ਇਹ ਹਨ ਦੁਨੀਆ ਦੇ ਸਭ ਤੋਂ ਮਹਿੰਗੇ ਸਕੂਟਰਸ, ਕੀਮਤ ਜਾਣ ਹੋ ਜਾਓਗੇ ਹੈਰਾਨ
Sunday, Jun 03, 2018 - 02:06 PM (IST)

ਜਲੰਧਰ— ਪਿਛਲੇ ਸਾਲ ਨਵੰਬਰ 'ਚ ਭਾਰਤ 'ਚ ਵੈਸਪਾ 946 ਐਮਪੋਰੀਓ ਅਰਮਾਨੀ ਸਕੂਟਰ ਲਾਂਚ ਹੋਇਆ ਸੀ। ਇਸ ਦੀ ਐਕਸ-ਸ਼ੋਅਰੂਮ ਕੀਮਤ 12.04 ਲੱਖ ਰੁਪਏ ਹੈ। ਇਸ ਦੀ ਕੀਮਤ ਦੇਖ ਕੇ ਲੋਕਾਂ ਨੂੰ ਲੱਗਾ ਕਿ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਸਕੂਟਰ ਹੈ ਪਰ ਅਜਿਹਾ ਨਹੀਂ ਹੈ। ਸਿਰਫ ਭਾਰਤ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਵੈਸਪਾ ਨੇ ਭਾਰਤ ਦਾ ਦੂਜਾ ਸਭ ਤੋਂ ਮਹਿੰਗਾ ਸਕੂਟਰ ਲਾਂਚ ਕੀਤਾ ਸੀ। ਇਸ ਤੋਂ ਮਹਿੰਗੇ ਸਕੂਟਰ ਵੀ ਬਾਜ਼ਾਰ 'ਚ ਉਪਲੱਬਧ ਹਨ। ਅੱਜ ਅਸੀਂ ਤੁਹਾਨੂੰ 5 ਸਭ ਤੋਂ ਮਹਿੰਗੇ ਸਕੂਟਰ ਬਾਰੇ ਦੱਸਣ ਜਾ ਰਹੇ ਹਾਂ।
1. Aprilia SRV 850 ABS/ATC
ਭਾਰਤੀ ਬਾਜ਼ਾਰ 'ਚ ਮੌਜੂਦ ਇਹ ਸਕੂਟਰ ਦੁਨੀਆ ਦਾ ਸਭ ਤੋਂ ਮਹਿੰਗਾ ਅਤੇ ਪਾਵਰਫੁੱਲ ਸਕੂਟਰ ਹੈ। ਦਿੱਲੀ 'ਚ ਇਸ ਦੀ ਐਕਸ-ਸ਼ੋਅਰੂਮ ਕੀਮਤ ਕਰੀਬ 15.05 ਲੱਖ ਰੁਪਏ ਹੈ। ਡਬਲ ਕ੍ਰੈਡਲ, ਸਟੀਲ ਟ੍ਰੇਲਿਜ ਫਰੇਮ 'ਤੇ ਬਣੇ SRV 850 ਦੀ ਲੁੱਕ Aprilia RSV4 ਤੋਂ ਪ੍ਰੇਰਿਤ ਹੈ। ਇਸ ਸਕੂਟਰ 'ਚ ਫਿਊਲ ਇੰਜੈਕਟਿਡ 839 ਸੀਸੀ ਦਾ ਇੰਜਣ ਲੱਗਾ ਹੈ ਜੋ 76PS ਦੀ ਪਾਵਰ ਅਤੇ 76 Nm ਦਾ ਟਾਰਕ ਪੈਦਾ ਕਰਦਾ ਹੈ। ਇਸ ਵਿਚ ਪਰਫਾਰਮੈਂਸ ਬ੍ਰੇਕਿੰਗ ਅਤੇ ABS ਵਰਗੇ ਫੀਚਰ ਦਿੱਤੇ ਗਏ ਹਨ। ਸੇਫਟੀ ਲਈ ਇਸ ਵਿਚ ATC (Aprilia Traction control) ਵੀ ਦਿੱਤਾ ਗਿਆ ਹੈ।
