ਦੇਸ਼ ''ਚ ਸਿਰਫ ਇਕ ਵਿਅਕਤੀ ਦਿੰਦੈ 100 ਕਰੋੜ ਤੋਂ ਜ਼ਿਆਦਾ ਇਨਕਮ ਟੈਕਸ

Sunday, Dec 24, 2017 - 01:29 AM (IST)

ਦੇਸ਼ ''ਚ ਸਿਰਫ ਇਕ ਵਿਅਕਤੀ ਦਿੰਦੈ 100 ਕਰੋੜ ਤੋਂ ਜ਼ਿਆਦਾ ਇਨਕਮ ਟੈਕਸ

ਨਵੀਂ ਦਿੱਲੀ-ਦੇਸ਼ 'ਚ ਕਰੀਬ 60,000 ਲੋਕਾਂ ਦੀ ਸਾਲਾਨਾ ਕਮਾਈ 1 ਕਰੋੜ ਰੁਪਏ ਤੋਂ ਜ਼ਿਆਦਾ ਹੈ ਪਰ ਸਿਰਫ਼ ਇਕ ਵਿਅਕਤੀ ਸਰਕਾਰ ਨੂੰ 1 ਕਰੋੜ ਤੋਂ ਜ਼ਿਆਦਾ ਦਾ ਇਨਕਮ ਟੈਕਸ ਦਿੰਦਾ ਹੈ। ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਜਾਰੀ ਅੰਕੜਿਆਂ ਮੁਤਾਬਕ 2015-16 ਦਰਮਿਆਨ ਦੇਸ਼ 'ਚ ਸਿਰਫ ਇਕ ਵਿਅਕਤੀ ਨੇ 100 ਕਰੋੜ ਤੋਂ ਜ਼ਿਆਦਾ ਟੈਕਸ ਦਿੱਤਾ ਹੈ ਅਤੇ ਇਹ ਕੁਲ ਰਾਸ਼ੀ 238 ਕਰੋੜ ਰੁਪਏ ਹੈ। ਹਾਲਾਂਕਿ ਇਸ ਟੈਕਸਦਾਤੇ ਦਾ ਨਾਂ ਨਹੀਂ ਦੱਸਿਆ ਗਿਆ ਹੈ। 3 ਲੋਕਾਂ ਨੇ 50 ਤੋਂ 100 ਕਰੋੜ ਰੁਪਏ ਦੇ ਵਿਚਾਲੇ ਟੈਕਸ ਦਿੱਤਾ ਹੈ। ਉਥੇ ਹੀ, 1 ਕਰੋੜ ਤੋਂ 50 ਕਰੋੜ ਦੇ ਵਿਚਾਲੇ ਟੈਕਸ ਦੇਣ ਵਾਲਿਆਂ ਦੀ ਗਿਣਤੀ 9,686 ਹੈ।  ਸਾਲ 2015-16 'ਚ ਅਜਿਹੇ ਟੈਕਸਦਾਤਿਆਂ ਦੀ ਗਿਣਤੀ 'ਚ 23.5 ਫ਼ੀਸਦੀ ਦਾ ਵਾਧਾ ਹੋਇਆ ਹੈ, ਜਿਨ੍ਹਾਂ ਨੇ ਆਪਣੀ ਟੈਕਸ ਰਿਟਰਨ 'ਚ 1 ਕਰੋੜ ਰੁਪਏ ਤੋਂ ਜ਼ਿਆਦਾ ਦੀ ਆਮਦਨੀ ਦਾ ਐਲਾਨ ਕੀਤਾ।  


Related News