ਭੁੱਲ ਜਾਓਗੇ MRF ਤੇ Elcid ਵਰਗੇ ਸ਼ੇਅਰ, ਬਾਜ਼ਾਰ ''ਚ ਆਇਆ ਸਭ ਤੋਂ ਮਹਿੰਗਾ Stock! ਕੀਮਤ ਉਡਾ ਦੇਵੇਗੀ ਹੋਸ਼

Thursday, Dec 12, 2024 - 06:57 PM (IST)

ਬਿਜ਼ਨੈੱਸ ਡੈਸਕ- ਭਾਰਤੀ ਸ਼ੇਅਰ ਬਾਜ਼ਾਰ 'ਚ ਇਕ ਨਵੀਂ ਸਕਿਓਰਿਟੀ ਆਈ ਹੈ, ਜਿਸ ਦੀ ਇਕ ਇਕਾਈ ਦੀ ਕੀਮਤ ਇੰਨੀ ਹੈ ਕਿ ਤੁਸੀਂ ਐਲਸਿਡ ਇਨਵੈਸਟਮੈਂਟਸ ਅਤੇ ਐੱਮ.ਆਰ.ਐੱਫ. ਵਰਗੇ ਸ਼ੇਅਰਾਂ ਨੂੰ ਭੁੱਲ ਜਾਓਗੇ। 10 ਦਸੰਬਰ ਨੂੰ ਸ਼ੇਅਰ ਬਾਜ਼ਾਰ 'ਚ ਆਪਣੀ ਸ਼ੁਰੂਆਤ ਤੋਂ ਬਾਅਦ ਪ੍ਰੋਪਸ਼ੇਅਰ ਪਲੈਟਿਨਾ REIT (PropShare Platina REIT) ਹੋਲਡਿੰਗ ਫਰਮ ਤੋਂ ਅੱਗੇ ਨਿਕਲ ਕੇ ਵਪਾਰ ਲਈ ਉਪਲੱਬਧ ਸਭ ਤੋਂ ਮਹਿੰਗੀ ਸਕਿਓਰਿਟੀ ਬਣ ਗਈ ਹੈ। ਇਸਨੇ ਸਾਰੇ ਸ਼ੇਅਰਾਂ ਦਾ ਰਿਕਾਰਡ ਤੋੜ ਦਿੱਤਾ ਹੈ। 

ਪਿਛਲੇ ਸੈਸ਼ਨ 'ਚ SM REIT ਦੀ ਕੀਮਤ 10.45 ਲੱਖ ਰੁਪਏ ਪ੍ਰਤੀ ਯੂਨਿਟ 'ਤੇ ਬੰਦ ਹੋਈ ਸੀ, ਜਦੋਂਕਿ 10 ਦਸੰਬਰ ਨੂੰ ਬੀ.ਐੱਸ.ਈ. 'ਤੇ ਇਸ ਦੀ ਕੀਮਤ 10.5 ਲੱਖ ਰੁਪਏ ਪ੍ਰਤੀ ਯੂਨਿਟ 'ਤੇ ਖੁੱਲ੍ਹੀ ਸੀ। ਪ੍ਰੋਪਸ਼ੇਅਰ ਪਲੈਟਿਨਾ REIT ਨੇ ਸਭ ਤੋਂ ਮਹਿੰਗੀ ਸਕਿਓਰਿਟੀ ਦੇ ਰੂਪ 'ਚ ਮੌਜੂਦਾ ਸਥਾਨ ਬਣਾ ਲਿਆ ਹੈ। ਐਲਸਿਡ ਇਨਵੈਸਟਮੈਂਟ (Elcid Investment Share) ਅਜੇ ਵੀ ਸਭ ਤੋਂ ਮਹਿੰਗਾ ਸਟਾਕ ਬਣਿਆ ਹੋਇਆ ਹੈ। 29 ਅਕਤੂਬਰ ਨੂੰ ਹੋਲਡਿੰਗ ਕੰਪਨੀ ਐਲਸਿਡ ਇਨਵੈਸਟਮੈਂਟ ਦੇਸ਼ੇਅਰ 2.36 ਲੱਖ ਕਰੋੜ ਰੁਪਏ ਤਕ ਵੱਧ ਗਏ, ਜੋ ਵਪਾਰ ਲਈ ਉਪਲੱਬਧ ਸਭ ਤੋਂ ਮਹਿੰਗੇ ਸਟਾਕ ਦੇ ਰੂਪ 'ਚ ਐੱਮ.ਆਰ.ਐੱਫ. ਤੋਂ ਅੱਗੇ ਨਿਕਲ ਗਿਆ। ਸ਼ੇਅਰ 3.53 ਰੁਪਏ ਪ੍ਰਤੀ ਸ਼ੇਅਰ ਦੀ ਮਾਮੂਲੀ ਕੀਮਤ ਨਾਲ 66.92.535 ਫੀਸਦੀ ਵੱਧ ਗਿਆ ਸੀ। 

