ਹਰ ਦਿਨ 7 ਰੁਪਏ ਜਮ੍ਹਾ ਕਰਕੇ ਪ੍ਰਾਪਤ ਕਰ ਸਕਦੇ ਹੋ 5,000 ਰੁਪਏ ਦੀ ਮਾਸਿਕ ਪੈਨਸ਼ਨ, ਜਾਣੋ ਪੂਰਾ ਪ੍ਰੋਸੈੱਸ
Sunday, Mar 15, 2020 - 01:03 PM (IST)
ਨਵੀਂ ਦਿੱਲੀ—ਹਰ ਆਦਮੀ ਦੀ ਚਾਹਤ ਹੁੰਦੀ ਹੈ ਕਿ ਰਿਟਾਇਰਮੈਂਟ ਦੇ ਸਮੇਂ ਹਰ ਮਹੀਨੇ ਉਸ ਨੂੰ ਇਕ ਨਿਸ਼ਚਿਤ ਰਾਸ਼ੀ ਪੈਨਸ਼ਨ ਦੇ ਰੂਪ 'ਚ ਮਿਲੇ। ਅਸੰਗਠਿਤ ਖੇਤਰ 'ਚ ਕੰਮ ਕਰਨ ਵਾਲੇ ਲੋਕਾਂ ਦੀ ਸਮਾਜਿਕ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਸਰਕਾਰ ਵਲੋਂ ਲਿਆਂਦੀ ਗਈ ਅਟਲ ਪੈਨਸ਼ਨ ਯੋਜਨਾ (ਏ.ਪੀ.ਵਾਈ.) ਇਸ ਨਾਲ ਜੁੜੀ ਇਕ ਆਰਕਸ਼ਕ ਸਕੀਮ ਸਾਬਤ ਹੋ ਸਕਦੀ ਹੈ। ਅਟਲ ਪੈਨਸ਼ਨ ਯੋਜਨਾ ਦਾ ਸੰਚਾਲਨ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਵਲੋਂ ਕੀਤਾ ਜਾਂਦਾ ਹੈ। ਇਹ 18 ਸਾਲ ਤੋਂ 40 ਸਾਲ ਉਮਰ ਵਰਗ ਦੇ ਲੋਕਾਂ ਲਈ ਹੈ। ਇਸ ਯੋਜਨਾ ਦੇ ਤਹਿਤ ਤੁਸੀਂ ਹਰ ਮਹੀਨੇ 1,000 ਰੁਪਏ ਤੋਂ 5,000 ਰੁਪਏ ਤੱਕ ਦਾ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ।
ਇਸ ਯੋਜਨਾ ਦਾ ਪ੍ਰੀਮੀਅਮ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਨੂੰ ਰਿਟਾਇਰਮੈਂਟ ਦੇ ਸਮੇਂ ਕਿੰਨੇ ਰੁਪਏ ਦੀ ਪੈਨਸ਼ਨ ਚਾਹੀਦੀ ਅਤੇ ਯੋਜਨਾ ਨਾਲ ਜੁੜਣ ਦੇ ਸਮੇਂ ਤੁਹਾਡੀ ਉਮਰ ਕੀ ਹੈ। ਇਸ ਯੋਜਨਾ ਦੇ ਸਬਸਕ੍ਰਾਈਬਰ ਮਾਸਿਕ, ਤਿਮਾਹੀ ਜਾਂ ਛੇ ਮਹੀਨੇ 'ਚ ਆਪਣਾ ਪ੍ਰੀਮੀਅਮ ਜਮ੍ਹਾ ਕਰ ਸਕਦੇ ਹਨ। ਪਹਿਲਾਂ ਸਿਰਫ ਮਾਸਿਕ ਪ੍ਰੀਮੀਅਮ ਭਰਨ ਦੀ ਆਪਸ਼ਨ ਉਪਲੱਬਧ ਸੀ।
ਹਰ ਮਹੀਨੇ ਕਿੰਨਾ ਕਰਨਾ ਹੋਵੇਗਾ ਅੰਸ਼ਦਾਨ
ਜੇਕਰ ਤੁਸੀਂ 18 ਸਾਲ ਦੀ ਉਮਰ 'ਚ ਇਸ ਯੋਜਨਾ ਨਾਲ ਜੁੜਦੇ ਹੋ ਤਾਂ 60 ਸਾਲ ਦੀ ਉਮਰ 'ਚ 1,000 ਰੁਪਏ ਮੰਥਲੀ ਪੈਨਸ਼ਨ ਲਈ ਤੁਹਾਨੂੰ ਹਰ ਮਹੀਨੇ 42 ਰੁਪਏ ਦਾ ਅੰਸ਼ਦਾਨ ਕਰਨਾ ਹੋਵੇਗਾ। ਉੱਧਰ 5,000 ਰੁਪਏ ਦਾ ਮਾਸਿਕ ਪੈਨਸ਼ਨ ਪ੍ਰਾਪਤ ਕਰਨ ਲਈ ਤੁਹਾਨੂੰ 60 ਸਾਲ ਪੂਰੇ ਹੋਣ ਤੱਕ ਹਰ ਮਹੀਨੇ ਸਿਰਫ 210 ਰੁਪਏ ਜਮ੍ਹਾ ਕਰਵਾਉਣੇ ਹੋਣਗੇ। ਹਾਲਾਂਕਿ ਤੁਹਾਡੀ ਉਮਰ ਜੇਕਰ 40 ਸਾਲ ਹੈ ਤਾਂ 1,000 ਰੁਪਏ ਦੇ ਪੈਨਸ਼ਨ ਲਈ ਤੁਹਾਨੂੰ 291 ਰੁਪਏ ਅਤੇ 5 ਹਜ਼ਾਰ ਦੀ ਮਾਸਿਕ ਪੈਨਸ਼ਨ ਲਈ 1,454 ਰੁਪਏ ਹਰ ਮਹੀਨੇ ਜਮ੍ਹਾ ਕਰਵਾਉਣੇ ਹੋਣਗੇ। ਇਸ ਦੌਰਾਨ ਸਬਸਕ੍ਰਾਈਬਰ ਦੀ ਮੌਤ ਹੋਣ 'ਤੇ ਨਾਮਿਨੀ ਨੂੰ 8.5 ਲੱਖ ਰੁਪਏ ਦੀ ਪੈਨਸ਼ਨ ਮਿਲੇਗੀ।
ਉੱਧਰ 3,000 ਰੁਪਏ ਦੇ ਗਾਰੰਟੀਡ ਰਿਟਰਨ ਲਈ ਪ੍ਰੀਮੀਅਰ ਦੀ ਰਾਸ਼ੀ 126 ਰੁਪਏ ਤੋਂ 792 ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਇਸ ਯੋਜਨਾ ਦੇ ਤਹਿਤ
ਸਬਸਕ੍ਰਾਈਬਰ ਦੀ ਮੌਤ ਹੋਣ 'ਚ ਨਾਮਿਨੀ ਨੂੰ 6.8 ਲੱਖ ਰੁਪਏ ਮਿਲਣਗੇ।