Zoom call 'ਤੇ ਹੀ 900 ਤੋਂ ਵਧ ਮੁਲਾਜ਼ਮਾਂ ਨੂੰ ਕੱਢਿਆ ਨੌਕਰੀਓਂ, ਜਾਣੋ ਵਜ੍ਹਾ
Monday, Dec 06, 2021 - 06:42 PM (IST)
ਨਵੀਂ ਦਿੱਲੀ - ਅਮਰੀਕਾ ਸਥਿਤ ਇਕ ਕੰਪਨੀ ਦੇ ਸੀਈਓ ਨੇ ਜ਼ੂਮ ਕਾਲ 'ਤੇ ਕੰਪਨੀ ਦੇ 900 ਤੋਂ ਜ਼ਿਆਦਾ ਮੁਲਾਜ਼ਮਾਂ ਨੂੰ ਨੌਕਰੀ 'ਚੋਂ ਕੱਢ ਦਿੱਤਾ। ਇਹ ਮਾਮਲਾ ਮੀਡੀਆ 'ਚ ਸੁਰਖੀਆਂ 'ਚ ਸੁਰਖੀਆਂ ਬਣਿਆ ਹੋਇਆ ਹੈ। ਸੀਐਨਐਨ ਦੀ ਇੱਕ ਰਿਪੋਰਟ ਅਨੁਸਾਰ, ਇੱਕ ਜ਼ੂਮ ਵੈਬਿਨਾਰ 'ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੇ ਮਾਰਗੇਜ ਲੇਂਡਰ Better.com ਦੇ 900 ਤੋਂ ਵੱਧ ਕਰਮਚਾਰੀਆਂ ਨੂੰ ਕੰਪਨੀ ਤੋਂ ਕੱਢ ਦਿੱਤਾ। ਵੈਬੀਨਾਰ ਬੁੱਧਵਾਰ ਨੂੰ ਹੋਇਆ ਜਿੱਥੇ ਸੀਈਓ ਵਿਸ਼ਾਲ ਗਰਗ ਨੇ ਦੱਸਿਆ ਕਿ ਕੰਪਨੀ ਦੇ 9 ਫੀਸਦੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : 31 ਦਸੰਬਰ ਤੋਂ ਪਹਿਲਾਂ ਪੂਰਾ ਕਰੋ ਇਹ ਕੰਮ, ਨਹੀਂ ਤਾਂ 1 ਜਨਵਰੀ ਤੋਂ ਬਾਅਦ ਲੱਗੇਗਾ ਜੁਰਮਾਨਾ
ਅਣਲੱਕੀ ਗਰੁੱਪ ਦਾ ਹਿੱਸਾ
ਜ਼ੂਮ ਕਾਲ 'ਤੇ ਕੰਪਨੀ ਦੇ ਸੀਈਓ ਨੇ ਕਿਹਾ ਕਿ ਜੇਕਰ ਤੁਸੀਂ ਇਸ ਕਾਲ 'ਤੇ ਹੋ, ਤਾਂ ਤੁਸੀਂ ਉਸ ਅਣਲੱਕੀ ਗਰੁੱਪ ਦਾ ਹਿੱਸਾ ਹੋ, ਜਿਸ ਨੂੰ ਬੰਦ ਕੀਤਾ ਜਾ ਰਿਹਾ ਹੈ। ਕੰਪਨੀ ਦੇ ਮੁੱਖ ਵਿੱਤੀ ਅਧਿਕਾਰੀ (CFO) ਕੇਵਿਨ ਰਿਆਨ ਨੇ ਦੱਸਿਆ ਕਿ ਬਾਜ਼ਾਰ ਦੇ ਭਾਰੀ ਦਬਾਅ ਕਾਰਨ ਕੰਪਨੀ ਮਾਲਿਕਾਂ ਨੂੰ ਇਹ ਮੰਦਭਾਗਾ ਫੈਸਲਾ ਲੈਣਾ ਪਿਆ।
ਦੂਜੀ ਵਾਰ ਲਿਆ ਗਿਆ ਇਸ ਤਰ੍ਹਾਂ ਦਾ ਫੈਸਲਾ
