ਦੇਸ਼ ''ਚ ਮੋਬਾਈਲ ਬਰਾਮਦ ''ਚ ਹੋਇਆ ਰਿਕਾਰਡ ਵਾਧਾ, ਪਹੁੰਚੀ 75,000 ਕਰੋੜ ਤੋਂ ਪਾਰ
Sunday, Dec 31, 2023 - 09:53 PM (IST)

ਨਵੀਂ ਦਿੱਲੀ (ਅਨਸ)- ਸਥਾਨਕ ਵਿਨਿਰਮਾਣ ਵਿਕਾਸ ਦੇ ਆਧਾਰ ’ਤੇ ਦੇਸ਼ ਤੋਂ ਮੋਬਾਇਲ ਬਰਾਮਦ 9 ਬਿਲੀਅਨ ਡਾਲਰ (75,000 ਕਰੋੜ ਰੁਪਏ ਤੋਂ ਵੱਧ) ਨੂੰ ਪਾਰ ਕਰ ਗਈ ਹੈ। ਇਹ ਜਾਣਕਾਰੀ ਇੰਡਸਟਰੀ ਵੱਲੋਂ ਜਾਰੀ ਅੰਕੜਿਆਂ ਤੋਂ ਸਾਹਮਣੇ ਆਈ ਹੈ। ਇੰਡੀਆ ਸੈਲੂਲਰ ਐਂਡ ਇਲੈਕਟ੍ਰਾਨਿਕਸ ਐਸੋਸੀਏਸ਼ਨ (ਆਈ.ਸੀ.ਈ.ਏ.) ਅਨੁਸਾਰ ਇਹ ਪ੍ਰਭਾਵਸ਼ਾਲੀ ਵਾਧਾ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 6.2 ਬਿਲੀਅਨ ਡਾਲਰ (50,000 ਕਰੋੜ ਰੁਪਏ ਤੋਂ ਵੱਧ) ਦੇ ਮੁਕਾਬਲੇ 25,000 ਕਰੋੜ ਵੱਧ ਹੈ।
ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਵੇਚ ਰਹੇ ਭੈਣ-ਭਰਾ, 20 ਕਰੋੜ ਦੀ ਹੈਰੋਇਨ ਸਣੇ ਭੈਣ ਗ੍ਰਿਫ਼ਤਾਰ, ਭਰਾ ਫਰਾਰ
ਐਪਲ ਦੀ ਅਗਵਾਈ ’ਚ ਭਾਰਤ ਚਾਲੂ ਵਿੱਤੀ ਸਾਲ ’ਚ ਮੋਬਾਇਲ ਬਰਾਮਦ ’ਚ 15 ਬਿਲੀਅਨ ਡਾਲਰ (1,24,000 ਕਰੋੜ ਰੁਪਏ ਤੋਂ ਵੱਧ) ਨੂੰ ਪਾਰ ਕਰਨ ਲਈ ਤਿਆਰ ਹੈ, ਜੋ ਪਿਛਲੇ ਵਿੱਤੀ ਸਾਲ ਨਾਲੋਂ 35 ਫੀਸਦੀ ਦਾ ਵੱਧ ਹੋਵੇਗਾ।
ਅਸਲ ਉਪਕਰਣ ਨਿਰਮਾਤਾਵਾਂ, ਮੂਲ ਡਿਜ਼ਾਈਨ ਨਿਰਮਾਤਾਵਾਂ ਅਤੇ ਕੰਪੋਨੈਂਟਸ ਅਤੇ ਪਾਰਟਸ ’ਚ ਕੰਮ ਕਰਨ ਵਾਲੀਆਂ ਕੰਪਨੀਆਂ ਦੇ ਭਾਰੀ ਨਿਵੇਸ਼ ਕਾਰਨ ਦੇਸ਼ ਹੁਣ ਮੋਬਾਇਲ ਲਈ ਦੂਜਾ ਸਭ ਤੋਂ ਵੱਡਾ ਵਿਨਿਰਮਾਣ ਕੇਂਦਰ ਹੈ। ਸੰਗਠਨ ਨੇ ਕਿਹਾ, “ਮੋਬਾਇਲ ਬਰਾਮਦ ’ਚ ਜ਼ਬਰਦਸਤ ਵਾਧਾ ਜਾਰੀ ਹੈ। ਚਾਲੂ ਵਿੱਤੀ ਸਾਲ ਦੇ ਅਪ੍ਰੈਲ-ਨਵੰਬਰ ਦੌਰਾਨ ਇਹ 75,000 ਕਰੋੜ ਰੁਪਏ ਨੂੰ ਪਾਰ ਕਰ ਗਿਆ। ਇਲੈਕਟ੍ਰਾਨਿਕਸ ਬਰਾਮਦ ਵੀ 28 ਫੀਸਦੀ ਵਧ ਕੇ 1,46,584 ਕਰੋੜ ਰੁਪਏ ਹੋ ਗਈ।’’
ਇਹ ਵੀ ਪੜ੍ਹੋ- ਸਾਲ 2023 ਦੌਰਾਨ NIA ਰਹੀ ਐਕਸ਼ਨ 'ਚ, 65 ISIS ਤੇ 114 ਜਿਹਾਦੀਆਂ ਸਣੇ ਕੀਤੀਆਂ ਕੁੱਲ 625 ਗ੍ਰਿਫ਼ਤਾਰੀਆਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8