ਹੁਣ ਰੇਲ 'ਚ ਯਾਤਰਾ ਦੌਰਾਨ ਨਹੀਂ ਮਿਲੇਗਾ ਮਨਪਸੰਦ ਭੋਜਨ, ਵਿਭਾਗ ਨੇ ਇਸ ਕਾਰਨ ਖ਼ਤਮ ਕੀਤੇ ਠੇਕੇ

Tuesday, Mar 02, 2021 - 06:29 PM (IST)

ਹੁਣ ਰੇਲ 'ਚ ਯਾਤਰਾ ਦੌਰਾਨ ਨਹੀਂ ਮਿਲੇਗਾ ਮਨਪਸੰਦ ਭੋਜਨ, ਵਿਭਾਗ ਨੇ ਇਸ ਕਾਰਨ ਖ਼ਤਮ ਕੀਤੇ ਠੇਕੇ

ਨਵੀਂ ਦਿੱਲੀ - ਰੇਲਵੇ ਮੰਤਰਾਲੇ ਨੇ ਸੋਮਵਾਰ ਨੂੰ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ.ਆਰ.ਸੀ.ਟੀ.ਸੀ.) ਨੂੰ ਇਕ ਵੱਡਾ ਨਿਰਦੇਸ਼ ਜਾਰੀ ਕੀਤਾ ਹੈ। ਮੰਤਰਾਲੇ ਨੇ ਕੰਪਨੀ ਨੂੰ ਮੋਬਾਈਲ ਕੈਟਰਿੰਗ ਦੇ ਸਾਰੇ ਅਜਿਹੇ ਠੇਕੇ ਰੱਦ ਕਰਨ ਲਈ ਕਿਹਾ ਹੈ। ਆਈ.ਆਰ.ਸੀ.ਟੀ.ਸੀ. ਨੂੰ ਭਾਰਤੀ ਰੇਲਵੇ ਨੇ ਹਦਾਇਤ ਕੀਤੀ ਹੈ ਕਿ ਮੋਬਾਈਲ ਕੈਟਰਿੰਗ (ਮੌਜੂਦਾ ਸਮੇਂ ਮੁਅੱਤਲ) ਲਈ ਸਾਰੇ ਮੌਜੂਦਾ ਠੇਕੇ ਰੱਦ ਕੀਤੇ ਜਾਣ, ਜਿਸ ਵਿਚ ਮੌਜੂਦਾ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਬੇਸ ਰਸੋਈ ਵਿਚ ਤਿਆਰ ਭੋਜਨ ਯਾਤਰੀਆਂ ਨੂੰ ਮੁਹੱਇਆ ਕਰਵਾਉਣ ਦੇ ਪ੍ਰਬੰਧ ਹਨ। ਭਾਰਤੀ ਰੇਲਵੇ ਨੇ ਇਹ ਕਦਮ ਮਦਰਾਸ ਹਾਈ ਕੋਰਟ ਵਿਚ ਇਸ ਨਾਲ ਜੁੜੇ ਮੁੱਦੇ ਤੋਂ ਬਾਅਦ ਚੁੱਕਿਆ ਹੈ, ਜਿਥੇ ਰੇਲਵੇ ਨੂੰ ਚਾਰ ਹਫ਼ਤਿਆਂ ਦੇ ਅੰਦਰ ਅੰਦਰ ਕੋਈ ਹੱਲ ਲੱਭਣ ਲਈ ਕਿਹਾ ਗਿਆ ਸੀ।

ਇਹ ਵੀ ਪੜ੍ਹੋ : ਕਿਸਾਨਾਂ ਦੀ ਆਮਦਨ ਵਧਾਉਣ ਲਈ ਸਰਕਾਰ ਨੇ ਬਣਾਈ ਨਵੀਂ ਨੀਤੀ, ਚੁਣੇ ਦੇਸ਼ ਦੇ 728 ਜ਼ਿਲ੍ਹੇ

ਇਹ ਹੈ ਵਜ੍ਹਾ

ਰੇਲਵੇ ਮੰਤਰਾਲੇ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਪੈਦਾ ਹੋਈਆਂ ਸਥਿਤੀਆਂ ਕਾਰਨ ਇਸ ਨੂੰ ਅਪਵਾਦ ਮੰਨਿਆ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਠੇਕੇਦਾਰ ਦੀ ਗਲਤੀ ਨਹੀਂ ਸਮਝਿਆ ਜਾਣਾ ਚਾਹੀਦਾ। ਰੇਲਵੇ ਮੰਤਰਾਲੇ ਨੇ ਸਾਰੇ ਠੇਕਿਆਂ ਨੂੰ ਖਤਮ ਕਰਨ ਦੇ ਆਦੇਸ਼ ਦਿੰਦਿਆਂ ਕਿਹਾ ਹੈ ਕਿ ਕਿਸੇ ਵੀ ਠੇਕੇਦਾਰ 'ਤੇ ਭੋਜਨ ਨਾ ਪਰੋਸਨ ਦੀ ਸਥਿਤੀ ਵਿਚ ਜ਼ੁਰਮਾਨਾ ਨਹੀਂ ਲਗਾਇਆ ਜਾਣਾ ਚਾਹੀਦਾ ਹੈ ਅਤੇ ਸੁਰੱਖਿਆ ਜਮ੍ਹਾਂ ਰਕਮ ਦੀ ਅਦਾਇਗੀ ਅਤੇ ਪੂਰੀ ਅਗਾਊਂ ਫੀਸ ਜੇ ਕੋਈ ਹੈ ਤਾਂ ਉਚਿਤ ਖਾਤੇ 'ਤੇ ਵਾਪਸ ਅਦਾ ਕਰ ਦਿੱਤੀ ਜਾਣੀ ਚਾਹੀਦੀ ਹੈ। 

