ਮੁਕੇਸ਼ ਅੰਬਾਨੀ ਦੀ ਤੇਜ਼ੀ ਨਾਲ ਘਟ ਰਹੀ ਹੈ ਦੌਲਤ, ਟਾਪ 20 ਅਰਬਪਤੀਆਂ ਦੀ ਲਿਸਟ ਤੋਂ ਬਾਹਰ

03/20/2020 10:58:19 PM

ਨਵੀਂ ਦਿੱਲੀ (ਇੰਟ.)-ਕੋਰੋਨਾ ਵਾਇਰਸ ਨੇ ਦੁਨੀਆਭਰ ਦੇ ਅਰਬਪਤੀਆਂ ਦੀ ਨੀਂਦ ਖਰਾਬ ਕਰ ਦਿੱਤੀ ਹੈ। ਕਾਰੋਬਾਰੀ ਗਤੀਵਿਧੀਆਂ ਸੁਸਤ ਪੈ ਜਾਣ ਕਾਰਣ ਅਰਬਪਤੀਆਂ ਦੀ ਦੌਲਤ ’ਚ ਭਾਰੀ ਕਮੀ ਆ ਰਹੀ ਹੈ। ਕੋਰੋਨਾ ਦੇ ਸਾਏ ਤੋਂ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਵੀ ਨਹੀਂ ਬਚ ਸਕੇ ਹਨ। 1 ਜਨਵਰੀ ਤੋਂ ਬਾਅਦ ਯਾਨੀ 3 ਮਹੀਨਿਆਂ ਤੋਂ ਵੀ ਘੱਟ ਸਮੇਂ ’ਚ ਮੁਕੇਸ਼ ਅੰਬਾਨੀ ਦੀ ਦੌਲਤ ਕਰੀਬ 42 ਫੀਸਦੀ ਘਟ ਗਈ ਹੈ। ਇਹ ਹੀ ਨਹੀਂ, ਕੋਰੋਨਾ ਕਾਰਣ ਲੰਮੇ ਸਮੇਂ ਬਾਅਦ ਮੁਕੇਸ਼ ਅੰਬਾਨੀ ਬਲੂਮਬਰਗ ਬਿਲੇਨੀਅਰ ਇੰਡੈਕਸ ’ਚ ਸ਼ਾਮਲ ਟਾਪ 20 ਅਰਬਪਤੀਆਂ ਦੀ ਲਿਸਟ ਤੋਂ ਬਾਹਰ ਹੋ ਗਏ ਹਨ।

20 ਮਾਰਚ ਨੂੰ ਸਵੇਰੇ 11 ਵਜੇ ਤੱਕ ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਮੁਕੇਸ਼ ਅੰਬਾਨੀ ਦੀ ਦੌਲਤ 3440 ਕਰੋਡ਼ ਡਾਲਰ ਯਾਨੀ 2,56,280 ਕਰੋਡ਼ ਰੁਪਏ ਰਹਿ ਗਈ ਸੀ, ਜਦੋਂਕਿ 1 ਜਨਵਰੀ 2020 ਨੂੰ ਉਨ੍ਹਾਂ ਦੀ ਕੁਲ ਦੌਲਤ 4,36,570 ਕਰੋਡ਼ ਰੁਪਏ ਸੀ। ਯਾਨੀ ਇਸ ’ਚ ਕਰੀਬ 1,80,290 ਕਰੋਡ਼ ਰੁਪਏ ਦੀ ਕਮੀ ਆ ਗਈ। ਇਹ 42 ਫੀਸਦੀ ਬਣਦੀ ਹੈ।

ਵੀਰਵਾਰ ਨੂੰ ਅੰਬਾਨੀ 19ਵੇਂ ਸਥਾਨ ਤੋਂ ਖਿਸਕ ਕੇ 20ਵੇਂ ਸਥਾਨ ’ਤੇ ਸਨ। ਉਥੇ ਹੀ ਅੱਜ ਯਾਨੀ 20 ਮਾਰਚ ਨੂੰ ਅੰਬਾਨੀ 21ਵੇਂ ਸਥਾਨ ’ਤੇ ਆ ਗਏ ਹਨ। ਚੀਨ ਦੇ ਜੈਕ ਮਾ 4190 ਕਰੋਡ਼ ਡਾਲਰ ਦੇ ਨਾਲ 18ਵੇਂ ਸਥਾਨ ’ਤੇ ਹਨ। ਉਥੇ ਹੀ ਅਮਰੀਕਾ ਦੇ ਮੈਕੇਂਜੀ ਬੇਜ਼ੋਸ 3740 ਕਰੋਡ਼ ਡਾਲਰ ਨਾਲ 19ਵੇਂ ਸਥਾਨ ’ਤੇ ਅਤੇ ਚੀਨ ਦੇ ਪੋਨੀ ਮਾ 3540 ਕਰੋਡ਼ ਡਾਲਰ ਦੇ ਨਾਲ 20ਵੇਂ ਸਥਾਨ ’ਤੇ ਆ ਗਏ ਹਨ।


Karan Kumar

Content Editor

Related News