ਸਿੰਗਾਪੁਰ ਦੇ ਤਿੰਨ ਦਿਨਾਂ ਦੌਰੇ 'ਤੇ ਪਹੁੰਚੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ

Thursday, Nov 18, 2021 - 02:51 PM (IST)

ਸਿੰਗਾਪੁਰ ਦੇ ਤਿੰਨ ਦਿਨਾਂ ਦੌਰੇ 'ਤੇ ਪਹੁੰਚੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ

ਸਿੰਗਾਪੁਰ (ਭਾਸ਼ਾ) - ਵਿਦੇਸ਼ ਮੰਤਰੀ ਐਸ ਜੈਸ਼ੰਕਰ ਤਿੰਨ ਦਿਨਾਂ ਸਰਕਾਰੀ ਦੌਰੇ 'ਤੇ ਸਿੰਗਾਪੁਰ ਪਹੁੰਚੇ। ਦੌਰੇ ਦੌਰਾਨ ਉਹ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨਾਲ ਮੁਲਾਕਾਤ ਕਰਨਗੇ ਅਤੇ ਹੋਰ ਸੀਨੀਅਰ ਮੰਤਰੀਆਂ ਨਾਲ ਕਈ ਮੀਟਿੰਗਾਂ ਕਰਨਗੇ। ਭਾਰਤੀ ਹਾਈ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ। ਅੱਜ ਸਵੇਰੇ ਡਾ: ਜੈਸ਼ੰਕਰ ਨੇ ਸਮਾਜਿਕ ਨੀਤੀਆਂ ਦੇ ਸੀਨੀਅਰ ਮੰਤਰੀ ਅਤੇ ਤਾਲਮੇਲ ਮੰਤਰੀ ਥਰਮਨ ਸ਼ਨਮੁਗਰਤਨਮ ਨਾਲ ਮੁਲਾਕਾਤ ਕੀਤੀ।

ਜੈਸ਼ੰਕਰ ਨੇ ਟਵੀਟ ਕੀਤਾ, ''ਸਿੰਗਾਪੁਰ ਦੇ ਸੀਨੀਅਰ ਮੰਤਰੀ ਅਤੇ ਸਮਾਜਿਕ ਨੀਤੀਆਂ ਦਾ ਤਾਲਮੇਲ ਕਰਨ ਵਾਲੇ ਥਰਮਨ ਸ਼ਨਮੁਗਰਤਨਮ ਨੂੰ ਮਿਲ ਕੇ ਖੁਸ਼ੀ ਹੋਈ। ਅੰਤਰਰਾਸ਼ਟਰੀ ਆਰਥਿਕ ਸਥਿਤੀ 'ਤੇ ਚੰਗੀ ਚਰਚਾ ਹੋਈ। ਥਰਮਨ ਨੇ ਵੀਰਵਾਰ ਨੂੰ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ, “ਗਲੋਬਲ ਅਤੇ ਖੇਤਰੀ ਆਰਥਿਕ ਤਰਜੀਹਾਂ ਅਤੇ ਸਾਡੇ ਵਿਚਕਾਰ ਡੂੰਘੇ ਸਹਿਯੋਗ ਨੂੰ ਲੈ ਕੇ ਰਚਨਾਤਮਕ ਚਰਚਾ ਹੋਈ। ਜੈਸ਼ੰਕਰ ਸ਼ੁੱਕਰਵਾਰ ਨੂੰ ਬਲੂਮਬਰਗ ਨਿਊ ਇਕਨਾਮਿਕ ਫੋਰਮ ਵਿਚ 'ਗ੍ਰੇਟਰ ਪਾਵਰ ਕੰਪੀਟੀਸ਼ਨ: ਦਿ ਐਮਰਜਿੰਗ ਵਰਲਡ ਆਰਡਰ' ਵਿਸ਼ੇ 'ਤੇ ਪੈਨਲ ਚਰਚਾ 'ਚ ਵੀ ਬੋਲਣਗੇ। ਭਾਰਤੀ ਹਾਈ ਕਮਿਸ਼ਨ ਨੇ ਦੱਸਿਆ ਕਿ ਵਿਦੇਸ਼ ਮੰਤਰੀ ਬੁੱਧਵਾਰ ਰਾਤ ਇਥੇ ਪਹੁੰਚਣਗੇ।


author

Harinder Kaur

Content Editor

Related News