ਫਰਵਰੀ ਦੇ ਮਹੀਨੇ ਘਰੇਲੂ ਹਵਾਈ ਆਵਾਜਾਈ 4.8 ਫ਼ੀਸਦੀ ਤੋਂ ਵਧ ਕੇ 126.48 ਲੱਖ ਯਾਤਰੀ ਹੋਈ

Friday, Mar 15, 2024 - 04:04 PM (IST)

ਫਰਵਰੀ ਦੇ ਮਹੀਨੇ ਘਰੇਲੂ ਹਵਾਈ ਆਵਾਜਾਈ 4.8 ਫ਼ੀਸਦੀ ਤੋਂ ਵਧ ਕੇ 126.48 ਲੱਖ ਯਾਤਰੀ ਹੋਈ

ਨਵੀਂ ਦਿੱਲੀ : ਇਸ ਸਾਲ ਫਰਵਰੀ ਦੇ ਮਹੀਨੇ 'ਚ ਘਰੇਲੂ ਹਵਾਈ ਆਵਾਜਾਈ ਸਾਲਾਨਾ ਆਧਾਰ 'ਤੇ 4.8 ਫ਼ੀਸਦੀ ਵਧ ਕੇ 126.48 ਲੱਖ ਯਾਤਰੀਆਂ 'ਤੇ ਪਹੁੰਚ ਗਈ ਹੈ। ਇਸ ਦੌਰਾਨ 1.55 ਲੱਖ ਤੋਂ ਵੱਧ ਯਾਤਰੀ ਉਡਾਣ ਵਿਚ ਦੇਰੀ ਹੋਣ ਨਾਲ ਪ੍ਰਭਾਵਿਤ ਹੋਏ ਹਨ। ਸ਼ੁੱਕਰਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਫਰਵਰੀ ਵਿਚ ਏਅਰ ਇੰਡੀਆ ਦੀ ਬਾਜ਼ਾਰ ਹਿੱਸੇਦਾਰੀ 12.2 ਫ਼ੀਸਦੀ ਤੋਂ ਵਧ ਕੇ 12.8 ਫ਼ੀਸਦੀ ਹੋ ਗਈ, ਜਦਕਿ ਇੰਡੀਗੋ ਦੀ ਬਾਜ਼ਾਰ ਹਿੱਸੇਦਾਰੀ ਜਨਵਰੀ 'ਚ 60.2 ਫ਼ੀਸਦੀ ਤੋਂ ਮਾਮੂਲੀ ਗਿਰਾਵਟ ਦੇ ਨਾਲ 60.1 ਫ਼ੀਸਦੀ 'ਤੇ ਰਹਿ ਗਈ।

ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ

ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਕਿਹਾ ਕਿ ਫਰਵਰੀ ਵਿੱਚ ਘਰੇਲੂ ਹਵਾਈ ਆਵਾਜਾਈ ਵਧ ਕੇ 126.48 ਲੱਖ ਯਾਤਰੀ ਹੋ ਗਈ ਹੈ, ਜਦੋਂ ਕਿ ਇੱਕ ਸਾਲ ਪਹਿਲਾਂ ਦੀ ਮਿਆਦ ਵਿੱਚ ਇਹ 120.69 ਲੱਖ ਯਾਤਰੀ ਸੀ। ਹਾਲਾਂਕਿ ਜਨਵਰੀ 'ਚ ਟ੍ਰੈਫਿਕ 1.31 ਕਰੋੜ ਤੋਂ ਘੱਟ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ - ਹੋਲੀ ਵਾਲੇ ਦਿਨ ਲੱਗ ਰਿਹੈ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', 100 ਸਾਲਾਂ ਬਾਅਦ ਬਣ ਰਿਹੈ ਅਜਿਹਾ ਸੰਯੋਗ

ਫਰਵਰੀ ਵਿੱਚ ਉਡਾਣ ਵਿੱਚ ਦੇਰੀ ਹੋਣ ਕਾਰਨ 1,55,387 ਯਾਤਰੀ ਪ੍ਰਭਾਵਿਤ ਹੋਏ ਅਤੇ ਅਨੁਸੂਚਿਤ ਕੈਰੀਅਰਾਂ ਨੇ ਇਸ ਸਹੂਲਤ ਲਈ 222.11 ਲੱਖ ਰੁਪਏ ਖ਼ਰਚ ਕੀਤੇ। ਡੀਜੀਸੀਏ ਨੇ ਕਿਹਾ ਕਿ ਉਡਾਣਾਂ ਰੱਦ ਹੋਣ ਨਾਲ 29,143 ਯਾਤਰੀ ਪ੍ਰਭਾਵਿਤ ਹੋਏ ਅਤੇ ਏਅਰਲਾਈਨਾਂ ਨੇ ਮੁਆਵਜ਼ੇ ਅਤੇ ਸਹੂਲਤਾਂ 'ਤੇ 99.96 ਲੱਖ ਰੁਪਏ ਖ਼ਰਚ ਕੀਤੇ। ਪਿਛਲੇ ਮਹੀਨੇ ਉਡਾਣਾਂ ਰੱਦ ਹੋਣ ਕਾਰਨ ਕੁੱਲ 917 ਯਾਤਰੀ ਪ੍ਰਭਾਵਿਤ ਹੋਏ ਸਨ ਅਤੇ ਇਸ ਸਬੰਧ ਵਿੱਚ ਮੁਆਵਜ਼ੇ ਅਤੇ ਸਹੂਲਤਾਂ ਲਈ ਏਅਰਲਾਈਨਜ਼ ਵੱਲੋਂ ਖ਼ਰਚ ਕੀਤੀ ਗਈ ਰਕਮ 78.19 ਲੱਖ ਰੁਪਏ ਸੀ।

ਇਹ ਵੀ ਪੜ੍ਹੋ - ਆਮ ਲੋਕਾਂ ਨੂੰ ਜਲਦ ਮਿਲੇਗਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ

ਫਰਵਰੀ ਵਿੱਚ ਅਨੁਸੂਚਿਤ ਘਰੇਲੂ ਏਅਰਲਾਈਨਾਂ ਦੁਆਰਾ ਕੁੱਲ 791 ਯਾਤਰੀਆਂ ਨਾਲ ਸਬੰਧਤ ਸ਼ਿਕਾਇਤਾਂ ਪ੍ਰਾਪਤ ਹੋਈਆਂ ਅਤੇ ਪ੍ਰਤੀ 10,000 ਯਾਤਰੀਆਂ ਦੀਆਂ ਸ਼ਿਕਾਇਤਾਂ ਦੀ ਗਿਣਤੀ ਲਗਭਗ 0.63 ਸੀ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 37.8 ਫ਼ੀਸਦੀ ਯਾਤਰੀਆਂ ਦੀਆਂ ਸ਼ਿਕਾਇਤਾਂ ਫਲਾਈਟ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਸਨ। ਇਸ ਤੋਂ ਬਾਅਦ ਸਾਮਾਨ (19 ਫ਼ੀਸਦੀ), ਰਿਫੰਡ (16.3 ਫ਼ੀਸਦੀ) ਅਤੇ ਗਾਹਕ ਸੇਵਾ (11.1 ਫ਼ੀਸਦੀ) ਸ਼ਿਕਾਇਤਾਂ ਹਨ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News