ਕਾਰਪੋਰੇਟ ਮਾਮਲਿਆਂ ਦਾ ਮੰਤਰਾਲਾ 3,300 ਤੋਂ ਜ਼ਿਆਦਾ ਕੰਪਨੀਆਂ ਦੇ ਨਾਂ ਅਧਿਕਾਰਕ ਰਿਕਾਰਡ ਤੋਂ ਹਟਾਏਗਾ

Sunday, May 04, 2025 - 06:49 PM (IST)

ਕਾਰਪੋਰੇਟ ਮਾਮਲਿਆਂ ਦਾ ਮੰਤਰਾਲਾ 3,300 ਤੋਂ ਜ਼ਿਆਦਾ ਕੰਪਨੀਆਂ ਦੇ ਨਾਂ ਅਧਿਕਾਰਕ ਰਿਕਾਰਡ ਤੋਂ ਹਟਾਏਗਾ

ਨਵੀਂ ਦਿੱਲੀ (ਭਾਸ਼ਾ) - ਕਾਰਪੋਰੇਟ ਮਾਮਲਿਆਂ ਦਾ ਮੰਤਰਾਲਾ 3,300 ਤੋਂ ਜ਼ਿਆਦਾ ਕੰਪਨੀਆਂ ਦੇ ਨਾਂ ਅਧਿਕਾਰਕ ਰਿਕਾਰਡ ਤੋਂ ਹਟਾਉਣ ਦੀ ਤਿਆਰੀ ਕਰ ਰਿਹਾ ਹੈ। ਇਨ੍ਹਾਂ ਕੰਪਨੀਆਂ ਤੋਂ ਉਨ੍ਹਾਂ ਦਾ ਨਾਂ ਹਟਾਉਣ ਲਈ ਅਰਜ਼ੀਆਂ ਪ੍ਰਾਪਤ ਹੋਈਆਂ ਹਨ।

ਇਹ ਵੀ ਪੜ੍ਹੋ :     ਬੈਂਕ ਖਾਤੇ 'ਚ ਨਹੀਂ ਰੱਖੇ 500 ਰੁਪਏ ਤਾਂ ਹੋਵੇਗਾ 4 ਲੱਖ ਦਾ ਨੁਕਸਾਨ, 31 ਮਈ  ਹੈ ਆਖਰੀ ਤਾਰੀਖ

ਮੰਤਰਾਲਾ ਦੇ ਕੋਲ ਉਪਲੱਬਧ ਤਾਜ਼ਾ ਅੰਕੜਿਆਂ ਅਨੁਸਾਰ, ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੰਪਨੀ ਰਜਿਸਟਰਾਰ (ਆਰ. ਓ. ਸੀ.) ਨੇ ਕੰਪਨੀ ਐਕਟ ਦੇ ਪ੍ਰਬੰਧਾਂ ਅਨੁਸਾਰ ਅਪ੍ਰੈਲ ’ਚ ਇਨ੍ਹਾਂ ਕੰਪਨੀਆਂ ਦੇ ਨਾਂ ਹਟਾਉਣ ਦੇ ਸਬੰਧ ’ਚ ਜਨਤਕ ਨੋਟਿਸ ਜਾਰੀ ਕੀਤੇ ਹਨ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ 3,300 ਤੋਂ ਜ਼ਿਆਦਾ ਕੰਪਨੀਆਂ ਨੂੰ ਅਧਿਕਾਰਕ ਰਿਕਾਰਡ ਤੋਂ ਹਟਾਇਆ ਜਾਣਾ ਹੈ। ਇਨ੍ਹਾਂ ’ਚੋਂ 700 ਤੋਂ ਜ਼ਿਆਦਾ ਕੰਪਨੀਆਂ ਮਹਾਰਾਸ਼ਟਰ ਦੀਆਂ ਹਨ। ਦਿੱਲੀ ’ਚ ਲੱਗਭੱਗ 500, ਕਰਨਾਟਕ ’ਚ 350 ਤੋਂ ਜ਼ਿਆਦਾ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਪੱਛਮ ਬੰਗਾਲ ’ਚ 200 ਤੋਂ ਜ਼ਿਆਦਾ ਅਜਿਹੀਆਂ ਕੰਪਨੀਆਂ ਹਨ, ਜਿਨ੍ਹਾਂ ਦਾ ਨਾਮ ਆਧਿਕਾਰਕ ਰਿਕਾਰਡ ਤੋਂ ਹਟਾਇਆ ਜਾਣਾ ਹੈ ।

