ਖੁਲਾਸਾ : ਗੁੰਮਰਾਹ ਕਰ ਰਹੇ ਹਨ ਕਈ ਵਿਗਿਆਪਨ, ਅਜੇ ਦੇਵਗਨ ਦਾ ਡਾਬਰ ਬਬੂਲ ਵੀ ਸ਼ਾਮਲ

02/21/2020 12:21:24 PM

ਮੁੰਬਈ — ਐਡਵਰਟਾਈਜਿੰਗ ਸਟੈਂਡਰਡਜ਼ ਕੌਂਸਲ ਆਫ ਇੰਡੀਆ (ਏਐਸਸੀਆਈ) ਨੂੰ ਅਭਿਨੇਤਾ ਅਜੇ ਦੇਵਗਨ ਦੇ ਡਾਬਰ ਬਬੂਲ ਆਯੁਰਵੈਦਿਕ ਟੂਥਪੇਸਟ ਦੇ ਵਿਗਿਆਪਨ ਦੇ ਨਾਲ ਹੀ ਹਿੰਦੁਸਤਾਨ ਯੂਨੀਲੀਵਰ ਦੇ ਰੈਕਸੋਨਾ ਵ੍ਹਾਈਟਨਿੰਗ ਸਮੇਤ ਕਈ ਹੋਰ ਇਸ਼ਤਿਹਾਰ ਗੁੰਮਰਾਹਕੁੰਨ ਸੰਦੇਸ਼ ਦੇਣ ਵਾਲੇ ਮਿਲੇ ਹਨ। ਏਐਸਸੀਆਈ ਵਿਗਿਆਪਨ ਸੈਕਟਰ ਦੀ ਇਕ ਸਵੈ-ਨਿਯੰਤ੍ਰਿਤ ਸੰਸਥਾ ਹੈ। ਏਐਸਸੀਆਈ ਨੇ ਇਕ ਬਿਆਨ ਵਿਚ ਕਿਹਾ ਕਿ ਯੂ-ਟਿਊਬ ਅਤੇ ਟੀ.ਵੀ. 'ਤੇ ਦਿਖਾਏ ਗਏ ਡਾਬਰ ਬਾਬੂਲ ਦੇ ਹਿੰਦੀ ਇਸ਼ਤਿਹਾਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਹੋਰ ਆਮ ਚਿੱਟੇ ਟੂਥਪੇਸਟ ਗਾਹਕਾਂ ਨਾਲ ਧੋਖਾ ਕਰ ਰਹੇ ਹਨ ਅਤੇ ਇਸ ਧੋਖਾਧੜੀ ਤੋਂ ਡਾਬਰ ਦੀ ਟੂਥਪੇਸਟ ਦੀ ਵਰਤੋਂ ਕਰਕੇ ਬਚਿਆ ਜਾ ਸਕਦਾ ਹੈ। ਇਸ ਵਿਗਿਆਪਨ ਦੇ ਅਭਿਨੇਤਾ ਅਜੇ ਦੇਵਗਨ ਹਨ।

ਏਐਸਸੀਆਈ ਨੂੰ ਇਹ ਡਾਬਰ ਇਸ਼ਤਿਹਾਰ ਗੁੰਮਰਾਹਕੁੰਨ ਸੰਦੇਸ਼ ਦੇਣ ਵਾਲੇ ਮਿਲੇ ਹਨ। ਇਸੇ ਤਰ੍ਹਾਂ ਹਿੰਦੁਸਤਾਨ ਯੂਨੀਲੀਵਰ ਦੇ ਰੈਕਸੋਨਾ ਵ੍ਹਾਈਟਨਿੰਗ ਰੋਲ-ਓਨ ਦੇ ਇਕ ਬੰਗਾਲੀ ਇਸ਼ਤਿਹਾਰ 'ਚ ਦਾਅਵਾ ਕੀਤਾ ਕਿ ਇਸ ਉਤਪਾਦ ਦੀ ਵਰਤੋਂ ਨਾਲ ਪੰਜ ਦਿਨਾਂ ਅੰਦਰ ਅੱਖ ਦੇ ਹੇਠਾਂ ਦੇ ਕਾਲੇਪਨ ਤੋਂ ਮੁਕਤੀ ਮਿਲ ਸਕਦੀ ਹੈ। ਏਐਸਸੀਆਈ ਨੇ ਵੀ ਇਸ ਇਸ਼ਤਿਹਾਰ ਨੂੰ ਬੇਲੋੜੇ ਤੱਥਾਂ ਵਾਲਾ ਅਤੇ ਗੁੰਮਰਾਹਕੁੰਨ ਪਾਇਆ ਹੈ।

ਇਸ ਤੋਂ ਇਲਾਵਾ ਰੇਕਿਟ ਬੇਨਕਾਇਜ਼ਰ ਦੇ 'ਮੂਵ' ਵਿਗਿਆਪਨ, ਓਰੀÂੈਂਟ ਇਲੈਕਟ੍ਰਿਕ ਦੇ ਕ੍ਰਿਕੇਟਰ ਮਹਿੰਦਰ ਸਿੰਘ ਧੋਨੀ ਦੀ ਮੌਜੂਦਗੀ ਵਾਲੇ ਐਲ.ਈ.ਡੀ. ਲਾਈਟ ਆਦਿ ਕਈ ਵਿਗਿਆਪਨ ਗੁੰਮਰਾਹਕੁੰਨ ਸੰਦੇਸ਼ ਦੇਣ ਵਾਲੇ ਮਿਲੇ ਹਨ।

ASCI ਨੇ ਨਵੰਬਰ 'ਚ 408 ਵਿਗਿਆਪਨਾਂ ਦੇ ਖਿਲਾਫ ਸ਼ਿਕਾਇਤਾਂ 'ਤੇ ਗੌਰ ਕੀਤਾ। ਉਨ੍ਹਾਂ ਦੇ ਕਹਿਣ 'ਤੇ 137 ਵਿਗਿਆਪਨਾਂ ਨੂੰ ਬ੍ਰਾਂਡ ਕੰਪਨੀਆਂ ਨੇ ਵਾਪਸ ਲੈ ਲਿਆ। ਇਸ ਦੇ ਨਾਲ ਹੀ 271 ਦਾ ਗਾਹਕ ਸ਼ਿਕਾਇਤ ਕੌਂਸਲ ਨੇ ਮੁਲਾਂਕਣ ਕੀਤਾ। ਇਨ੍ਹਾਂ 'ਚ 248 ਸ਼ਿਕਾਇਤਾਂ ਨੂੰ ਬਰਕਰਾਰ ਰੱਖਿਆ ਗਿਆ। ਇਨ੍ਹਾਂ 'ਚ 159 ਸ਼ਿਕਾਇਤਾਂ ਸਿੱਖਿਆ ਖੇਤਰ, 44 ਸਿਹਤ ਖੇਤਰ, 8 ਨਿੱਜੀ ਦੇਖਭਾਲ ਉਤਪਾਦ, 4 ਖਾਣ-ਪੀਣ ਖੇਤਰ ਅਤੇ 33 ਹੋਰ ਸ਼੍ਰੇਣੀ ਦੇ ਵਿਗਿਆਪਨਾਂ ਨਾਲ ਜੁੜੀਆਂ ਹਨ।
 


Related News