ਵਿਜੇ ਮਾਲਿਆ ਸਮੇਤ 53 ਵਿਅਕਤੀਆਂ ''ਤੇ ਮਨੀ ਲਾਂਡਰਿੰਗ ਦਾ ਕੇਸ, ਸਾਰੇ ਭੱਜੇ ਇੰਗਲੈਂਡ

08/19/2017 2:33:17 AM

ਨਵੀਂ ਦਿੱਲੀ— ਵਿਦੇਸ਼ ਮੰਤਰਾਲੇ ਨੇ ਹੈਰਾਨੀਜਨਕ ਖੁਲਾਸਾ ਕੀਤਾ ਹੈ ਕਿ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀ. ਐੱਮ. ਐੱਲ. ਏ.) ਅਧੀਨ 53 ਵਿਅਕਤੀਆਂ ਵਿਰੁੱਧ ਮੁਕੱਦਮਾ ਸ਼ੁਰੂ ਕੀਤਾ ਗਿਆ ਹੈ ਪਰ ਨਾ ਤਾਂ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਨਾ ਹੀ ਗ੍ਰਹਿ ਮੰਤਰਾਲੇ ਨੇ ਬ੍ਰਿਟੇਨ ਤੋਂ ਉਨ੍ਹਾਂ ਦੀ ਸੰਧੀ ਤਹਿਤ ਸਪੁਰਦਗੀ ਲਈ ਕੋਈ ਬੇਨਤੀ  ਕੀਤੀ ਪਰ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਸਿਰਫ ਵਿਜੇ ਮਾਲਿਆ ਵਿਰੁੱਧ ਸੀ. ਬੀ. ਆਈ. ਤੋਂ ਸਪੁਰਦਗੀ ਦੀ ਅਰਜ਼ੀ ਪ੍ਰਾਪਤ ਹੋਈ ਹੈ, ਜਿਹੜੀ ਯੂ. ਕੇ. ਨੂੰ ਭੇਜੀ ਜਾ ਚੁੱਕੀ ਹੈ। ਵਿਦੇਸ਼ ਮੰਤਰਾਲੇ ਨੂੰ ਉਨ੍ਹਾਂ ਵਿਅਕਤੀਆਂ ਦੇ ਵੇਰਵੇ ਮੁਹੱਈਆ ਕਰਾਉਣ ਲਈ ਕਿਹਾ ਗਿਆ ਸੀ, ਜਿਨ੍ਹਾਂ ਵਿਰੁੱਧ ਪੀ. ਐੱਮ. ਐੱਲ. ਏ. ਅਧੀਨ ਮੁਕੱਦਮਾ ਦਾਇਰ ਕੀਤਾ ਗਿਆ ਹੈ ਅਤੇ ਉਹ ਫਰਾਰ ਹੋ ਗਏ ਹਨ ਅਤੇ ਕੀ ਮੰਤਰਾਲੇ ਨੂੰ ਉਨ੍ਹਾਂ ਦੀ ਸਪੁਰਦਗੀ ਬਾਰੇ ਗ੍ਰਹਿ ਮੰਤਰਾਲੇ ਤੋਂ ਕੋਈ ਹੁੰਗਾਰਾ ਮਿਲਿਆ ਹੈ ਅਤੇ ਇਹ ਕਿ ਮੰਤਰਾਲਾ ਉਨ੍ਹਾਂ ਨੂੰ 1992 ਦੀ ਇੰਡੀਆ ਯੂ. ਕੇ. ਮਿਊਚੁਅਲ ਲੀਗਲ ਅਸਿਸਟੈਂਸ ਟਰੀਟੀ ਅਨੁਸਾਰ ਪੁੱਛਗਿੱਛ ਕਰਨ ਲਈ ਵਾਪਸ ਲਿਆਉਣ ਲਈ ਗੱਲਬਾਤ ਕਰ ਰਿਹਾ ਹੈ। 