2. Vespa 946 Emporio Armani
ਭਾਰਤ 'ਚ ਇਸ ਸਕੂਟਰ ਦੀ ਐਕਸ-ਸ਼ੋਅਰੂਮ ਕੀਮਤ 12.04 ਲੱਖ ਰੁਪਏ ਹੈ। ਇਸ ਵਿਚ ਫਿਊਲ ਇੰਜੈਕਟਿਡ 125ਸੀਸੀ ਇੰਜਣ ਲੱਗਾ ਹੈ ਜੋ 11.9 ਪੀ.ਐੱਸ. ਪਾਵਰ ਅਤੇ 10.03 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਨੂੰ ਖਾਸਤੌਰ 'ਤੇ ਇਸ ਦੀ ਕੰਪਨੀ ਪਿਆਜੀਓ ਦੀ 130ਵੀਂ ਐਨੀਵਰਸਰੀ ਅਤੇ ਫੈਸ਼ਨ ਹਾਊਸ ਜਿਓਰਜੀਓ ਅਰਮਾਨੀ ਦੀ 40ਵੀਂ ਐਨੀਵਰਸਰੀ ਦੇ ਮੌਕੇ ਨੂੰ ਧਿਆਨ 'ਚ ਰੱਖਦੇ ਹੋਏ ਡਿਜ਼ਾਇਨ ਕੀਤਾ ਗਿਆ ਹੈ। ਇਸ ਵਿਚ ਇਕ ਖਾਸ ਰੋਸ਼ਨੀ 'ਚ ਨਜ਼ਰ ਆਉਣ ਵਾਲੀ ਗ੍ਰੀਨ ਸ਼ੇਡ ਅਤੇ ਯੂਨੀਕ ਗ੍ਰੇ-ਗ੍ਰੀਨ ਪੇਂਟ ਸਕੀਮ ਦਿੱਤੀ ਗਈ ਹੈ। ਇਸ ਦੇ ਕਈ ਹਿੱਸੇ Emporio ਦੀ ਬ੍ਰਾਂਡਿੰਗ ਵਾਲੇ ਹਨ।
3. Suzuki Burgman 650 ABS Executive
ਭਾਰਤੀ ਬਾਜ਼ਾਰ 'ਚ ਇਸ ਦੀ ਕੀਮਤ ਕਰੀਬ 7.5 ਲੱਖ ਰੁਪਏ ਹੈ। ਇਹ ਸਕੂਟਰ ਪੈਰਲਲ-ਟਵਿਨ ਮੋਟਰ, 638 ਸੀਸੀ ਇੰਜਣ ਅਤੇ ਦੋ ਫੁੱਲੀ ਆਟੋਮੈਟਿਕ ਮੌਡਸ (ਡ੍ਰਾਈਵ ਐਂਡ ਪਾਵਰ) ਦੇ ਨਾਲ ਆਉਂਦਾ ਹੈ। ਬ੍ਰੇਕ ਲਈ ਇਸ ਵਿਚ ਏ.ਬੀ.ਐੱਸ. ਸਿਸਟਮ ਦਿੱਤਾ ਗਿਆ ਹੈ। ਇਹ ਸਕੂਟਰ ਚੰਗੇ ਸਪੈਸੀਫਿਕੇਸ਼ਨ, ਸਮੂਥ ਸਸਪੈਂਸ਼ਨ ਸਿਸਟਮ ਅਤੇ ਪੈਸੇਂਜਰ ਲਈ ਬੈਕਰੈਸਟ ਦੇ ਨਾਲ ਆਉਂਦਾ ਹੈ। ਇਸ ਦੇ ਲੇਟੈਸਟ ਮਾਡਲ 'ਚ ਰਿਮੋਟ ਨਾਲ ਐਡਜਸਟ ਹੋਣ ਵਾਲਾ ਵਿੰਡਸ਼ੀਲਡ ਵੀ ਦਿੱਤਾ ਜਾਵੇਗਾ।
