ਉੱਤਰੀ ਭਾਰਤ ਦੇ ਮੁਕਾਬਲੇ ਦੱਖਣ ’ਚ ਦੁੱਧ ਸਸਤਾ, ਕੀਮਤਾਂ 'ਚ ਵਾਧੇ ਦਾ ਅਸਰ ਗਰੀਬਾਂ ’ਤੇ

Saturday, Nov 26, 2022 - 01:52 PM (IST)

ਉੱਤਰੀ ਭਾਰਤ ਦੇ ਮੁਕਾਬਲੇ ਦੱਖਣ ’ਚ ਦੁੱਧ ਸਸਤਾ, ਕੀਮਤਾਂ 'ਚ ਵਾਧੇ ਦਾ ਅਸਰ ਗਰੀਬਾਂ ’ਤੇ

ਜਲੰਧਰ (ਬਿਜ਼ਨੈੱਸ ਡੈਸਕ) – ਅਕਤੂਬਰ ’ਚ ਭਾਰਤ ਦੀ ਸਮੁੱਚੀ ਪ੍ਰਚੂਨ ਮਹਿੰਗਾਈ ਦਰ ’ਚ ਕਮੀ ਆਉਣ ਦੇ ਬਾਵਜੂਦ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਮਹਿੰਗਾਈ ’ਚ ਵਾਧਾ ਜਾਰੀ ਹੈ। ਦੁੱਧ ਦੀ ਮਹਿੰਗਾਈ ਦਰ ਅਕਤੂਬਰ ’ਚ ਵਧ ਕੇ 7.7 ਫੀਸਦੀ ਹੋ ਗਈ ਜੋ 7.5 ਸਾਲਾਂ ’ਚ ਉੱਚ ਪੱਧਰ ਹੈ। ਆਈਸਕ੍ਰੀਮ ਦੀਆਂ ਦਰਾਂ ਅਕਤੂਬਰ ’ਚ ਵਧ ਕੇ 10.5 ਫੀਸਦੀ ਹੋ ਗਈਆਂ ਜੋ ਘੱਟ ਤੋਂ ਘੱਟ ਅੱਠ ਸਾਲਾਂ ’ਚ ਉੱਚ ਪੱਧਰ ਹੈ। ਇਸ ਤਰ੍ਹਾਂ ਦਹੀ 7.6 ਫੀਸਦੀ ’ਤੇ ਸੀ। ਬਾਲ ਖੁਰਾਕ ਮਹਿੰਗਾਈ ਦਰ 8.8 ਫੀਸਦੀ ’ਤੇ ਰਹੀ ਜੋ ਘੱਟ ਤੋਂ ਘੱਟ ਅੱਠ ਸਾਲਾਂ ’ਚ ਸਭ ਤੋਂ ਵੱਧ ਸੀ। ਨਵੰਬਰ ’ਚ ਭਾਰਤ ’ਚ ਇਕ ਲਿਟਰ ਦੁੱਧ ਦੀ ਔਸਤ ਕੀਮਤ 55 ਦੇ ਕਰੀਬ ਸੀ। ਔਸਤ ਕੀਮਤਾਂ ਜ਼ਿਆਦਾਤਰ ਭਾਰਤ ਦੇ ਉੱਤਰੀ, ਪੱਛਮੀ ਅਤੇ ਉੱਤਰ-ਪੂਰਬੀ ਸ਼ਹਿਰਾਂ ’ਚ ਵਧੀਆਂ। ਜਦ ਕਿ ਦੱਖਣ ਦੇ ਸ਼ਹਿਰਾਂ ’ਚ ਦੁੱਧ ਦੀਆਂ ਕੀਮਥਾਂ ’ਚ ਮਾਮੂਲੀ ਵਾਧਾ ਹੋਇਆ। ਚੇਨਈ, ਬੇਂਗਲੁਰੂ ਅਤੇ ਐਨਾਰਕੁਲਮ ਦੇ ਦੱਖਣੀ ਸ਼ਹਿਰਾਂ ’ਚ ਔਸਤ ਕੀਮਤਾਂ ’ਚ ਜ਼ਿਆਦਾ ਵਾਧਾ ਨਹੀਂ ਹੋਇਆ। ਨਵੰਬਰ 2022 ’ਚ ਦੁੱਧ ਦੀ ਔਸਤ ਕੀਮਤ ਚੇਨਈ ’ਚ ਸਭ ਤੋਂ ਘੱਟ 40 ਰੁਪਏ ਪ੍ਰਤੀ ਲਿਟਰ ਸੀ।

ਇਹ ਵੀ ਪੜ੍ਹੋ : ਸਿਰਫ਼ 4 ਮਹੀਨਿਆਂ 'ਚ 10 ਰੁਪਏ ਮਹਿੰਗਾ ਹੋਇਆ ਆਟਾ, ਚੌਲਾਂ ਅਤੇ ਖੰਡ ਦੇ ਕਰੀਬ ਪਹੁੰਚੀ ਕੀਮਤ

