ਨੋਟਬੰਦੀ ਦੌਰਾਨ ਬੈਂਕਾਂ ''ਚ ਕਰਵਾਏ ਸਨ ਪੈਸੇ ਜਮ੍ਹਾ ਤਾਂ ਹੋ ਜਾਓ ਸਾਵਧਾਨ

Saturday, Feb 03, 2018 - 07:16 PM (IST)

ਨੋਟਬੰਦੀ ਦੌਰਾਨ ਬੈਂਕਾਂ ''ਚ ਕਰਵਾਏ ਸਨ ਪੈਸੇ ਜਮ੍ਹਾ ਤਾਂ ਹੋ ਜਾਓ ਸਾਵਧਾਨ

ਨਵੀਂ ਦਿੱਲੀ—ਨੋਟਬੰਦੀ ਦੌਰਾਨ ਜਿਨ੍ਹਾਂ ਲੋਕਾਂ ਨੇ ਬੈਂਕਾਂ 'ਚ ਪੈਸਾ ਜਮ੍ਹਾ ਕਰਵਾ ਕੇ ਇਹ ਸੋਚਿਆ ਸੀ ਕਿ ਉਨ੍ਹਾਂ ਦਾ ਕਾਲਾ ਧਨ ਸਫੇਦ ਹੋ ਜਾਵੇਗਾ ਅਤੇ ਉਹ ਬਚ ਜਾਣਗੇ ਪਰ ਅਜਿਹਾ ਨਹੀਂ ਹੈ। ਮੋਦੀ ਸਰਕਾਰ ਅਜੇ ਵੀ ਅਜਿਹੇ ਲੋਕਾਂ ਨੂੰ ਲੱਭਣ 'ਚ ਲੱਗੀ ਹੋਈ ਹੈ, ਜਿਨ੍ਹਾਂ ਨੇ ਅਜਿਹਾ ਕੰਮ ਕੀਤਾ ਹੈ। ਹੁਣ ਖਬਰ ਆ ਰਹੀ ਹੈ ਕਿ ਲਗਭਗ 1 ਲੱਖ 98 ਹਜ਼ਾਰ ਲੋਕਾਂ ਨੂੰ ਨੋਟਿਸ ਭੇਜਿਆ ਗਿਆ ਹੈ ਜਿਨ੍ਹਾਂ ਨੇ 15 ਲੱਖ ਜਾਂ ਇਸ ਤੋਂ ਜ਼ਿਆਦਾ ਦੀ ਰਾਸ਼ੀ ਨੋਟਬੰਦੀ ਦੌਰਾਨ ਬੈਂਕਾਂ 'ਚ ਜਮ੍ਹਾ ਕਰਵਾਈ ਸੀ।

ਸੀ.ਬੀ.ਡੀ.ਟੀ. (ਸੈਂਟਰਲ ਬੋਰਡ ਆਫ ਡਾਇਰੈਕਟਰ ਟੈਕਸੇਸ) ਦੇ ਚੇਅਰਮੈਨ ਸ਼ੁਸੀਲ ਚੰਦਰ ਨੇ ਦੱਸਿਆ ਕਿ ਕਈ ਲੋਕ ਅਜੇ ਵੀ ਹਨ ਜਿਨ੍ਹਾਂ ਦੇ ਅਕਾਊਂਟ 'ਚ 15 ਲੱਖ ਰੁਪਏ ਜਮ੍ਹਾ ਕਰਵਾਏ ਗਏ ਹਨ। ਇਸ ਰਾਸ਼ੀ ਦੀ ਰਿਟਰਨ ਵੀ ਫਾਇਲ ਨਹੀਂ ਕੀਤੀ ਗਈ। ਅਸੀਂ ਅਜਿਹੇ ਲਗਭਗ 1.98 ਲੱਖ ਬੈਂਕ ਖਾਤਿਆਂ ਦੀ ਪੱਛਾਣ ਕੀਤੀ ਹੈ ਅਤੇ ਉਨ੍ਹਾਂ ਨੂੰ ਨੋਟਿਸ ਭੇਜਿਆ ਹੈ। ਬੀਤੇ ਦਸੰਬਰ ਅਤੇ ਜਨਵਰੀ ਮਹੀਨੇ 'ਚ ਨੋਟਿਸ ਭੇਜੇ ਗਏ ਹਨ। ਹਾਲਾਂਕਿ ਅਜੇ ਤਕ ਕਿਤੋਂ ਕੋਈ ਜਵਾਬ ਨਹੀਂ ਮਿਲਿਆ ਹੈ। ਅਜਿਹੇ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਨੋਟਿਸ ਦਾ ਜਵਾਬ ਨਹੀਂ ਦੇਣਾ ਇਕ ਤਰ੍ਹਾਂ ਨਾਲ ਸਜ਼ਾ ਦੇਣ ਨੂੰ ਬੁਲਾਵਾ ਦੇਣ ਵਰਗਾ ਹੈ।

ਚੰਦਰਾ ਨੇ ਇਹ ਵੀ ਦੱਸਿਆ ਕਿ ਬੀਤੇ ਤਿੰਨ ਮਹੀਨਿਆਂ 'ਚ ਟੈਕਸ ਚੋਰੀ, ਦੇਰ ਤੋਂ ਟੈਕਸ ਫਾਇਲਿੰਗ ਵਰਗੇ ਮਾਮਲਿਆਂ 'ਚ 3 ਹਜ਼ਾਰ ਦੇ ਲਗਭਗ ਕੇਸ ਦਰਜ ਕੀਤੇ ਗਏ ਹਨ। ਆਮਦਨ ਵਿਭਾਗ ਨੂੰ ਡਿਜ਼ੀਟਲ ਬਣਾਉਣ ਲਈ ਈ-ਏਸੇਸਮੈਂਟ 'ਤੇ ਫਿਲਹਾਲ ਜ਼ੋਰ ਦਿੱਤਾ ਜਾ ਰਿਹਾ ਹੈ। ਸੀ.ਬੀ.ਡੀ.ਟੀ. ਦੇ ਚੇਅਰਮੈਨ ਦੀ ਮੰਨਿਏ ਤਾਂ ਇਸ ਸਾਲ ਟਰਾਇਲ ਬੇਸਿਸ 'ਤੇ ਈ-ਏਸੇਸਮੈਂਟ ਸ਼ੁਰੂ ਕੀਤਾ ਗਿਆ ਹੈ। ਸਿਰਫ ਤਿੰਨ ਮਹੀਨਿਆਂ 'ਚ ਲਗਭਗ 60 ਹਜ਼ਾਰ ਈ-ਏਸੇਸਮੈਂਟ ਦਰਜ ਵੀ ਹੋ ਚੁੱਕੇ ਹਨ।


Related News