4. BMW C 650 GT
ਆਰਾਮਦਾਇਕ ਅਤੇ ਪਾਵਰਫੁੱਲ ਡ੍ਰਾਈਵਿੰਗ ਐਕਸਪੀਰੀਅੰਸ ਦੇਣ ਵਾਲੇ ਇਸ ਸਕੂਟਰ 'ਚ 647 ਸੀਸੀ, ਟਵਿਨ-ਸਿਲੈਂਡਰ ਇੰਜਣ ਲੱਗਾ ਹੈ ਜੋ 60 ਪੀ.ਐੱਸ. ਦੀ ਪਾਵਰ ਦਿੰਦਾ ਹੈ। ਸਕੂਟਰ 'ਚ ਏ.ਬੀ.ਐੱਸ. ਦੇ ਨਾਲ ਏ.ਐੱਸ.ਸੀ. (ਆਟੋਮੈਟਿਕ ਸਟੇਬਿਲਟੀ ਕੰਟਰੋਲ) ਸਿਸਟਮ ਦਿੱਤਾ ਗਿਆ ਹੈ। ਇਹ ਸਿਸਟਮ ਖਰਾਬ ਰਸਤਿਆਂ 'ਤੇ ਚੱਲਦੇ ਸਮੇਂ ਸਕੂਟਰ ਦਾ ਧਿਆਨ ਰੱਖਦਾ ਹੈ। ਨਾਲ ਹੀ ਇਸ ਵਿਚ ਐੱਸ.ਵੀ.ਏ. (ਸਾਈਡ ਵਿਊ ਅਸਿਸਟ) ਸਿਸਟਮ ਦਿੱਤਾ ਗਿਆ ਹੈ ਜੋ ਤੁਹਾਨੂੰ ਡਰਾਈਵਿੰਗ ਕਰਦੇ ਸਮੇਂ ਆਲੇ-ਦੁਆਲੇ ਚੱਲ ਰਹੀਆਂ ਗੱਡੀਆਂ ਨੂੰ ਦੇਖਣ 'ਚ ਮਦਦ ਕਰਦਾ ਹੈ। ਇਸ ਦੀ ਕੀਮਤ 7.22 ਲੱਖ ਰੁਪਏ ਹੈ।
5. Yamaha TMAX
ਲਗਭਗ 15 ਸਾਲ ਪਹਿਲਾਂ ਲਾਂਚ ਹੋਏ ਇਸ ਸਕੂਟਰ ਨੂੰ 'ਸਪੋਰਟ ਬਾਈਕ ਆਫ ਸਕੂਟਰ' ਵੀ ਕਿਹਾ ਜਾਂਦਾ ਹੈ। 7.15 ਲੱਖ ਰੁਪਏ ਦੀ ਕੀਮਤ ਵਾਲਾ ਇਹ ਸਕੂਟਰ ਆਪਣੀ ਕੈਟਾਗਿਰੀ 'ਚ ਬੈਸਟ ਸੇਲਿੰਗ ਸਕੂਟਰ ਰਿਹਾ ਹੈ। ਇਸ ਦੀਆਂ ਹੁਣ ਤਕ 2.33 ਲੱਖ ਯੂਨਿਟਸ ਵਿਕ ਚੁੱਕੀਆਂ ਹਨ। ਕੰਪਨੀ ਨੇ ਇਸ ਦਾ 2017 ਮਾਡਲ ਲਾਂਚ ਕੀਤਾ ਸੀ, ਜੋ ਪਹਿਲਾਂ ਨਾਲੋਂ ਜ਼ਿਆਦਾ ਸਟਾਈਲਿਸ਼ ਹੈ। ਇਸ ਦਾ ਆਟੋਟ੍ਰਾਂਸਮਿਸ਼ਨ ਵਾਲਾ ਇੰਜਣ 46 ਪੀ.ਐੱਸ. ਦੀ ਵਾਪਰ ਅਤੇ 53 ਐੱਨ.ਐੱਮ. ਦਾ ਟਾਰਕ ਦਿੰਦਾ ਹੈ। ਐਲੂਮਿਨੀਅਮ ਫਰੇਮ ਵਾਲੇ ਇਸ ਸਕੂਟਰ 'ਚ ਟ੍ਰੈਕਸ਼ਨ ਕੰਟਰੋਲ ਸਿਸਟਮ, ਏ.ਬੀ.ਐੱਸ. ਅਤੇ ਕੀ-ਲੈੱਸ ਇਗਨਿਸ਼ਨ ਵਰਗੇ ਫੀਚਰਸ ਦਿੱਤੇ ਗਏ ਹਨ।