ਫੀਚਰ ਫੋਨਾਂ ''ਚ ਤੀਜੀ ਭਾਰਤੀ ਭਾਸ਼ਾ ਲਈ ਮਿਲਿਆ ਹੋਰ ਸਮਾਂ

Thursday, Oct 26, 2017 - 01:20 AM (IST)

ਫੀਚਰ ਫੋਨਾਂ ''ਚ ਤੀਜੀ ਭਾਰਤੀ ਭਾਸ਼ਾ ਲਈ ਮਿਲਿਆ ਹੋਰ ਸਮਾਂ

ਨਵੀਂ ਦਿੱਲੀ (ਯੂ. ਐੱਨ. ਆਈ.)-ਸਰਕਾਰ ਨੇ ਮੋਬਾਇਲ ਫੋਨ ਨਿਰਮਾਤਾਵਾਂ ਨੂੰ ਰਾਹਤ ਦਿੰਦੇ ਹੋਏ ਫੀਚਰ ਫੋਨਾਂ 'ਚ ਤੀਜੀ ਭਾਰਤੀ ਭਾਸ਼ਾ ਲਾਜ਼ਮੀ ਬਣਾਉਣ ਲਈ ਸਮਾਂ ਸੀਮਾ ਅਗਲੇ ਸਾਲ 1 ਫਰਵਰੀ 2018 ਤੱਕ ਵਧਾ ਦਿੱਤੀ ਗਈ ਹੈ। ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰਾਲਾ ਨੇ ਇਕ ਸੂਚਨਾ 'ਚ ਸਮਾਂ ਸੀਮਾ ਵਧਾਉਣ ਦੀ ਗੱਲ ਕੀਤੀ ਹੈ। ਇਸ 'ਚ ਕਿਹਾ ਹੈ ਕਿ ਮੋਬਾਇਲ ਫੋਨਾਂ 'ਚ ਭਾਰਤੀ ਭਾਸ਼ਾਵਾਂ ਦੀ ਸੁਵਿਧਾ ਸਬੰਧੀ ਆਈ. ਐੱਸ. 16333 (ਪਾਰਟ-3) ਮਾਪਦੰਡ ਨੂੰ ਜ਼ਰੂਰੀ ਬਣਾਉਣ ਦੀ ਮਿਤੀ 1 ਫਰਵਰੀ 2018 ਤੱਕ ਵਧਾ ਦਿੱਤੀ ਗਈ ਹੈ। ਪਹਿਲਾਂ ਇਹ 1 ਅਕਤੂਬਰ 2017 ਸੀ। ਉਸਨੇ ਦੱਸਿਆ ਕਿ ਨਿਰਮਾਤਾਵਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਦੇਖਦੇ ਹੋਏ ਉਨ੍ਹਾਂ ਦੀ ਅਪੀਲ 'ਤੇ ਸਮਾਂ ਸੀਮਾ ਵਧਾਈ ਗਈ ਹੈ।


Related News