ਵਿਦੇਸ਼ ਮੰਤਰਾਲੇ ਨੇ ਮੰਨਿਆ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ 53 ਵਿਅਕਤੀਆਂ ਵਿਰੁੱਧ ਇਸਤਗਾਸਾ ਸ਼ਿਕਾਇਤ ਦਾਇਰ ਕੀਤੀ ਹੈ, ਜਿਹੜੇ ਭਗੌੜੇ ਹਨ ਪਰ ਉਸ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਜਾਂ ਗ੍ਰਹਿ ਮੰਤਰਾਲੇ ਤੋਂ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ 2002 ਅਧੀਨ ਕੇਸਾਂ ਨਾਲ ਸੰਬੰਧਤ ਸੂਚੀ ਵਿਚ ਦਰਜ ਵਿਅਕਤੀਆਂ ਦੀ ਸਪੁਰਦਗੀ ਲਈ ਕੋਈ ਅਰਜ਼ੀ ਨਹੀਂ ਮਿਲੀ।
ਹੈਰਾਨੀ ਵਾਲੀ ਗੱਲ ਹੈ ਕਿ ਵਿਦੇਸ਼ ਮੰਤਰਾਲੇ ਨੇ ਸੂਚਨਾ ਦਿੱਤੀ ਸੀ ਕਿ ਅਪਰਾਧਿਕ ਮਾਮਲਿਆਂ ਵਿਚ ਮਿਊਚੁਅਲ ਲੀਗਲ ਅਸਿਸਟੈਂਟਸ ਟਰੀਟੀ (ਐੱਮ. ਐੱਲ. ਏ. ਟੀ.) ਲਈ ਨੋਡਲ ਮੰਤਰਾਲੇ ਤੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਅਪਰਾਧਿਕ ਮਾਮਲਿਆਂ ਵਿਚ ਭਾਰਤ-ਯੂ. ਕੇ. ਐੱਮ. ਐੱਲ. ਏ. ਟੀ. ਜਾਂਚ ਅਧੀਨ ਵਿਅਕਤੀਆਂ ਨੂੰ ਵਾਪਸ ਲਿਆਉਣ ਦੇ ਵਿਸ਼ੇ ਨੂੰ ਕਵਰ ਨਹੀਂ ਕਰਦੀ। ਦਿਲਚਸਪ ਹੈ ਕਿ ਵਿਦੇਸ਼ ਮੰਤਰਾਲੇ ਨੇ 53 ਵਿਅਕਤੀਆਂ ਦੇ ਨਾਂ ਮੁਹੱਈਆ ਕਰਵਾ ਦਿੱਤੇ ਹਨ, ਜਿਨ੍ਹਾਂ ਵਿਰੁੱਧ ਇਸਤਗਾਸਾ ਕੇਸ ਦਾਇਰ ਕੀਤੇ ਜਾ ਚੁੱਕੇ ਹਨ ਅਤੇ ਉਹ ਸਾਰੇ ਯੂ. ਕੇ. ਨੂੰ ਫਰਾਰ ਹੋ ਗਏ ਸਨ। 
ਇਹ ਹਨ ਨਾਂ ਭਗੌੜਿਆਂ ਦੇ