ਦਿੱਲੀ ’ਚ ਦੁੱਧ 64 ਰੁਪਏ ਪ੍ਰਤੀ ਲਿਟਰ

ਨਵੰਬਰ 2017 ’ਚ ਇਹ 42 ਯਾਨੀ ਕਰੀਬ 13 ਰੁਪਏ ਸਸਤਾ ਸੀ। ਦੁੱਧ ਦੀ ਕੀਮਤ ’ਚ ਵਾਧਾ ਸਾਰੇ ਸ਼ਹਿਰਾਂ ’ਚ ਬਰਾਬਰ ਨਹੀਂ ਸੀ। ਇਸ ਹਫਤੇ ਦੀ ਸ਼ੁਰੂਆਤ ’ਚ ਮਦਰ ਡੇਅਰੀ ਨੇ ਫੁਲ ਕ੍ਰੀਮ ਦੁੱਧ ਦੀ ਕੀਮਤ ’ਚ 1 ਰੁਪਏ ਦਾ ਵਾਧਾ ਕੀਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਇਕ ਲਿਟਰ ਦੁੱਧ ਦੀ ਕੀਮਤ 64 ਰੁਪਏ ਹੋਵੇਗੀ।

ਇਸ ਸਾਲ ਨਵੀਂ ਦਿੱਲੀ ’ਚ ਪ੍ਰਮੁੱਖ ਦੁੱਧ ਸਪਲਾਈਕਰਤਾਵਾਂ ਵਲੋਂ ਕੀਮਤ ’ਚ ਇਹ ਚੌਥੀ ਵਾਰ ਕੀਤਾ ਗਿਆ ਵਾਧਾ ਸੀ। ਇਕ ਮਹੀਨਾ ਪਹਿਲਾਂ ਅਮੂਲ ਬ੍ਰਾਂਡ ਦੇ ਤਹਿਤ ਦੁੱਧ ਵੇਚਣ ਵਾਲੇ ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈੱਡਰੇਸ਼ਨ ਨੇ ਫੁਲ ਕ੍ਰੀਮ ਦੁੱਧ ਦੀ ਕੀਮਤ 2 ਰੁਪਏ ਵਧਾ ਦਿੱਤੀ ਸੀ। ਡਿਊਕਰਸ ਫੈੱਡਰੇਸ਼ਨ ਨੇ ਵੀ ਫੁਲ ਕ੍ਰੀਮ ਦੁੱਧ ਦੀ ਕੀਮਤ 12 ਰੁਪਏ ਪ੍ਰਤੀ ਲਿਟਰ ਵਧਾ ਦਿੱਤੀ ਹੈ, ਜਿਸ ਨਾਲ ਇਕ ਲਿਟਰ ਦੀ ਕੀਮਤ 60 ਰੁਪਏ ਪ੍ਰਤੀ ਲਿਟਰ ਹੋ ਜਾਂਦੀ ਹੈ।

ਇਹ ਵੀ ਪੜ੍ਹੋ : ਚੋਰੀ-ਚੋਰੀ ਚੀਨ ਖ਼ਰੀਦ ਰਿਹਾ ਸੋਨਾ !, 300 ਟਨ ਸੋਨੇ ਦਾ ਗੁਪਤ ਖ਼ਰੀਦਦਾਰ ਬਣਿਆ ਪਹੇਲੀ

ਅਹਿਮਦਾਬਾਦ ’ਚ ਵੀ ਦੁੱਧ ਦੀ ਕੀਮਤ ਘੱਟ

ਅਹਿਮਦਾਬਾਦ ’ਚ ਕੀਮਤ 58 ਰੁਪਏ ਪ੍ਰਤੀ ਲਿਟਰ ਸੀ ਅਤੇ ਲਖਨਊ ’ਚ ਇਹ 62 ਰੁਪਏ ਪ੍ਰਤੀ ਲਿਟਰ ਸੀ।

ਕਈ ਉੱਤਰ-ਪੂਰਬੀ ਸ਼ਹਿਰਾਂ ਜਿਵੇਂ ਗੁਹਾਟੀ ਅਤੇ ਅਗਰਤਲਾ ’ਚ ਇਹ 65 ਰੁਪਏ ਪ੍ਰਤੀ ਲਿਟਰ ਦੇ ਪੱਧਰ ਨੂੰ ਪਾਰ ਕਰ ਗਈ ਸੀ।

