ਮਨਿਸਟਰੀ ਆਫ਼ ਕਾਰਪੋਰੇਟ ਅਫੇਅਰਸ ਨੇ ਹੀਰੋ ਮੋਟੋਕਾਰਪ ਖ਼ਿਲਾਫ ਦਿੱਤੇ ਜਾਂਚ ਦੇ ਹੁਕਮ
Friday, Jun 16, 2023 - 09:39 AM (IST)
ਨਵੀਂ ਦਿੱਲੀ (ਇੰਟ.) – ਮਨਿਸਟਰੀ ਆਫ ਕਾਰਪੋਰੇਟ ਅਫੇਅਰਸ (ਐੱਮ. ਸੀ. ਏ.) ਨੇ ਹੀਰੋ ਮੋਟੋਕਾਰਪ ਲਿਮਟਿਡ ਖਿਲਾਫ ਕਥਿਤ ਕਾਰਪੋਰੇਟ ਗਵਰਨੈਂਸ ਮੁੱਦਿਆਂ ’ਤੇ ਜਾਂਚ ਦੇ ਹੁਕਮ ਦਿੱਤੇ ਹਨ। ਮੀਡੀਆ ਰਿਪੋਰਟਸ ਮੁਤਾਬਕ ਲੋਕਹਿੱਤ ਤਹਿਤ ਸ਼ੁਰੂ ਕੀਤੀ ਗਈ ਇਸ ਜਾਂਚ ’ਚ ਕੁੱਝ ਲਿੰਕਡ ਕੰਪਨੀਆਂ ਦੀ ਅਸਲ ਮਲਕੀਅਤ ਦੀ ਜਾਂਚ ਕੀਤੀ ਜਾਏਗੀ।
ਇਹ ਵੀ ਪੜ੍ਹੋ : ਡਿਫਾਲਟਰ ਨੂੰ ਵੀ ਮਿਲ ਸਕੇਗਾ ਕਰਜ਼ਾ, RBI ਦੇ ਫੈਸਲੇ ਦਾ ਆਮ ਆਦਮੀ ਨੂੰ ਮਿਲੇਗਾ ਫ਼ਾਇਦਾ
ਸੂਤਰਾਂ ਨੇ ਕਿਹਾ ਕਿ ਹੀਰੋ ਮੋਟੋਕਾਰਪ ਤੋਂ ਇਲਾਵਾ ਐੱਮ. ਸੀ. ਏ. ਸਾਲਟ ਐਕਸਪੀਰੀਐਂਸ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ (ਐੱਸ. ਈ. ਐੱਮ. ਪੀ. ਐੱਲ.) ਦੇ ਮਾਮਲਿਆਂ ਦੀ ਵੀ ਜਾਂਚ ਕਰੇਗਾ, ਜਿਸ ’ਤੇ ਉਸ ਨੂੰ ਹੀਰੋ ਮੋਟੋਕਾਰਪ ਦੀ ‘ਲਿੰਕਡ ਇਕਾਈ’ ਹੋਣ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ : ਦੇਸ਼ ਛੱਡ ਕੇ ਜਾ ਰਹੇ ਸੂਪਰਰਿਚ ਲੋਕ, Wealth Migration Report 'ਚ ਹੋਇਆ ਖ਼ੁਲਾਸਾ
ਮਖੌਟਾ ਕੰਪਨੀਆਂ ਬਣਾਉਣ ਦੇ ਲੱਗੋ ਦੋਸ਼
ਉਨ੍ਹਾਂ ਨੇ ਕਿਹਾ ਕਿ ਹੀਰੋ ਮੋਟੋਕਾਰਪ ’ਤੇ ਕਥਿਤ ਤੌਰ ’ਤੇ ਮਖੌਟਾ ਕੰਪਨੀਆਂ ਬਣਾਉਣ ਦੇ ਦੋਸ਼ ਲੱਗੇ ਹਨ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਰਜਿਸਟਰਾਰ ਆਫ ਕੰਪਨੀਜ਼ ਦੀ ਸ਼ੁਰੂਆਤੀ ਜਾਂਚ ’ਚ ਕੰਪਨੀ ਅਤੇ ਉਸ ਨਾਲ ਜੁੜੀਆਂ ਇਕਾਈਆਂ ਦੀ ਡੂੰਘੀ ਜਾਂਚ ਦੀ ਲੋੜ ਮਹਿਸੂਸ ਕੀਤੀ ਗਈ ਹੈ। ਸਰਕਾਰ ਨੇ ਕੰਪਨੀ ਐਕਟ ਦੀ ਧਾਰਾ 210 (1) (ਸੀ) ਅਤੇ ਧਾਰਾ 216 ਦੇ ਤਹਿਤ ਲੋਕ ਹਿੱਤ ’ਚ ਹੀਰੋ ਮੋਟੋਕਾਰਪ ਅਤੇ ਐੱਸ. ਈ. ਐੱਮ. ਪੀ. ਐੱਲ. ਦੇ ਮਾਮਲਿਆਂ ਦੀ ਜਾਂਚ ਦਾ ਹੁਕਮ ਦਿੱਤਾ ਹੈ।
ਇਹ ਵੀ ਪੜ੍ਹੋ : PNB ਤੇ LIC ਸਮੇਤ ਇਹ 4 ਸਰਕਾਰੀ ਅਦਾਰੇ ਵੇਚਣਗੇ UTI AMC 'ਚ ਹਿੱਸੇਦਾਰੀ
ਕੀ ਕਹਿਣਾ ਹੈ ਕੰਪਨੀ ਦਾ
ਦੇਸ਼ ਦੀ ਸਭ ਤੋਂ ਵੱਡੀ ਮੋਟਰਸਾਈਕਲ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਨੇ ਇਕ ਬਿਆਨ ’ਚ ਕਿਹਾ ਕਿ ਉਸ ਨੂੰ ਸਰਕਾਰ ਤੋਂ ਕੋਈ ਸੂਚਨਾ ਨਹੀਂ ਮਿਲੀ ਹੈ ਅਤੇ ਉਹ ਇਸ ’ਤੇ ਟਿੱਪਣੀ ਨਹੀਂ ਕਰ ਸਕਦੀ। ਦੱਸ ਦਈਏ ਕਿ ਹੀਰੋ ਮੋਟੋਕਾਰਪ ਖਿਲਾਫ ਪਿਛਲੇ ਸਾਲ ਇਨਕਮ ਟੈਕਸ ਅਧਿਕਾਰੀਆਂ ਨੇ ਵੀ ਜਾਂਚ ਕੀਤੀ ਸੀ। ਕੰਪਨੀ ਨੇ ਪਿਛਲੇ ਸਾਲ ਕਿਹਾ ਸੀ ਕਿ ਨਿਰੀਖਅਕ ਨਿਯਮਿਤ ਜਾਂਚ ਦੇ ਤਹਿਤ ਉਸ ਦੇ ਦਫਤਰਾਂ ਅਤੇ ਸੀ. ਈ. ਓ. ਪਵਨ ਮੁੰਜਾਲ ਦੇ ਘਰ ਗਏ ਸਨ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਵਲੋਂ ਦਾਲਾਂ ਦੀ ਸਟੋਰੇਜ ਲਿਮਟ ਦੀ ਉਲੰਘਣਾ ਕਰਨ ਵਾਲਿਆਂ ’ਤੇ ਕਾਰਵਾਈ ਨਿਰਦੇਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।