ਆਉਣਗੇ ਤਾਂ ਮੋਦੀ ਹੀ ; ਨਿਤਿਨ ਗਡਕਰੀ ਨੇ ਕੀਤੀ 2024 ਦੀ ਭਵਿੱਖਬਾਣੀ
Friday, Jun 30, 2023 - 04:31 PM (IST)
ਨਵੀਂ ਦਿੱਲੀ (ਇੰਟ.) – ਸਿਆਸੀ ਮਾਮਲਿਆਂ ਵਿਚ ਵੀ ਆਪਣੀ ਨਿਰਪੱਖਤਾ ਲਈ ਜਾਣੇ ਜਾਂਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ 2024 ਦੀਆਂ ਲੋਕ ਸਭਾ ਚੋਣਾਂ ਸਬੰਧੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੀ. ਐੱਮ. ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ 2024 ਵਿਚ ਪਹਿਲਾਂ ਨਾਲੋਂ ਵੱਧ ਸੀਟਾਂ ਦੇ ਨਾਲ ਵਾਪਸ ਆਏਗੀ। 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ 300 ਤੋਂ ਵੱਧ ਸੀਟਾਂ ਹਾਸਲ ਕਰ ਕੇ ਬਹੁਮਤ ਦੀ ਸਰਕਾਰ ਬਣਾਈ ਸੀ। ਗਡਕਰੀ ਨੇ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਬਾਰੇ ਵੀ ਕਿਹਾ ਕਿ ਭਾਜਪਾ ਹੀ ਇੱਥੇ ਜਿੱਤੇਗੀ। ਹਾਲਾਂਕਿ ਤੇਲੰਗਾਨਾ ਦੀਆਂ ਚੋਣਾਂ ਸਬੰਧੀ ਉਨ੍ਹਾਂ ਅਜਿਹਾ ਦਾਅਵਾ ਨਹੀਂ ਕੀਤਾ ਅਤੇ ਕਿਹਾ ਕਿ ਅਸੀਂ ਇਕ ਮਜ਼ਬੂਤ ਪਾਰਟੀ ਦੇ ਤੌਰ ’ਤੇ ਉਭਰਾਂਗੇ। ਸਾਡੀ ਤਾਕਤ ਉੱਥੇ ਪਹਿਲਾਂ ਨਾਲੋਂ ਜ਼ਿਆਦਾ ਹੋਵੇਗੀ।
ਇਹ ਵੀ ਪੜ੍ਹੋ : ਰਸਾਇਣ ਨਿਗਲ ਰਹੇ ਪੰਜਾਬ ਦੀ ਧਰਤੀ ਦਾ ਅੰਮ੍ਰਿਤ, ਘਟ ਰਹੀ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਕਣਕ ਦਾ ਝਾੜ
ਗਡਕਰੀ ਨੇ ਕਿਹਾ,‘‘ਲੋਕ ਸਭਾ ਚੋਣਾਂ ਵਿਚ ਅਸੀਂ ਪਹਿਲਾਂ ਮਿਲੀਆਂ ਸੀਟਾਂ ਨਾਲੋਂ ਜ਼ਿਆਦਾ ਹਾਸਲ ਕਰਾਂਗੇ। ਅਸੀਂ ਦੇਸ਼ ਦਾ ਭਵਿੱਖ ਬਿਹਤਰ ਕੀਤਾ ਹੈ ਅਤੇ ਲੋਕ ਪੀ. ਐੱਮ. ਮੋਦੀ ਦੀ ਅਗਵਾਈ ਵਿਚ ਸਾਨੂੰ ਮੁੜ ਜਿਤਾਉਣ ਵਾਲੇ ਹਨ।’’
ਕੇਂਦਰੀ ਮੰਤਰੀ ਨੇ ਇਸ ਮੌਕੇ ’ਤੇ ਮੁਫਤ ਬਿਜਲੀ ਸਮੇਤ ਫ੍ਰੀ ਯੋਜਨਾਵਾਂ ਨੂੰ ਵੀ ਗਲਤ ਦੱਸਿਆ। ਉਨ੍ਹਾਂ ਕਿਹਾ ਕਿ 18 ਲੱਖ ਕਰੋਡ਼ ਰੁਪਏ ਦੇ ਘਾਟੇ ਵਿਚ ਬਿਜਲੀ ਦੀਆਂ ਕੰਪਨੀਆਂ ਹਨ। ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਸਾਡਾ ਪਾਵਰ ਸੈਕਟਰ ਹੀ ਖਤਮ ਹੋ ਜਾਵੇਗਾ। ਜੇ ਅਸੀਂ ਚੋਣ ਜਿੱਤਣੀ ਹੀ ਹੈ ਤਾਂ ਗਰੀਬਾਂ ਨੂੰ ਘਰ ਬਣਾ ਕੇ ਦੇਈਏ ਅਤੇ ਉਨ੍ਹਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਈਏ। ਜੇ ਅਸੀਂ ਲੋਕਾਂ ਨੂੰ ਫ੍ਰੀ ਵਿਚ ਕੁਝ ਦਿੰਦੇ ਹਾਂ ਤਾਂ ਉਸ ਦੀ ਅਹਿਮੀਅਤ ਨਹੀਂ ਰਹਿ ਜਾਂਦੀ। ਮੁਫਤ ਦੀ ਇਹ ਸਿਆਸਤ ਲੋਕਤੰਤਰ ਲਈ ਘਾਤਕ ਹੈ।
ਇਹ ਵੀ ਪੜ੍ਹੋ : PLI ਸਕੀਮ ’ਚ ਸ਼ਿਕਾਇਤਾਂ ਤੋਂ ਬਾਅਦ ਹਰਕਤ ’ਚ ਸਰਕਾਰ, 3,400 ਕਰੋੜ ਬਦਲੇ ਮਿਲੇ ਸਿਰਫ 2900 ਕਰੋੜ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।