ਤਿਉਹਾਰੀ ਸੀਜ਼ਨ ''ਚ ਸਰਕਾਰ ਦੇ ਰਹੀ ਹੈ ਸਸਤਾ ਸੋਨਾ ਖ਼ਰੀਦਣ ਦਾ ਮੌਕਾ, ਜਲਦ ਚੁੱਕੋ ਫ਼ਾਇਦਾ

Saturday, Oct 10, 2020 - 11:06 AM (IST)

ਨਵੀਂ ਦਿੱਲੀ : ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮੋਦੀ ਸਰਕਾਰ ਇਕ ਵਾਰ ਫਿਰ ਤੁਹਾਨੂੰ ਸਸਤਾ ਸੋਨਾ ਖਰੀਦਣ ਦਾ ਮੌਕਾ ਦੇ ਰਹੀ ਹੈ। ਸਰਕਾਰ ਵੱਲੋਂ ਜ਼ਾਰੀ ਸਾਵਰੇਨ ਗੋਲਡ ਬਾਂਡ ਦੀ 7ਵੀਂ ਸੀਰੀਜ਼ 12 ਅਕਤੂਬਰ ਤੋਂ ਲੈ ਕੇ 16 ਅਕਤੂਬਰ ਦੌਰਾਨ ਸਬਸਕ੍ਰਿਪਸ਼ਨ ਲਈ ਖੁੱਲ੍ਹ ਰਹੀ ਹੈ। ਸਾਵਰੇਨ ਗੋਲਡ ਬਾਂਡ ਨੂੰ ਭਾਰਤੀ ਰਿਜ਼ਰਵ ਬੈਂਕ ਭਾਰਤ ਸਰਕਾਰ ਵੱਲੋਂ ਜ਼ਾਰੀ ਕਰੇਗਾ। ਸੈਟਲਮੈਂਟ ਡੇਟ 20 ਅਕਤੂਬਰ ਹੈ। ਇਸ ਵਾਰ ਬਾਂਡ ਦੀ ਕੀਮਤ 5051 ਰੁਪਏ ਪ੍ਰਤੀ ਗ੍ਰਾਮ ਤੈਅ ਕੀਤੀ ਗਈ ਹੈ। ਯਾਨੀ ਤੁਸੀਂ ਇਸ ਮੁੱਲ 'ਤੇ ਸੋਨਾ ਖ਼ਰੀਦ ਸਕਦੇ ਹੋ। ਰਿਜ਼ਰਵ ਬੈਂਕ ਦੀ ਸਹਿਮਤੀ ਤੋਂ ਬਾਅਦ ਜੋ ਨਿਵੇਸ਼ਕ ਆਨਲਾਈਨ ਸਾਵਰੇਨ ਗੋਲਡ ਬਾਂਡ ਖ਼ਰੀਦਣਗੇ ਉਨ੍ਹਾਂ ਨੂੰ 50 ਰੁਪਏ ਦੀ ਛੋਟ ਮਿਲੇਗੀ। ਇਸ ਲਈ ਪੇਮੇਂਟ ਆਨਲਾਈਨ ਕਰਨੀ ਹੋਵੇਗੀ।

ਸਾਵਰੇਨ ਗੋਲਡ ਬਾਂਡ ਸਕੀਮ
ਇਸ ਯੋਜਨਾ ਦੀ ਸ਼ੁਰੂਆਤ ਨਵੰਬਰ 2015 ਵਿਚ ਹੋਈ ਸੀ। ਇਸਦਾ ਮਕਸਦ ਫਿਜ਼ੀਕਲ ਗੋਲਡ ਦੀ ਮੰਗ ਵਿਚ ਕਮੀ ਲਿਆਉਣ ਅਤੇ ਸੋਨੇ ਦੀ ਖਰੀਦ ਵਿਚ ਉਪਯੋਗ ਹੋਣ ਵਾਲੀ ਘਰੇਲੂ ਬਚਤ ਦਾ ਇਸਤੇਮਾਲ ਵਿੱਤੀ ਬਚਤ ਵਿਚ ਕਰਨਾ ਹੈ। ਘਰ ਵਿਚ ਸੋਨਾ ਖਰੀਦ ਕੇ ਰੱਖਣ ਦੀ ਬਜਾਏ ਜੇਕਰ ਤੁਸੀਂ ਸਾਵਰੇਨ ਗੋਲ‍ਡ ਬਾਂ‍ਡ ਵਿਚ ਨਿਵੇਸ਼ ਕਰਦੇ ਹੋ, ਤਾਂ ਤੁਸੀਂ ਟੈਕ‍ਸ ਵੀ ਬਚਾ ਸਕਦੇ ਹੋ।

