ਦੇਸ਼ ਦਾ ਪਹਿਲਾ ਡੈਬਿਟ ਪਲੱਸ ਕ੍ਰੈਡਿਟ ਵਾਲੇਟ ਹੋਵੇਗਾ Mobikwik

Sunday, Aug 06, 2017 - 12:35 PM (IST)

ਦੇਸ਼ ਦਾ ਪਹਿਲਾ ਡੈਬਿਟ ਪਲੱਸ ਕ੍ਰੈਡਿਟ ਵਾਲੇਟ ਹੋਵੇਗਾ Mobikwik

ਜਲੰਧਰ- ਮੋਬਿਕਵਿੱਕ ਦੁਆਰਾ ਬਜਾਜ ਫਾਈਨਾਂਸ ਤੋਂ 225 ਕਰੋੜ ਰੁਪਏ ਦਾ ਵਿੱਤ ਇਕੱਠਾ ਕਰਨ ਦੇ ਐਲਾਨ ਤੋਂ ਬਾਅਦ ਵੀਰਵਾਰ ਨੂੰ ਡਿਜੀਟਲ ਪੇਮੈਂਟ ਵਾਲੇਟ ਨੇ ਕਿਹਾ ਕਿ ਉਹ ਦੇਸ਼ ਦਾ ਪਹਿਲਾ ਡੈਬਿਟ-ਕਮ-ਕ੍ਰੈਡਿਟ ਵਾਲੇਟ ਬਣਨ ਲਈ ਤਿਆਰ ਹੈ। ਮੋਬਿਕਵਿੱਕ ਦੀ ਕੋ-ਫਾਊਂਡਰ ਉਪਾਸਨਾ ਟਾਕੂ ਨੇ ਆਈ.ਏ.ਐੱਨ.ਐੱਸ. ਨੂੰ ਫੋਨ 'ਤੇ ਦੱਸਿਆ ਕਿ ਮੋਬਿਕਵਿੱਕ ਦੇਸ਼ ਦਾ ਪਹਿਲਾ ਡੈਬਿਟ ਪਲੱਸ ਕ੍ਰੈਡਿਟ ਵਾਲੇਟ ਬਣਨ ਜਾ ਰਹੀ ਹੈ, ਜਿਥੇ ਲੋਕਾਂ ਨੂੰ ਐਕਸਕਲੂਜ਼ੀਵ ਤੌਰ 'ਤੇ ਕ੍ਰੈਡਿਟ ਲਾਈਨ ਮਿਲੇਗਾ। 
ਕ੍ਰੈਡਿਟ ਕਾਰਡ ਅਤੇ ਈ.ਐੱਮ.ਆਈ. ਕਾਰਡ ਨੂੰ ਐਪ ਨਾਲ ਹੀ ਜੋੜ ਦਿੱਤਾ ਜਾਵੇਗਾ, ਜਿਸ ਨਾਲ ਯੂਜ਼ਰਸ ਦੀ ਖਰੀਦ ਸਮਰੱਥਾ ਵਧ ਜਾਵੇਗੀ ਅਤੇ ਉਨ੍ਹਾਂ ਨੂੰ ਸਸਤੀ ਵਿਆਜ ਦਰ 'ਤੇ ਲੋਨ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਹ ਲੀਪਫ੍ਰਾਗ ਪ੍ਰਭਾਤ ਹੋਵੇਗਾ ਕਿਉਂਕਿ ਦੇਸ਼ ਦੇ ਸਾਰੇ ਵਾਲੇਟ 'ਚ ਜ਼ਿਆਦਾਤਰ ਡੈਬਿਟ ਕਾਰਡ ਹਨ। 
ਖਪਤਕਾਰ ਰਿਣਦਾਤਾ ਕੰਪਨੀ ਬਜਾਜ ਫਾਇਨਾਂਸ  ਨੇ ਬੁੱਧਵਾਰ ਨੂੰ ਬੀ.ਐੱਸ.ਈ. ਨੂੰ ਸੂਚਿਤ ਕੀਤਾ ਕਿ ਉਸ ਨੇ ਵਨਮੋਬਿਕਵਿੱਕ ਸਿਸਟਮ ਦੇ ਨਾਲ 10 ਇਕਵਿਟੀ ਸ਼ੇਅਰ ਅਤੇ 2,71,050 ਸੀ.ਸੀ.ਪੀ.ਐੱਸ. (ਕੰਪਲਸਰੀ ਕਨਵਰਟਿਬਲ ਪ੍ਰਿਫਰੈਂਸ ਸ਼ੇਅਰਸ) ਲਈ ਗਾਹਕੀ ਸਮਝੌਤਾ ਕੀਤਾ ਹੈ। 
ਬੀ.ਐੱਸ.ਈ. ਨੂੰ ਇਹ ਵੀ ਸੂਚਿਤ ਕੀਤਾ ਗਿਆ ਕਿ ਸੀ.ਸੀ.ਪੀ.ਐੱਸ. ਦੀ ਤਬਦੀਲੀ ਪੂਰੀ ਹੋਣ ਤੋਂ ਬਾਅਦ ਬਜਾਜ ਫਾਈਨਾਂਸ ਕੋਲ ਮੋਬਿਕਵਿੱਕ ਦੀ 1083 ਫੀਸਦੀ ਹਿੱਸੇਦਾਰੀ ਹੋਵੇਗੀ, ਜਿਸ ਦੀ ਕੀਮਤ ਕਰੀਬ 2,000 ਕਰੋੜ ਰੁਪਏ ਹੋਵੇਗੀ।


Related News