ਲਾਕਡਾਊਨ ਕਾਰਣ ਦੁੱਧ ਦੀ ਵਿਕਰੀ ''ਚ ਆਈ 9 ਫੀਸਦੀ ਗਿਰਾਵਟ

Sunday, Apr 19, 2020 - 10:56 PM (IST)

ਨਵੀਂ ਦਿੱਲੀ-ਲਾਕਡਾਊਨ ਦਰਮਿਆਨ ਬੀਤੇ ਇਕ ਮਹੀਨੇ ਦੌਰਾਨ ਦੇਸ਼ 'ਚ ਦੁੱਧ ਦੀ ਵਿਕਰੀ 'ਚ ਲਗਭਗ 9 ਫ਼ੀਸਦੀ ਦੀ ਗਿਰਾਵਟ ਆਈ ਹੈ, ਇਸ ਦੇ ਬਾਵਜੂਦ ਦੇਸ਼ 'ਚ ਦੁੱਧ ਉਤਪਾਦਨ ਦੇ ਖੇਤਰ 'ਚ ਕੰਮ ਕਰਨ ਵਾਲੇ ਸਹਿਕਾਰੀ ਸੰਗਠਨ ਨਾ ਸਿਰਫ ਪਹਿਲਾਂ ਵਾਂਗ ਦੁੱਧ ਕਿਸਾਨਾਂ ਤੋਂ ਮਿਲਕ ਪ੍ਰਕਿਓਰਮੈਂਟ ਕਰ ਰਹੇ ਹਨ, ਸਗੋਂ ਪਹਿਲਾਂ ਤੋਂ ਜ਼ਿਆਦਾ ਖਰੀਦ ਕਰ ਰਹੇ ਹਨ। ਅਜਿਹਾ ਇਸ ਲਈ ਤਾਂ ਕਿ ਉਨ੍ਹਾਂ ਦੀ ਆਮਦਨੀ ਬਣੀ ਰਹੇ। ਨਾਲ ਹੀ ਇਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਸਮੇਂ 'ਚ ਦੁੱਧ ਦੀ ਖਪਤ ਘੱਟ ਨਾ ਕਰਨ ਕਿਉਂਕਿ ਅਜਿਹਾ ਹੋਣ ਨਾਲ ਦੇਸ਼ ਭਰ ਦੇ ਲੱਖਾਂ ਦੁੱਧ ਕਿਸਾਨਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਵੇਗੀ।

ਦੇਸ਼ 'ਚ ਸਹਕਾਰੀ ਦੁੱਧ ਕਮੇਟੀ ਦੀ ਚੋਟੀ ਦੀ ਸੰਸਥਾ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐੱਨ. ਡੀ. ਡੀ. ਬੀ.) ਦੇ ਪ੍ਰਧਾਨ ਦਲੀਪ ਰੱਥ ਨੇ ਦੱਸਿਆ ਕਿ ਅਜਿਹੇ ਸਮੇਂ 'ਚ ਵੀ ਭਾਰਤੀ ਡੇਅਰੀ ਉਦਯੋਗ ਲੱਖਾਂ ਛੋਟੇ ਅਤੇ ਸਰਹੱਦੀ ਕਿਸਾਨਾਂ ਦੇ ਪੇਸ਼ੇ 'ਚ ਸਹਿਯੋਗ ਦੇ ਰਿਹਾ ਹੈ। ਇਹੀ ਨਹੀਂ ਜਿਨ੍ਹਾਂ ਕਿਸਾਨਾਂ ਨੂੰ ਪੈਸੇ ਦੀ ਜ਼ਰੂਰਤ ਪੈ ਰਹੀ ਹੈ, ਉਨ੍ਹਾਂ ਜ਼ਰੂਰੀ ਵਿੱਤੀ ਸਹਾਇਤਾ ਵੀ ਉਪਲਬਧ ਕਰਵਾਈ ਜਾ ਰਹੀ ਹੈ।

ਦਿਨ-ਰਾਤ ਕੰਮ ਕਰ ਰਿਹੈ ਡੇਅਰੀ ਉਦਯੋਗ
ਐੱਨ. ਡੀ. ਡੀ. ਬੀ. ਦਾ ਕਹਿਣਾ ਹੈ ਕਿ ਜਦੋਂ ਪੂਰੇ ਦੇਸ਼ 'ਚ ਲਾਕਡਾਊਨ ਹੈ, ਉਦੋਂ ਵੀ ਡੇਅਰੀ ਖੇਤਰ ਨੇ ਕੰਮ ਕਰਨਾ ਬੰਦ ਨਹੀਂ ਕੀਤਾ ਹੈ। ਲੱਖਾਂ ਪਸ਼ੂ ਪਾਲਕ ਪਰਿਵਾਰਾਂ ਨੇ ਜਿਨ੍ਹਾਂ 'ਚ ਸਾਰੇ ਛੋਟੇ ਕਿਸਾਨ ਹਨ, ਨੇ ਗਊਆਂ ਅਤੇ ਮੱਝਾਂ ਦਾ ਦੁੱਧ ਉਪਲਬਧ ਕਰਵਾਉਣਾ ਲਗਾਤਾਰ ਜਾਰੀ ਰੱਖਿਆ। ਇਹੀ ਨਹੀਂ ਜਿੱਥੇ ਦੁੱਧ ਨੂੰ ਇਕੱਠਾ ਕਰ ਕੇ ਠੰਡਾ ਕਰ ਕੇ ਮਿਲਕ ਪਲਾਂਟ 'ਚ ਭੇਜਿਆ ਜਾਂਦਾ ਹੈ, ਉਹ ਵੀ ਲਗਾਤਾਰ ਚੱਲ ਰਹੇ ਹਨ। ਪ੍ਰਾਸੈਸਿੰਗ ਅਤੇ ਮਾਸ਼ਚੁਰਾਈਜ਼ੇਸ਼ਨ ਤੋਂ ਬਾਅਦ ਪੈਕਡ ਦੁੱਧ ਨੂੰ ਵਿਕਰੀ ਕੇਂਦਰਾਂ 'ਤੇ ਵੀ ਪਹਿਲਾਂ ਵਾਂਗ ਭੇਜਿਆ ਜਾ ਰਿਹਾ ਹੈ।


Karan Kumar

Content Editor

Related News