ਸ਼ਿਓਮੀ ਨੇ 3 ਸਾਲ ''ਚ ਸੇਲ ਕੀਤੇ 2.5 ਕਰੋੜ ਤੋਂ ਵੀ ਜ਼ਿਆਦਾ ਸਮਾਰਟਫੋਨ

Thursday, Aug 31, 2017 - 07:03 PM (IST)

ਸ਼ਿਓਮੀ ਨੇ 3 ਸਾਲ ''ਚ ਸੇਲ ਕੀਤੇ 2.5 ਕਰੋੜ ਤੋਂ ਵੀ ਜ਼ਿਆਦਾ ਸਮਾਰਟਫੋਨ

ਜਲੰਧਰ— ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਭਾਰਤ 'ਚ 25 ਮਿਲਿਅਨ ਤੋਂ ਜ਼ਿਆਦਾ ਸਮਾਰਟਫੋਨ ਸੇਲ ਕਰ ਇਕ ਨਵਾਂ ਰਿਕਾਰਡ ਬਣਾਇਆ ਹੈ। ਉੱਥੇ, ਭਾਰਤੀ ਸਮਾਰਟਫੋਨ ਮਾਰਕੀਟ ਨੇ ਚੀਨ ਬੇਸਡ ਕੰਪਨੀ ਸ਼ਿਓਮੀ ਨੂੰ ਸਲਫਤਾ ਹਾਸਲ ਕਰਵਾਉਣ 'ਚ ਮਦਦ ਕੀਤੀ ਹੈ।
ਕੰਪਨੀ ਨੇ ਐਲਾਨ ਕੀਤਾ ਹੈ ਕਿ ਪਿੱਛਲੇ ਤਿੰਨ ਸਾਲਾਂ 'ਚ ਰੋਜ਼ਾਨਾਂ 22,000 ਫੋਨ ਸੇਲ ਕੀਤੇ ਗਏ ਹਨ। ਇਹ ਸ਼ਿਓਮੀ ਲਈ ਇਕ ਵੱਡੀ ਉਪਲੱਬਧੀ ਹੈ, ਕਿਉਂਕਿ ਕੰਪਨੀ ਆਪਣੇ ਸਮਾਰਟਫੋਨ ਨੂੰ ਫਲੈਸ਼ ਸੇਲ ਲਈ ਹੀ ਉਪਲੱਬਧ ਕਰਵਾਉਂਦੀ ਹੈ।

2010 'ਚ ਸ਼ਿਓਮੀ ਨੇ ਸਮਾਰਟਫੋਨ ਮਾਰਕੀਟ 'ਚ ਕਦਮ ਰੱਖਿਆ ਸੀ। ਉੱਥੇ, ਭਾਰਤ ਨੇ ਮੀ 3 ਸਮਾਰਟਫੋਨ ਨਾਲ ਐਂਟਰੀ ਕੀਤੀ ਸੀ। ਮੀ 3 ਸ਼ਿਓਮੀ ਦਾ ਪਹਿਲਾਂ ਸਮਾਰਟਫੋਨ ਹੈ, ਜਿਸ ਨੂੰ ਚੀਨ ਤੋਂ ਬਾਹਰ ਲਾਂਚ ਕੀਤਾ ਗਿਆ ਸੀ। ਇਹ ਬਰਾਂਡ ਭਾਰਤ 'ਚ ਕਾਫੀ ਲੋਕਪ੍ਰਸਿੱਧ ਹੈ, ਕਿਉਂਕਿ ਸ਼ਿਓਮੀ ਭਾਰਤੀ ਯੂਜ਼ਰਸ ਨੂੰ ਧਿਆਨ 'ਚ ਰੱਖ ਕੇ ਆਪਣੀ ਸਮਾਰਟਫੋਨ ਦੀ ਕੀਮਤ ਤੈਅ ਕਰਦਾ ਹੈ।
ਇਸ ਤੋਂ ਪਹਿਲਾਂ ਵੀ ਕੰਪਨੀ ਪਹਲੀ ਤਿਮਾਹੀ 'ਚ ਭਾਰਤ 'ਚ 50 ਲੱਖ ਰੈੱਡਮੀ ਨੋਟ 4 ਫੋਨਸ ਨੂੰ ਸੇਲ ਕਰ ਚੁੱਕਿਆ ਹੈ। ਕੰਪਨੀ ਦੇ ਪ੍ਰੋਡਕਟ ਮੈਨੇਜਰ ਨੇ ਟਵੀਟਰ ਦੇ ਜ਼ਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। Jai mani ਨੇ ਟਵੀਟ ਕਰਕੇ ਦੱਸਿਆ ਹੈ ਕਿ ਪਿਛਲੇ 6 ਮਹੀਨਿਆਂ 'ਚ ਸ਼ਿਓਮੀ ਰੈੱਡਮੀ ਨੋਟ 4 ਸਮਾਰਟਫੋਨ ਦੇ 50 ਲੱਖ ਹੈਂਡਸੈੱਟ ਸੇਲ ਹੋ ਗਏ ਸਨ। IDC ਦੇ ਮੁਤਾਬਕ ਇਹ ਸਭ ਤੋਂ ਜ਼ਿਆਦਾ ਸੇਲ ਹੋਣ ਵਾਲਾ ਸਮਾਰਟਫੋਨ ਹੈ।
ਇਸ ਤੋਂ ਪਹਿਲਾਂ ਮਾਰਚ 'ਚ ਕੰਪਨੀ ਨੇ ਐਲਾਨ ਕੀਤਾ ਸੀ ਕਿ ਕੰਪਨੀ ਨੇ ਭਾਰਤ 'ਚ 45 ਦਿਨਾਂ 'ਚ ਸ਼ਿਓਮੀ ਰੈੱਡਮੀ ਨੋਟ 4 ਦੇ 10 ਲੱਖ ਯੂਨਿਟ ਵੇਚਣ 'ਚ ਸਫਲਤਾ ਹਾਸਲ ਕੀਤੀ ਸੀ। ਇਸ ਦੌਰਾਨ ਖਬਰ ਆਈ ਹੈ ਕਿ ਇਸ ਹੈਂਡਸੈੱਟ ਨੂੰ ਐਂਡਰਾਇਡ 7.0 ਨੂਗਟ ਅਪਡੇਟ ਮਿਲਣਾ ਸ਼ੁਰੂ ਹੋ ਗਿਆ ਹੈ। ਅਪਡੇਟ ਓਵਰ ਦ ਏਅਰ ਦਿੱਤਾ ਜਾ ਰਿਹਾ ਹੈ। ਇਸ ਨੂੰ ਸਾਰੇ ਯੂਜ਼ਰਸ ਲਈ ਰੋਲਆਓਟ ਨਹੀਂ ਕੀਤਾ ਗਿਆ ਹੈ। 


Related News