ਮਾਈਕ੍ਰੋਸਾਫਟ ਦੇ ਸੀ. ਈ. ਓ. ਨਾਡੇਲਾ ਦੀ ਆਮਦਨ 66 ਫ਼ੀਸਦੀ ਵਧੀ

Friday, Oct 18, 2019 - 01:37 AM (IST)

ਮਾਈਕ੍ਰੋਸਾਫਟ ਦੇ ਸੀ. ਈ. ਓ. ਨਾਡੇਲਾ ਦੀ ਆਮਦਨ 66 ਫ਼ੀਸਦੀ ਵਧੀ

ਵਾਸ਼ਿੰਗਟਨ (ਭਾਸ਼ਾ)-ਮਾਈਕ੍ਰੋਸਾਫਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੱਤਿਆ ਨਾਡੇਲਾ ਦੀ ਸਾਲਾਨਾ ਆਮਦਨ 2018-19 'ਚ 66 ਫ਼ੀਸਦੀ ਵਧ ਕੇ 4.29 ਕਰੋੜ ਡਾਲਰ 'ਤੇ ਪਹੁੰਚ ਗਈ। ਇਸ ਦੌਰਾਨ ਮਾਈਕ੍ਰੋਸਾਫਟ ਦੇ ਵਿੱਤੀ ਨਤੀਜੇ ਕਾਫ਼ੀ ਚੰਗੇ ਰਹੇ ਹਨ। ਬੀਤੇ ਦਿਨ ਖਬਰਾਂ 'ਚ ਕਿਹਾ ਗਿਆ ਹੈ ਕਿ ਨਾਡੇਲਾ ਦੀ ਤਨਖਾਹ 23 ਲੱਖ ਡਾਲਰ ਹੈ। ਉਨ੍ਹਾਂ ਦੀ ਆਮਦਨ 'ਚ ਜ਼ਿਆਦਾਤਰ ਹਿੱਸਾ ਸ਼ੇਅਰਾਂ ਦਾ ਰਿਹਾ ਹੈ। ਉਨ੍ਹਾਂ ਨੂੰ ਸ਼ੇਅਰਾਂ 'ਤੇ 2.96 ਕਰੋੜ ਡਾਲਰ ਦੀ ਕਮਾਈ ਹੋਈ, ਜਦੋਂ ਕਿ 1.07 ਕਰੋੜ ਡਾਲਰ ਗੈਰ-ਸ਼ੇਅਰ ਇੰਸੈਂਟਿਵ ਯੋਜਨਾ ਤੋਂ ਪ੍ਰਾਪਤ ਹੋਏ। ਬਾਕੀ 1,11,000 ਡਾਲਰ ਦੀ ਆਮਦਨ ਹੋਰ ਪ੍ਰਾਪਤੀਆਂ ਤੋਂ ਹੋਈ। ਹੈਦਰਾਬਾਦ 'ਚ ਜਨਮੇ ਨਾਡੇਲਾ ਦੀ ਆਮਦਨ ਵਿੱਤੀ ਸਾਲ 2017-18 'ਚ 2.58 ਕਰੋੜ ਡਾਲਰ ਰਹੀ ਸੀ। ਨਾਡੇਲਾ 2014 'ਚ ਮਾਈਕ੍ਰੋਸਾਫਟ ਦੇ ਸੀ. ਈ. ਓ. ਬਣੇ ਸਨ। ਉਨ੍ਹਾਂ ਦੇ ਕਾਰਜਕਾਲ 'ਚ ਮਾਈਕ੍ਰੋਸਾਫਟ ਕਲਾਊਡ ਕੰਪਿਊਟਿੰਗ 'ਚ ਇਕ ਵੱਡੀ ਤਾਕਤ ਬਣ ਕੇ ਉੱਭਰੀ ਹੈ।


author

Karan Kumar

Content Editor

Related News