ਅਨਿਲ ਜੈਨ, ਯਸ਼ ਦਿਲੀਪ ਜੈਨ, ਪੁਖਰਾਜ ਆਨੰਦਮਲ ਮੁਥਾ, ਮੂਨ ਚੰਦ ਐੱਸ. ਭੰਡਾਰੀ, ਸੁਰਿੰਦਰ ਕੁਮਾਰ ਡੂੰਗਰਵਾਲ, ਅਜੀਤ ਅਨੂੰ ਕਾਮਥ, ਅਮਿਤ ਖਿੰਢਾ, ਬਿਲਾਲ ਹਾਰੂਨ ਗਿਲਾਨੀ, ਮਦਨ ਲਾਲ ਜੈਨ , ਮੀਣਾ ਮਦਨ ਲਾਲ ਜੈਨ, ਪ੍ਰਮੇਸ਼ਵਰ ਅਰਜੁਨ ਪਾਰਿਕ, ਜਵੇਰੀ ਜੈਨ, ਜੈਯੇਸ਼ ਜੈਨ,  ਕਾਵਿਤ ਕੇਡੀਆ, ਮੁਕੇਸ਼ ਜੈਨ, ਇਰਫਾਨ ਫਰਨੀਚਰਵਾਲਾ, ਸੁਨੀਲ ਕੋਠਾਰੀ, ਹਰਸ਼ਦ ਮਗਨ ਲਾਲ ਮੋਦੀ, ਦੀਪਕ ਸੋਨੋਏ, ਸੰਤੋਸ਼ ਨਾਇਕ, ਸਰਫਰਾਜ਼ ਗੋਡਿਲ, ਮੁਕੁੰਦ ਭਾਈ, ਅਸ਼ਵਿਨ ਭਾਈ, ਪੀ. ਉਮੇਸ਼ ਚੰਦਰਾ, ਦੀਪਕ ਕੁਮਾਰ ਵਿੱਠਲ ਦਾਸ, ਪਟੇਲ ਅਸ਼ਵਿਨ ਹਰੀ ਭਾਈ, ਅਬਦੁਲ ਕਰੀਮ ਜਾਕਾ, ਸਤਿਆਨਾਰਾਇਣ ਤਾਰਾਚੰਦ ਜਾਜੂ, ਵਿਕਰਮ ਜੈਅੰਤੀ ਲਾਲ ਚੌਕਸੀ, ਰਕੇਸ਼ ਸ਼ਾਮਲਾਲ ਜਰੀਵਾਲਾ, ਸੁਰਿੰਦਰ ਸਿੰਘ ਸਿੱਧੂ, ਵਿਨੋਦਗੰਗਾਰਾਮ ਦੱਤਾ, ਉਰੀਤਖਿੰਬਮ ਬੁੱਧੀਚੰਦਰ ਸਿੰਘ, ਸ਼੍ਰੀ ਕੰਗੂਜਮ ਪ੍ਰੇਮਜੀਤ ਸਿੰਘ, ਸ਼੍ਰੀਮਤੀ ਲੋਗਜਾਮ ਨਿਗੋਲ ਕੰਜੂਲਾਮ ਓਨਗਬੀ ਅਲੀਜ਼ਾਬੈਥ ਦੇਵੀ, ਸ਼੍ਰੀਮਤੀ ਕੰਗੂਜਾਮ ਸਾਨਜਾਓਬੀ ਦੇਵੀ, ਐੱਮ. ਡੀ. ਕੋਮੀਰੂਦੀਨ,  ਪਰਮਜੀਤ ਸਿੰਘ ਸੰਧੂ, ਗੁਲਸ਼ਨ ਮਸੀਹ, ਵਿਜੇ ਮਾਲਿਆ, ਨਿਤੀਸ਼ ਠਾਕੁਰ, ਸ਼੍ਰੀ ਪਾਸ਼ਾ ਉਰਫ ਸਤਿਆਨਾਰਾਇਣ, ਸ਼੍ਰੀ ਜਗਦੀਸ਼ ਅਲਾਗ ਰਾਜਾ, ਅੰਜਨਾ ਚੋਕਸੀ, ਕੁਸਤੁਭ ਚੋਕਸੀ, ਰਵਿੰਦਰ ਦੇਸ਼ਮੁਖ, ਅਜੀਤ ਸਤਮ, ਗੰਗਾਧਰਮ ਜੀ. ਯੈਲਗੈਟ, ਵਿਜੇ ਕੋਠਾਰੀ, ਸ਼੍ਰੀ ਸ਼੍ਰੀਧਰ ਧਨਪਾਲ,  ਸ਼੍ਰੀ ਹਰਪ੍ਰੀਤ ਸਿੰਘ, ਅਮਿਤ ਕੁਮਾਰ।


Related News