ਹਾਲਾਂਕਿ, ਕੰਪਨੀ ਨੇ ਕਿਹਾ ਕਿ ਗਰਗ ਨੇ ਇਨ੍ਹਾਂ ਕਰਮਚਾਰੀਆਂ 'ਤੇ ਘੱਟ ਉਤਪਾਦਕ ਹੋਣ ਦੇ ਕਾਰਨ ਆਪਣੇ ਸਾਥੀਆਂ ਅਤੇ ਗਾਹਕਾਂ ਤੋਂ ਚੋਰੀ ਕਰਨ ਦਾ ਦੋਸ਼ ਲਗਾਇਆ ਹੈ। ਨਿਊਯਾਰਕ-ਹੈੱਡਕੁਆਰਟਰ ਵਾਲੀ ਕੰਪਨੀ ਦੇ ਸੀਈਓ ਨੇ ਇੱਕ ਛੋਟੀ ਅਤੇ ਭਾਵੁਕ ਜ਼ੂਮ ਕਾਲ ਵਿੱਚ ਕਿਹਾ ਕਿ ਇਹ ਦੂਜੀ ਵਾਰ ਹੈ ਜਦੋਂ ਉਹ ਅਜਿਹਾ ਫੈਸਲਾ ਲੈ ਰਿਹਾ ਹੈ।
ਇਹ ਵੀ ਪੜ੍ਹੋ : ਇੱਕ ਝਟਕੇ 'ਚ ਘਟੀ ਟਾਪ ਅਰਬਪਤੀਆਂ ਦੀ ਦੌਲਤ , ਏਲਨ ਮਸਕ ਨੂੰ 15 ਅਰਬ ਡਾਲਰ ਦਾ ਘਾਟਾ
ਭਾਰਤ ਸਰਕਾਰ ਨੇ ਕੀਤੀ ਮਦਦ
ਭਾਰਤ ਸਰਕਾਰ ਨੇ ਕਰਮਚਾਰੀ ਰਾਜ ਬੀਮਾ ਨਿਗਮ ਦੇ ਮੈਂਬਰਾਂ ਨੂੰ ਤਿੰਨ ਮਹੀਨਿਆਂ ਦੀ ਤਨਖ਼ਾਹ ਦੇਣ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਨੇ ਕਰੋਨਾ ਦੌਰਾਨ ਆਪਣੀ ਨੌਕਰੀ ਗੁਆ ਦਿੱਤੀ ਹੈ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ECSI ਮੈਂਬਰਾਂ ਦੇ ਪਰਿਵਾਰ ਨੂੰ ਵੀ ਜੀਵਨ ਭਰ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ, ਜਿਨ੍ਹਾਂ ਦੀ ਕੋਰੋਨਾ ਕਾਰਨ ਜਾਨ ਚਲੀ ਗਈ ਹੈ।
ਇਸ ਤੋਂ ਇਲਾਵਾ ਸਰਕਾਰ ਨੇ ਬੇਰੋਜ਼ਗਾਰਾਂ ਦੇ ਪੀ.ਐਫ ਦੀ ਅਦਾਇਗੀ ਵਿੱਚ ਮਦਦ ਕੀਤੀ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ ਅਜਿਹੇ ਸਾਰੇ ਲੋਕ ਜਿਨ੍ਹਾਂ ਨੂੰ ਕਰੋਨਾ ਦੇ ਦੌਰਾਨ ਆਪਣੀ ਨੌਕਰੀ ਗੁਆਉਣੀ ਪਈ ਸੀ, ਉਨ੍ਹਾਂ ਦੇ ਪੀਐਫ ਦਾ ਭੁਗਤਾਨ ਕੇਂਦਰ ਸਰਕਾਰ ਦੁਆਰਾ ਕੀਤਾ ਜਾਵੇਗਾ। ਸਰਕਾਰ ਦੇ ਇਸ ਕਦਮ ਦਾ ਲਾਭ ਸਿਰਫ਼ ਰਸਮੀ ਖੇਤਰ ਵਿੱਚ ਛੋਟੇ ਪੱਧਰ ਦੀਆਂ ਨੌਕਰੀਆਂ ਕਰਨ ਵਾਲੇ ਲੋਕਾਂ ਨੂੰ ਹੀ ਮਿਲੇਗਾ।
ਇਹ ਵੀ ਪੜ੍ਹੋ : ਪੈਪਸੀਕੋ ਇੰਡੀਆ ਨੂੰ ਝਟਕਾ, ਆਲੂਆਂ ਦੀ ਇਕ ਕਿਸਮ ਉਗਾਉਣ ਨੂੰ ਲੈ ਕੇ ਕਿਸਾਨਾਂ ਦੇ ਹੱਕ 'ਚ ਆਇਆ ਫ਼ੈਸਲਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।