ਮਾਈਕ੍ਰੋਸਾਫਟ ਨੇ ਬਣਾਇਆ ਨਵਾਂ ਰਿਕਾਰਡ, 3 ਟ੍ਰਿਲੀਅਨ ਡਾਲਰ ਤੋਂ ਪਾਰ ਪੁੱਜਾ ਮਾਰਕੀਟ ਕੈਪ

Friday, Jan 26, 2024 - 10:31 AM (IST)

ਨਵੀਂ ਦਿੱਲੀ (ਇੰਟ.)– ਦੁਨੀਆ ਦੀ ਦਿੱਗਜ਼ ਤਕਨਾਲੋਜੀ ਕੰਪਨੀ ਮਾਈਕ੍ਰੋਸਾਫਟ ਨੇ ਇਕ ਵਾਰ ਮੁੜ ਨਵਾਂ ਰਿਕਾਰਡ ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਮਾਈਕ੍ਰੋਸਾਫਟ ਦਾ ਮਾਰਕੀਟ ਕੈਪ 3 ਟ੍ਰਿਲੀਅਨ ਡਾਲਰ ਨੂੰ ਪਾਰ ਕਰ ਗਿਆ ਹੈ। ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਤੋਂ ਬਾਅਦ ਮਾਈਕ੍ਰੋਸਾਫਟ ਇਸ ਅੰਕੜੇ ਨੂੰ ਪਾਰ ਕਰਨ ਵਾਲੀ ਦੂਜੀ ਵੱਡੀ ਕੰਪਨੀ ਹੈ। ਹਾਲੇ ਤੱਕ ਸਿਰਫ਼ ਐਪਲ ਦਾ ਹੀ ਮਾਰਕੀਟ ਕੈਪ 3 ਟ੍ਰਿਲੀਅਨ ਡਾਲਰ ਤੋਂ ਪਾਰ ਸੀ। 

ਇਹ ਵੀ ਪੜ੍ਹੋ - Air India ਨੂੰ ਸੁਰੱਖਿਆ ਉਲੰਘਣਾ ਕਰਨੀ ਪਈ ਮਹਿੰਗੀ, DGCA ਨੇ ਠੋਕਿਆ 1.10 ਕਰੋੜ ਰੁਪਏ ਦਾ ਜੁਰਮਾਨਾ

ਮਾਈਕ੍ਰੋਸਾਫਟ ਦੇ ਸ਼ੇਅਰ ਨੈਸਡੈਕ ’ਤੇ 403.78 ਡਾਲਰ ਦੇ ਰੇਟ ’ਤੇ ਟ੍ਰੈਂਡ ਕਰ ਰਹੇ ਸਨ। ਇਸ ਵਿਚ 1.17 ਫ਼ੀਸਦੀ ਦੀ ਤੇਜ਼ੀ ਆਈ ਅਤੇ ਕੰਪਨੀ ਨੇ ਆਪਣਾ 52 ਹਫ਼ਤਿਆਂ ਦਾ ਉੱਚ ਪੱਧਰ ਛੂਹ ਲਿਆ। ਜਾਣਕਾਰੀ ਮੁਤਾਬਕ ਟੈੱਕ ਦਿੱਗਜ਼ ਮਾਈਕ੍ਰੋਸਾਫਟ ਦਾ ਮਾਰਕੀਟ ਕੈਪ 24 ਜਨਵਰੀ ਨੂੰ 3 ਟ੍ਰਿਲੀਅਨ ਡਾਲਰ ਦੇ ਅੰਕੜੇ ਨੂੰ ਛੂਹ ਗਿਆ। ਇਸ ਤੋਂ ਪਹਿਲਾਂ ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਨੇ ਇਹ ਮੀਲ ਦਾ ਪੱਥਰ ਪਿਛਲੇ ਸਾਲ ਜੂਨ ਵਿਚ ਹਾਸਲ ਕੀਤਾ ਸੀ। ਹਾਲਾਂਕਿ ਕੁੱਝ ਸਮੇਂ ਲਈ ਤਾਂ ਮਾਈਕ੍ਰੋਸਾਫਟ ਦੀ ਮਾਰਕੀਟ ਵੈਲਿਊ ਐਪਲ ਨਾਲੋਂ ਵੀ ਵੱਧ ਹੋ ਗਈ ਸੀ। ਬਾਅਦ ਵਿਚ ਇਸ ਵਿਚ ਗਿਰਾਵਟ ਆ ਗਈ। ਇਸ ਤੋਂ ਬਾਅਦ ਹੀ ਨੰਬਰ ਵਨ ਦੀ ਪੋਜੀਸ਼ਨ ਲਈ ਉਤਰਾਅ-ਚੜ੍ਹਾਅ ਜਾਰੀ ਹੈ।

ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News