ਤੁਲਨਾਤਮਕ ਰੂਪ ਨਾਲ ਦੱਖਣ ’ਚ ਦੁੱਧ ਦੀਆਂ ਕੀਮਤਾਂ ’ਚ ਬਹੁਤ ਜ਼ਿਆਦਾ ਵਾਧਾ ਨਹੀਂ ਹੋਇਆ ਹੈ, ਇਹ ਰੁਝਾਨ ਜ਼ਿਆਦਾ ਲੰਬੇ ਸਮੇਂ ਤੱਕ ਨਹੀਂ ਰਹਿ ਸਕਦਾ ਹੈ।

ਜਿੱਥੇ ਆਵਿਨ ਨੇ ਨਵੰਬਰ ਦੀ ਸ਼ੁਰੂਆਤ ’ਚ ਕੀਮਤ ਵਧਾਈ ਸੀ, ਉੱਥੇ ਹੀ ਕਰਨਾਟਕ ਮਿਲਕ ਫੈੱਡਰੇਸ਼ਨ ਨੇ ਵੀ ਕੁੱਝ ਦਿਨ ਪਹਿਲਾਂ ਕੀਮਤਾਂ ’ਚ ਵਾਧੇ ਦੀ ਯੋਜਨਾ ਬਣਾਈ ਸੀ ਪਰ ਇਸ ਨੂੰ ਲਾਗੂ ਨਹੀਂ ਕੀਤਾ।

ਇਹ ਵੀ ਪੜ੍ਹੋ : ਟਾਟਾ ਨੂੰ ਵੇਚ ਰਹੇ Bisleri, ਭਾਵੁਕ ਕੰਪਨੀ ਦੇ ਮਾਲਕ ਨੇ ਕਿਹਾ- ਇਸ ਨੂੰ ਮਰਨ ਨਹੀਂ ਦੇਣਾ ਚਾਹੁੰਦੇ

ਕੀਮਤਾਂ ਦਾ ਸਭ ਤੋਂ ਵੱਧ ਅਸਰ ਗਰੀਬਾਂ ’ਤੇ

ਦੁੱਧ ਦੀਆਂ ਕੀਮਤਾਂ ’ਚ ਵਾਧੇ ਦਾ ਸਭ ਤੋਂ ਜ਼ਿਆਦਾ ਅਸਰ ਗਰੀਬਾਂ ’ਤੇ ਪਵੇਗਾ। ਇਕ ਔਸਤ ਸ਼ਹਿਰੀ ਪਰਿਵਾਰ ਪ੍ਰਤੀ ਦਿਨ ਦੁੱਧ ’ਤੇ 284 ਰੁਪਏ ਖਰਚ ਕਰਦਾ ਹੈ। ਸਭ ਤੋਂ ਘੱਟ ਖਰਚ ਕਰਨ ਵਾਲੇ ਪਰਿਵਾਰ (ਸਭ ਤੋਂ ਗਰੀਬ 5 ਫੀਸਦੀ ਪਰਿਵਾਰ) ਇਕ ਮਹੀਨੇ ’ਚ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ’ਤੇ ਸਿਰਫ 786 ਰੁਪਏ ਖਰਚ ਕਰਦੇ ਹਨ। ਇਸ ਤਰ੍ਹਾਂ ਮੁੱਲ ਵਾਧੇ ਦਾ ਗਰੀਬ ਪਰਿਵਾਂਰ ’ਤੇ ਵਧੇਰੇ ਪ੍ਰਭਾਵ ਪਵੇਗਾ, ਜਿਨ੍ਹਾਂ ’ਚ ਪਹਿਲਾਂ ਤੋਂ ਹੀ ਦੁੱਧ ਨਾ ਪੀਣ ਵਾਲਿਆਂ ਦੀ ਗਿਣਤੀ ਵੱਧ ਹੈ। ਸਭ ਤੋਂ ਗਰੀਬ 20 ਫੀਸਦੀ ਘਰਾਂ ’ਚ ਸਿਰਫ 52 ਫੀਸਦੀ-62 ਫੀਸਦੀ ਮੈਂਬਰ ਦੁੱਧ ਜਾਂ ਦਹੀ ਦਾ ਸੇਵਨ ਕਰਦੇ ਹਨ, ਜਦ ਕਿ ਸਭ ਤੋਂ ਅਮੀਰ 20 ਫੀਸਦੀ ਘਰਾਂ ’ਚ 86 ਫੀਸਦੀ-91 ਫੀਸਦੀ ਮੈਂਬਰ ਅਜਿਹਾ ਕਰਦੇ ਹਨ।

ਇਹ ਵੀ ਪੜ੍ਹੋ : Twitter ਦੇ ਪੁਰਾਣੇ ਅਤੇ ਮੌਜੂਦਾ ਮੁਲਾਜ਼ਮਾਂ ਨੂੰ ਝਟਕਾ, Elon Musk ਨੇ ਰੋਕੀ ਪੇਮੈਂਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News