RBI ਵੱਲੋਂ ਤਿੰਨ ਦਿਨਾਂ ਮੁਦਰਾ ਨੀਤੀ ਸਮੀਖਿਆ ਮੀਟਿੰਗ ਸ਼ੁਰੂ ,ਵਧ ਸਕਦੀ ਹੈ ਰੈਪੋ ਦਰ

Wednesday, Sep 28, 2022 - 11:28 AM (IST)

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਦੀ ਸਮੀਖਿਆ ਲਈ ਤਿੰਨ ਦਿਨਾਂ ਬੈਠਕ ਅੱਜ ਤੋਂ ਸ਼ੁਰੂ ਹੋ ਰਹੀ ਹੈ। ਇਸ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਕੇਂਦਰੀ ਬੈਂਕ 30 ਸਤੰਬਰ ਨੂੰ ਰੈਪੋ ਰੇਟ 'ਚ 0.50 ਫ਼ੀਸਦੀ ਦਾ ਵਾਧਾ ਕਰ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਰੇਪੋ ਦਰ ਹੁਣ 5.40 ਫ਼ੀਸਦੀ ਤੋਂ ਘੱਟ ਕੇ 5.90 ਫ਼ੀਸਦੀ ਹੋ ਜਾਵੇਗੀ। ਇਕੱਲੇ ਪਿਛਲੇ ਹਫ਼ਤੇ ਲਗਭਗ ਇੱਕ ਦਰਜਨ ਕੇਂਦਰੀ ਬੈਂਕਾਂ ਨੇ ਵਿਆਜ ਦਰਾਂ ਵਿੱਚ ਵਾਧਾ ਕੀਤਾ। ਬੈਂਕ ਆਫ਼ ਅਮਰੀਕਾ 0.75 ਫੀਸਦੀ ਵਧਿਆ ਸੀ।

ਦਰਅਸਲ, ਮਹਿੰਗਾਈ ਨੂੰ ਕੰਟਰੋਲ ਕਰਨ ਲਈ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਵਿਆਜ ਦਰਾਂ ਵਧਾਉਣ ਦੀ ਰਣਨੀਤੀ ਅਪਣਾਈ ਹੈ। ਇਸ ਦੇ ਬਾਵਜੂਦ ਮਹਿੰਗਾਈ ਦਰ ਆਪਣੇ ਟੀਚੇ ਤੋਂ ਉਪਰ ਹੈ। ਭਾਰਤ 'ਚ ਪ੍ਰਚੂਨ ਮਹਿੰਗਾਈ ਦਰ 7 ਫ਼ੀਸਦੀ ਹੈ ਜਦਕਿ ਆਰ.ਬੀ.ਆਈ. ਦਾ ਟੀਚਾ 2 ਤੋਂ 6 ਫ਼ੀਸਦੀ ਹੈ। ਇਸ ਨੇ ਮਈ ਤੋਂ ਲੈ ਕੇ ਹੁਣ ਤੱਕ ਤਿੰਨ ਵਾਰ ਵਿਆਜ ਦਰਾਂ 'ਚ 1.40 ਫ਼ੀਸਦੀ ਦਾ ਵਾਧਾ ਕੀਤਾ ਹੈ। ਮਾਹਿਰਾਂ ਦਾ ਕਿਹਣਾ ਹੈ ਕਿ ਵਿਦੇਸ਼ੀ ਮੁਦਰਾ ਬਜ਼ਾਰ ਵਿੱਚ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ, ਆਰਬੀਆਈ ਵੀ ਨੀਤੀਗਤ ਦਰਾਂ ਵਿੱਚ 0.50 ਫ਼ੀਸਦੀ ਵਾਧਾ ਕਰ ਸਕਦਾ ਹੈ।


Anuradha

Content Editor

Related News