ਇੰਡੀਅਨ ਰੇਲਵੇ ਮੋਬਾਈਲ ਕੈਟਰਰਜ਼ ਐਸੋਸੀਏਸ਼ਨ (ਆਈ.ਸੀ.ਆਰ.ਐਮ.ਸੀ.ਏ.) ਵਲੋਂ ਮਦਰਾਸ ਹਾਈ ਕੋਰਟ ਵਿਚ 19 ਜਨਵਰੀ 2021 ਨੂੰ ਮੋਬਾਈਲ ਕੈਟਰਿੰਗ ਦੇ ਮੁੱਦੇ 'ਤੇ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ। ਉਸ ਪਟੀਸ਼ਨ 'ਤੇ ਦਿੱਤੇ ਆਪਣੇ ਆਦੇਸ਼ ਵਿਚ, ਮਦਰਾਸ ਹਾਈ ਕੋਰਟ ਨੇ ਭਾਰਤੀ ਰੇਲਵੇ ਨੂੰ IRMCA ਦੀ ਸੇਵਾ ਬਹਾਲੀ ਦੀ ਮੰਗ 'ਤੇ ਵਿਚਾਰ ਕਰਨ ਲਈ ਕਿਹਾ ਸੀ। 

ਇਹ ਵੀ ਪੜ੍ਹੋ : ਗਹਿਣਾ ਨਿਰਯਾਤ ਵਧਾਉਣ ਦੀ ਯੋਜਨਾ ਬਣਾ ਰਹੀ ਸਰਕਾਰ, ਵਿਦੇਸ਼ ਗਾਹਕ ਕਰ ਸਕਣਗੇ ਆਨਲਾਈਨ ਖ਼ਰੀਦਾਰੀ

ਆਈ.ਸੀ.ਆਰ.ਐਮ.ਸੀ.ਏ. ਦੀਆਂ ਬੰਦ ਹਨ ਸੇਵਾਵਾਂ 

ਮਾਰਚ 2020 ਵਿਚ ਤਾਲਾਬੰਦੀ ਐਲਾਨੇ ਜਾਣ ਤੋਂ ਬਾਅਦ ਤੋਂ ਆਈ.ਆਰ.ਐਮ.ਸੀ.ਏ. ਦੀ ਸੇਵਾ ਬੰਦ ਕਰ ਦਿੱਤੀ ਗਈ ਹੈ। ਅਦਾਲਤ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਸੰਗਠਨ ਦੇ ਮੈਂਬਰਾਂ ਨੂੰ ਚਾਰ ਹਫ਼ਤਿਆਂ ਦੇ ਅੰਦਰ-ਅੰਦਰ ਆਪਣੀਆਂ ਗੱਲਾਂ ਰੱਖਣ ਅਤੇ ਆਦੇਸ਼ ਜਾਰੀ ਕਰਨ ਲਈ ਪੂਰਾ ਮੌਕਾ ਦੇਣ। ਰੇਲਵੇ ਮੰਤਰਾਲੇ ਦਾ ਕਹਿਣਾ ਹੈ ਕਿ ਉਸਨੇ ਸੰਗਠਨ ਦੇ ਵਿਚਾਰਾਂ ਨੂੰ ਸੁਣਿਆ ਅਤੇ ਟੈਂਡਰ ਨਾਲ ਜੁੜੇ ਦਸਤਾਵੇਜ਼ਾਂ ਅਤੇ ਸ਼ਰਤਾਂ ਨੂੰ ਵੀ ਵੇਖਿਆ।

ਤੁਹਾਨੂੰ ਦੱਸ ਦੇਈਏ ਕਿ ਮੋਬਾਈਲ ਕੈਟਰਿੰਗ ਦੀ ਸਹੂਲਤ ਰੇਲ ਗੱਡੀਆਂ ਵਿਚ 2014 ਵਿਚ ਸ਼ੁਰੂ ਕੀਤੀ ਗਈ ਸੀ, ਜਿਸ ਵਿਚ ਯਾਤਰੀ ਆਪਣੇ ਮਨਪਸੰਦ ਬ੍ਰਾਂਡ ਤੋਂ ਆਨਲਾਈਨ ਖਾਣੇ ਦਾ ਆਰਡਰ ਦੇ ਸਕਦੇ ਸਨ ਅਤੇ ਯਾਤਰੀਆਂ ਨੇ ਉਨ੍ਹਾਂ ਦੇ ਬਰਥ ਉੱਤੇ ਆਰਡਰ ਦੀ ਡਿਲਵਿਰੀ ਮਿਲਦੀ ਸੀ।

ਇਹ ਵੀ ਪੜ੍ਹੋ : ਭਾਰਤ ਦਾ ਕਰਜ਼ਦਾਰ ਹੈ ਅਮਰੀਕਾ , ਦੇਣੇ ਹਨ 216 ਅਰਬ ਡਾਲਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News