ਭਾਰਤ ਦੇ 5000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ’ਚ ਅਹਿਮ ਭੂਮਿਕਾ ਨਿਭਾਏਗਾ ਮੋਬਾਇਲ ਉਦਯੋਗ : ਬਿਰਲਾ

Thursday, Dec 09, 2021 - 10:16 AM (IST)

ਭਾਰਤ ਦੇ 5000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ’ਚ ਅਹਿਮ ਭੂਮਿਕਾ ਨਿਭਾਏਗਾ ਮੋਬਾਇਲ ਉਦਯੋਗ : ਬਿਰਲਾ

ਨਵੀਂ ਦਿੱਲੀ (ਭਾਸ਼ਾ) – ਆਦਿੱਤਯ ਬਿਰਲਾ ਸਮੂਹ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨੇ ਕਿਹਾ ਕਿ ਮੋਬਾਇਲ ਉਦਯੋਗ 2025 ਤੱਕ ਭਾਰਤ ਦੇ 5000 ਅਰਬ ਡਾਲਰ ਦੀ ਅਰਥਵਿਵਸਤਾ ਬਣਨ ਦੇ ਸੁਪਨੇ ਨੂੰ ਪੂਰਾ ਕਰਨ ’ਚ ਅਹਿਮ ਭੂਮਿਕਾ ਨਿਭਾਏਗਾ। ਇਸ ’ਚੋਂ 1000 ਅਰਬ ਡਾਲਰ ਦਾ ਯੋਗਦਾਨ ਡਿਜੀਟਲ ਅਰਥਵਿਵਸਥਾ ਨਾਲ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਡਿਜੀਟਲ ਇੰਡੀਆ ਦੇ ਸੁਪਨੇ ਨੂੰ ਪੂਰਾ ਕਰਨ ਦੀ ਰਫਤਾਰ ਤੇਜ਼ ਕਰਨ ਅਤੇ ਨਿਵੇਸ਼ ਲਈ ਇਕ ਮਜ਼ਬੂਤ ਉਦਯੋਗ ਜ਼ਰੂਰੀ ਹੈ। ਬਿਰਲਾ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਕੁੱਝ ਮਹੀਨਿਆਂ ’ਚ ਅਹਿਮ ਨੀਤੀਗਤ ਦਖਲਅੰਦਾਜ਼ੀ ਕੀਤੀ ਹੈ ਅਤੇ ਵਪਾਰ ’ਚ ਸੌਖ ਅਤੇ ਬੈਂਕਿੰਗ ਖੇਤਰ ਤੋਂ ਸਮਰਥਨ ਸਬੰਧੀ ਅੱਗੇ ਦੇ ਕਦਮ ਇਸ ਖੇਤਰ ਦੀ ਤਾਕਤ ਨੂੰ ‘ਕਾਫੀ ਵਧਾਉਣਗੇ’ ਅਤੇ ਇਹ ਯਕੀਨੀ ਕਰਨਗੇ ਕਿ ਭਾਰਤ ਕੌਮਾਂਤਰੀ ਤਕਨਾਲੋਜੀ ਰੁਝਾਨ ਦੀ ਅਗਵਾਈ ਕਰਦਾ ਰਹੇ। ਬਿਰਲਾ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਮੋਬਾਇਲ ਉਦਯੋਗ 2025 ਤੱਕ ਭਾਰਤ ਦੇ 5000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ਦੇ ਸੁਪਨੇ ਨੂੰ ਪੂਰਾ ਕਰਨ ’ਚ ਅਹਿਮ ਭੂਮਿਕਾ ਨਿਭਾਏਗਾ, ਜਿਸ ’ਚੋਂ 1000 ਅਰਬ ਡਾਲਰ ਦਾ ਯੋਗਦਾਨ ਡਿਜੀਟਲ ਅਰਥਵਿਵਸਥਾ ਨਾਲ ਹੋਵੇਗਾ।


author

Harinder Kaur

Content Editor

Related News