏ ਮੁਕੇਸ਼ ਅੰਬਾਨੀ ਨੇ ਕਿਹਾ ਸੀ ਕਿ 5ਜੀ ਸਪੈਕਟ੍ਰਮ ਉਪਲਬਧ ਹੁੰਦੇ ਹੀ ਰਿਲਾਇੰਸ ਜੀਓ 5ਜੀ ਤਕਨੀਕ ਦੇ ਪ੍ਰੀਖਣ ਲਈ ਤਿਆਰ ਹੈ। ਤਕਨਾਲੌਜੀ ਦੀ ਬਰਾਮਦ ਨੂੰ ਲੈ ਕੇ ਕੰਪਨੀ ਨੇ ਆਪਣੇ ਪਲਾਨ ਸਪੱਸ਼ਟ ਕਰ ਦਿੱਤੇ ਹਨ। ਕੰਪਨੀ ਸਫਲ ਪ੍ਰੀਖਣ ਤੋਂ ਬਾਅਦ 5ਜੀ ਤਕਨੀਕ ਦੀ ਬਰਾਮਦ 'ਤੇ ਜ਼ੋਰ ਦੇਵੇਗੀ।

ਇਹ ਵੀ ਪੜ੍ਹੋ: ਜਲਦ ਪਿਤਾ ਬਣਨ ਵਾਲੇ ਹਨ ਕ੍ਰਿਕਟਰ ਸੁਨੀਲ ਨਾਰਾਇਣ, ਪ੍ਰਸ਼ੰਸਕਾਂ ਨਾਲ ਖ਼ੁਸ਼ੀ ਕੀਤੀ ਸਾਂਝੀ

ਭਾਰਤ 'ਚ ਹਾਲਾਂਕਿ ਹੁਣ ਤੱਕ 5ਜੀ ਤਕਨੀਕ ਪ੍ਰੀਖਣ ਲਈ ਸਪੈਕਟ੍ਰਮ ਉਪਲਬਧ ਨਹੀਂ ਹੋ ਸਕਿਆ ਹੈ ਪਰ ਅਮਰੀਕਾ 'ਚ ਰਿਲਾਇੰਸ ਜੀਓ ਦੀ 5ਜੀ ਤਕਨੀਕ ਦਾ ਸਫਲ ਪ੍ਰੀਖਣ ਕਰ ਲਿਆ ਗਿਆ। ਤਕਨੀਕ ਪੂਰੀ ਤਰ੍ਹਾਂ ਸਾਰੇ ਮਾਪਦੰਡਾਂ 'ਤੇ ਸ਼ਾਨਦਾਰ ਢੰਗ ਨਾਲ ਖਰੀ ਉਤਰੀ ਹੈ।


cherry

Content Editor

Related News