ਮਾਈਕ੍ਰੋਸਾਫਟ ਕੰਪਨੀ 'ਚ ਛਾਂਟੀ ਦਾ ਸਾਇਆ, ਸੇਲਸ ਫੀਲਡ 'ਚ ਜਾਣਗੀਆਂ ਹਜ਼ਾਰਾਂ ਨੌਕਰੀਆਂ
Tuesday, Jul 04, 2017 - 01:40 PM (IST)

ਨਵੀਂ ਦਿੱਲੀ — ਮਾਈਕ੍ਰੋਸਾਫਟ 'ਚ ਛਾਂਟੀ ਦਾ ਸਾਇਆ ਮੰਡਰਾ ਰਿਹਾ ਹੈ। ਕੰਪਨੀ ਆਰਟੀਫੀਸ਼ਲ ਇੰਟੈਲੀਜੇਂਸ ਅਤੇ ਕਲਾਊਡ ਕੰਪਿਊਟਿੰਗ 'ਤੇ ਅਧਾਰਿਤ ਸਾਫਟਵੇਅਰ 'ਤੇ ਕੰਮ ਕਰ ਰਹੇ ਲੋਕਾਂ ਦੀ ਸੰਖਿਆ 'ਚ ਕਮੀ ਕਰ ਸਕਦੀ ਹੈ। ਬਲੂਮਬਰਗ ਦੀ ਰਿਪੋਰਟ ਅਨੁਸਾਰ, ਕੰਪਨੀ ਕਲਾਊਡ ਸਰਵਿਸ 'ਤੇ ਫੋਕਸ ਕਰਨ ਜਾ ਰਹੀ ਹੈ ਅਤੇ ਇਸ ਕਾਰਨ ਆਪਣੀ ਮੈਨੇਜਮੇਂਟ ਨੂੰ ਰੀਸਟਰੱਕਚਰ ਕਰਨ ਦੀ ਯੋਜਨਾ 'ਤੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਇਸ ਬਦਲਾਅ ਨਾਲ ਸੇਲਸ ਫੀਲਡ 'ਚ ਹਜ਼ਾਰਾਂ ਨੌਕਰੀਆਂ 'ਤੋ ਸੰਕਟ ਦੇ ਬੱਦਲ ਛਾ ਗਏ ਹਨ। 31 ਮਾਰਚ ਤੱਕ ਕੰਪਨੀ 'ਚ 121,567 ਕਰਮਚਾਰੀ ਕੰਮ ਕਰ ਰਹੇ ਸਨ। ਮਾਈਕ੍ਰੋਸਾਫਟ ਆਪਣੇ ਗਾਹਕਾਂ ਅਤੇ ਪਾਰਟਨਰਾਂ ਨੂੰ ਬਿਹਤਰ ਸੇਵਾ ਦੇਣ ਲਈ ਅਜਿਹੇ ਬਦਲਾਅ ਦੀ ਤਿਆਰੀ 'ਚ ਹੈ।
ਕਰਮਚਾਰੀਆਂ ਨੂੰ ਮੇਲ ਰਾਹੀਂ ਮਿਲੀ ਜਾਣਕਾਰੀ
* ਕੰਪਨੀ ਨੇ ਸੋਮਵਾਰ ਨੂੰ ਆਪਣੇ ਕਰਮਚਾਰੀਆਂ ਨੂੰ ਈ-ਮੇਲ ਜ਼ਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ
* ਈ-ਮੇਲ ਜ਼ਰੀਏ ਕੰਪਨੀ ਨੇ ਕਰਮਚਾਰੀਆਂ ਨੂੰ ਆਪਣਾ ਪਲਾਨ ਦੱਸਿਆ ਜਿਸ ਅਨੁਸਾਰ, ਕਮਰਸ਼ੀਅਲ ਸੇਲਸ ਨੂੰੇ ਦੋ ਸੇਗਮੇਂਟ 'ਚ ਵੰਡਿਆ ਜਾਵੇਗਾ- ਇਕ ਸੇਗਮੇਂਟ ਵੱਡੇ ਗਾਹਕਾਂ ਨੂੰ ਟਾਰਗੇਟ ਕਰੇਗਾ ਅਤੇ ਦੂਸਰਾ ਸਮਾਲ ਅਤੇ ਮੀਡੀਅਮ ਗਾਹਕਾਂ 'ਤੇ ਫੋਕਸ ਕਰਨਗੇ।
* ਕਰਮਚਾਰੀਆਂ ਨੂੰ ਛੇ ਇੰਡਸਟਰੀਆਂ ਨਾਲ ਅਲਾਊਂਡ ਕੀਤਾ ਜਾਵੇਗਾ। ਇਹ ਇੰਡਸਟਰੀਆਂ ਹਨ- ਮੈਨੂੰਫੈਕਟਰਿੰਗ, ਫਾਈਨੈਂਸ਼ਲ ਸੇਵਾਵਾਂ, ਰਿਟੇਲ, ਹੈਲਥ, ਐਜੂਕੇਸ਼ਨ ਅਤੇ ਗਵਰਨਮੇਂਟ
* ਕਰਮਚਾਰੀਆਂ ਦਾ ਫੋਕਸ ਇਨ੍ਹਾਂ ਚਾਰ ਕੈਟੇਗਿਰੀਆਂ 'ਚ ਮਾਡਰਨ ਵਰਕਪਲੇਸ, ਅਪਲੀਕੇਸ਼ਨ, ਐਪਸ ਅਤੇ ਇੰਫਰਾਸਟਰੱਕਚਰ ਅਤੇ ਡੇਟਾ ਅਤੇ ਆਰਟੀਫੀਸ਼ਲ ਇੰਟੈਲੀਜੇਂਸ 'ਚ ਸਾਫਟਵੇਅਰ ਵੇਚਣ ਦਾ ਹੋਵੇਗਾ।