ਸਟਾਕ ਅਤੇ ਸਕਿਓਰਿਟੀ 'ਚ ਕੀ ਹੈ ਅੰਤਰ

ਸਟਾਕ 'ਚ ਕਿਸੇ ਕੰਪਨੀ 'ਚ ਸਟੇਕ ਲੈ ਕੇ ਮਾਲਿਕਾਨਾ ਹੱਕ ਲਿਆ ਜਾ ਸਕਦਾ ਹੈ ਕਿਉਂਕਿ ਸਟਾਕ ਖਰੀਦ ਕੇ ਤੁਸੀਂ ਉਸ ਕੰਪਨੀ ਦੇ ਸ਼ੇਅਰਹੋਲਡਰ ਬਣ ਜਾਂਦੇ ਹੋ। ਉਥੇ ਹੀ ਸਕਿਓਰਿਟੀ ਇਕ ਵਿਆਪਕ ਹੈ ਅਤੇ ਇਹ ਸਟਾਕ ਸਮੇਤ ਫਾਈਨੈਂਸ਼ੀਅਲ ਐਸੇਟ ਦੀ ਅਗਵਾਈ ਕਰਦਾ ਹੈ। ਤਕਨੀਕੀ ਸ਼ਬਦਾਂ 'ਚ ਕਹੀਏ ਤਾਂ REIT ਅਸਲ 'ਚ ਇਕ ਸ਼ੇਅਰ ਨਹੀਂ ਹੈ। ਇਹ ਪੂਰੀ ਤਰ੍ਹਾਂ ਅਲੱਗ ਐਸੇਟ ਹੈ ਪਰ ਇਸ ਦੀ ਯੂਨਿਟ ਦਾ ਕਾਰੋਬਾਰ ਡੀਮੈਟ ਅਕਾਊਂਟ 'ਚ ਸ਼ੇਅਰਾਂ ਦੀ ਤਰ੍ਹਾਂ ਕੀਤਾ ਜਾਂਦਾ ਹੈ। 

10 ਲੱਖ ਰੁਪਏ ਤੋਂ ਪਾਰ ਪਹੁੰਚੀ ਕੀਮਤ

ਕੰਪਨੀ ਦਾ 353 ਕਰੋੜ ਰੁਪਏ ਦਾ ਇਸ਼ੂ 2 ਦਸੰਬਰ ਤੋਂ 4 ਦਸੰਬਰ ਤਕ ਸਬਸਕ੍ਰਿਪਸ਼ਨ ਲਈ ਖੁੱਲ੍ਹਿਆ ਸੀ, ਜਿਸ ਵਿਚ ਚੰਗੀ ਦਿਲਚਸਪੀ ਦੇਖੀ ਗਈ ਅਤੇ 1.19 ਗੁਣਾ ਸਬਸਕ੍ਰਾਈਬ ਹੋਇਆ ਸੀ। 10 ਦਸੰਬਰ ਨੂੰ ਇਹ 10.5 ਲੱਖ ਰੁਪਏ ਪ੍ਰਤੀ ਯੂਨਿਟ 'ਤੇ ਸ਼ੁਰੂ ਹੋਣ ਤੋਂ ਬਾਅਦ ਸਾਰੇ ਰਿਕਾਰਡ ਤੋੜ ਦਿੱਤੇ ਸਨ। 

ਪ੍ਰੋਪਸ਼ੇਅਰ ਪਲੈਟਿਨਾ 'ਚ ਬੈਂਗਲੋਰ 'ਚ ਆਊਟਰ ਰਿੰਗ ਰੋਡ (ORR) 'ਤੇ ਸਥਿਤ ਪ੍ਰੋਸਟੀਜ਼ ਟੈੱਕ ਪਲੈਟਿਨਾ, ਇਕ 246,935 ਵਰਗ ਫੁੱਟ ਦਾ ਦਫਤਰ ਹੈ। ਪ੍ਰੈਸਟੀਜ਼ ਗਰੁੱਪ ਦੁਆਰਾ ਬਣਾਈ ਗਈ ਇਹ ਪ੍ਰੋਪਰਟੀ 9 ਸਾਲਾਂ ਦੀ ਲੀਜ਼ ਡੀਲ ਤਹਿਤ ਇਕ ਅਮਰੀਕੀ ਬੇਸ ਟੈਕਨੀਕਲ ਕੰਪਨੀ ਨੂੰ ਪੂਰੀ ਤਰ੍ਹਾਂ ਪੱਟੇ 'ਤੇ ਦਿੱਤੀ ਗਈ ਹੈ। 


Rakesh

Content Editor

Related News