ਇਹ ਵੀ ਪੜ੍ਹੋ :     ਰਿਕਾਰਡ ਪੱਧਰ ਤੋਂ ਧੜੰਮ ਡਿੱਗਾ ਸੋਨਾ! 7,000 ਰੁਪਏ ਹੋ ਗਿਆ ਸਸਤਾ

ਕੰਪਨੀ ਰਜਿਸਟਰਾਰ ਨੂੰ ਕੰਪਨੀ ਐਕਟ ਦੀ ਧਾਰਾ 248 (2) ਤਹਿਤ ਕੁਝ ਆਧਾਰ ’ਤੇ ਕੰਪਨੀਆਂ ਤੋਂ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ’ਚ ਉਹ ਕੰਪਨੀਆਂ ਵੀ ਸ਼ਾਮਲ ਹਨ, ਜੋ ਗਠਨ ਦੇ ਇਕ ਸਾਲ ਦੇ ਅੰਦਰ ਆਪਣਾ ਕਾਰੋਬਾਰ ਸ਼ੁਰੂ ਨਹੀਂ ਕਰ ਸਕੀਆਂ ਹਨ। ਇਸ ’ਚ ਉਨ੍ਹਾਂ ਕੰਪਨੀਆਂ ਦਾ ਨਾਂ ਵੀ ਸ਼ਾਮਲ ਹੈ, ਜਿਨ੍ਹਾਂ ਨੇ ਪਿਛਲੇ 2 ਵਿੱਤੀ ਸਾਲਾਂ ’ਚ ਕੋਈ ਕਾਰੋਬਾਰ ਜਾਂ ਸੰਚਾਲਨ ਨਹੀਂ ਕੀਤਾ ਹੈ । ਕੰਪਨੀਆਂ ਨੇ ਆਧਿਕਾਰਕ ਰਿਕਾਰਡ ਤੋਂ ਆਪਣੇ ਨਾਂ ਹਟਾਉਣ/ਕੱਟਣ ਦੀ ਅਪੀਲ ਕੀਤੀ ਹੈ। ਧਾਰਾ 248 (2) ਤਹਿਤ, ਕੋਈ ਕੰਪਨੀ ਆਪਣੀਆਂ ਸਾਰੀਆਂ ਦੇਣਦਾਰੀਆਂ ਨੂੰ ਖਤਮ ਕਰਨ ਤੋਂ ਬਾਅਦ, ਵਿਸ਼ੇਸ਼ ਪ੍ਰਸਤਾਵ ਜਾਂ ਪੇਡ ਸ਼ੇਅਰ ਪੂੰਜੀ ਦੇ ਸੰਦਰਭ ’ਚ 75 ਫੀਸਦੀ ਮੈਂਬਰਾਂ ਦੀ ਸਹਿਮਤੀ ਨਾਲ, ਕੁੱਝ ਸ਼ਰਤਾਂ ਅਧੀਨ ਆਪਣੇ ਨਾਂ ਹਟਾਉਣ ਲਈ ਅਪੀਲ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ :     PNB-Bandhan Bank ਨੇ FD ਦੀਆਂ ਵਿਆਜ ਦਰਾਂ 'ਚ ਕੀਤਾ ਬਦਲਾਅ, ਜਾਣੋ ਨਵੀਆਂ ਦਰਾਂ

ਇਹ ਵੀ ਪੜ੍ਹੋ :     RBI ਦੀ ICICI, BOB ਸਮੇਤ ਕਈ ਹੋਰਾਂ 'ਤੇ ਸਖ਼ਤ ਕਾਰਵਾਈ, ਲਗਾਇਆ ਭਾਰੀ ਜੁਰਮਾਨਾ 
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News