ਕਿੰਨਾ ਖ਼ਰੀਦ ਸਕਦੇ ਹੋ ਸੋਨਾ
ਕੋਈ ਸ਼ਖਸ ਇਕ ਵਿੱਤ ਸਾਲ ਵਿਚ ਮਿਨੀਮਮ 1 ਗ੍ਰਾਮ ਅਤੇ ਮੈਕਸੀਮਮ 4 ਕਿੱਲੋਗ੍ਰਾਮ ਤੱਕ ਵੈਲਿਊ ਦਾ ਬਾਂਡ ਖਰੀਦ ਸਕਦਾ ਹੈ। ਹਾਲਾਂਕਿ ਕਿਸੇ ਟਰਸੱਟ ਲਈ ਖਰੀਦ ਦੀ ਵੱਧ ਤੋਂ ਵੱਧ ਸੀਮਾ 20 ਕਿੱਲੋਗ੍ਰਾਮ ਹੈ।

2.5 ਫ਼ੀਸਦੀ ਮਿਲਦਾ ਹੈ ਵਿਆਜ
ਗੋਲਡ ਬਾਂਡ ਵਿਚ ਸੋਨੇ ਵਿਚ ਆਉਣ ਵਾਲੀ ਤੇਜ਼ੀ ਦਾ ਫ਼ਾਇਦਾ ਤਾਂ ਮਿਲਦਾ ਹੀ ਹੈ। ਇਸ 'ਤੇ ਸਾਲਾਨਾ 2.5 ਫ਼ੀਸਦੀ ਵਿਆਜ ਵੀ ਮਿਲਦਾ ਹੈ। ਵਿਆਜ ਨਿਵੇਸ਼ਕ ਦੇ ਬੈਂਕ ਖਾਤੇ ਵਿਚ ਹਰ 6 ਮਹੀਨੇ 'ਤੇ ਜਮ੍ਹਾ ਕੀਤਾ ਜਾਵੇਗਾ।

ਗੋਲਡ ਬਾਂਡ ਸਕੀਮ ਨਾਲ ਜੁੜੀਆਂ ਕੁੱਝ ਖਾਸ ਗੱਲਾਂ
ਰਿਜ਼ਰਵ ਬੈਂਕ ਦੇ ਅਧੀਨ ਆਉਣ ਵਾਲੇ ਇਸ ਬਾਂਡ ਦੀ ਮਿਆਦ 8 ਸਾਲ ਹੈ। 5ਵੇਂ ਸਾਲ ਤੋਂ ਬਾਅਦ ਵਿਆਜ ਦੀ ਅਦਾਇਗੀ ਦੀ ਤਾਰੀਖ਼ ਤੋਂ ਬਾਹਰ ਜਾਣ ਦਾ ਬਦਲ ਹੈ। ਗੋਲਡ ਬਾਂਡ ਦੀ ਵਿਕਰੀ ਬੈਂਕਾਂ, ਨਿਰਧਾਰਤ ਡਾਕ ਘਰਾਂ, ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਡ ਅਤੇ ਸਟਾਕ ਐਕਸਚੇਂਜੇਜ ਜ਼ਰੀਏ ਸਿੱਧੇ ਤੌਰ 'ਤੇ ਜਾਂ ਉਨ੍ਹਾਂ ਦੇ ਏਜੰਟਾਂ ਜ਼ਰੀਏ ਹੁੰਦੀ ਹੈ।


cherry

Content Editor

Related News