ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਮਾਮੂਲੀ ਵਾਧਾ

01/12/2018 4:29:57 PM

ਨਵੀਂ ਦਿੱਲੀ—ਸੰਸਾਰਿਕ ਪੱਧਰ ਨਾਲ ਮਿਲੇ ਹਾਂ-ਪੱਖੀ ਸੰਕੇਤਾਂ ਦੇ ਬਲ 'ਤੇ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 30 ਰੁਪਏ ਚਮਕ ਕੇ 30,650 ਰੁਪਏ ਪ੍ਰਤੀ ਦੱਸ ਗ੍ਰਾਮ 'ਤੇ ਪਹੁੰਚ ਗਿਆ ਅਤੇ ਚਾਂਦੀ 120 ਰੁਪਏ ਦੀ ਉਛਾਲ ਲੈ ਕੇ 39,800 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੋਲੀ ਗਈ। ਕੌਮਾਂਤਰੀ ਪੱਧਰ 'ਤੇ ਕੀਮਤੀ ਧਾਤੂਆਂ 'ਚ ਤੇਜ਼ੀ ਦਾ ਰੁੱਖ ਬਣਿਆ ਹੋਇਆ ਹੈ। 
ਇਸ ਦੌਰਾਨ ਸੋਨਾ ਹਾਜ਼ਿਰ 0.55 ਫੀਸਦੀ ਉਛਲ ਕੇ 1329.66 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਹੈ। ਅਮਰੀਕੀ ਸੋਨਾ ਵਾਇਦਾ 0.63 ਫੀਸਦੀ ਦਾ ਉਛਾਲ ਲੈ ਕੇ 1329 ਡਾਲਰ ਪ੍ਰਤੀ ਔਂਸ ਬੋਲਿਆ ਗਿਆ ਹੈ। ਵਿਸ਼ੇਸ਼ਕਾਂ ਦਾ ਕਹਿਣਾ ਕਿ ਡਾਲਰ 'ਚ ਨਰਮੀ ਦੇ ਨਾਲ ਹੀ ਕਮਜ਼ੋਰ ਮੰਗ ਦੇ ਬਾਵਜੂਦ ਕੀਮਤੀ ਧਾਤੂਆਂ 'ਚ ਤੇਜ਼ੀ ਬਣੀ ਹੋਈ ਹੈ। ਇਸ ਦੌਰਾਨ ਚਾਂਦੀ 0.68 ਫੀਸਦੀ ਚੜ੍ਹ ਕੇ 17.12 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


Related News