ਮਾਈਕ੍ਰੋਮੈਕਸ ਦੇ ਕੋ-ਫਾਊਂਡਰ ਨੇ ਲਾਂਚ ਕੀਤੀ ਨਵੀਂ ਕੰਪਨੀ, ਜੂਨ ''ਚ ਆਵੇਗੀ AI ਬੇਸਡ e-Bike

04/05/2019 1:00:33 AM

ਗੈਜੇਟ ਡੈਸਕ—ਸਮਾਰਟਫੋਨ ਸੈਗਮੈਂਟ 'ਚ ਚੀਨੀ ਕੰਪਨੀਆਂ ਤੋਂ ਬੁਰੀ ਤਰ੍ਹਾਂ ਪਿਟਣ ਤੋਂ ਬਾਅਦ ਹੁਣ ਮਾਈਕ੍ਰੋ ਮੈਕਸ ਦੇ ਕੋ-ਫਾਊਂਡਰ ਰਾਹੁਲ ਸ਼ਰਮਾ ਇਕ ਨਵੀਂ ਕੰਪਨੀ ਲਈ ਤਿਆਰ ਹੈ। ਇਹ ਕੰਪਨੀ ਜੂਨ ਤਕ ਭਾਰਤ 'ਚ ਆਰਟੀਫੀਸ਼ਅਲ ਇੰਟੈਲਜੈਂਸੀ ਬੇਸਡ ਮੋਟਰਸਾਈਕਲ ਲਾਂਚ ਕਰੇਗੀ। ਰਾਹੁਲ ਸ਼ਰਮਾ ਨੇ ਰਿਵੋਲਟ ਇੰਟੈਲੀਕਾਰਪ ਨਾਂ ਦੀ ਇਕ ਕੰਪਨੀ ਦੀ ਸ਼ੁਰੂਆਤ ਕੀਤੀ ਹੈ ਜੋ AI ਆਧਾਰਿਤ ਇਲੈਕਟ੍ਰਿਕ ਬਾਈਕਸ ਬਣਾਵੇਗੀ। ਇਸ ਕੰਪਨੀ 'ਚ ਉਨ੍ਹਾਂ ਨੇ 400 ਤੋਂ 500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।

ਰਿਵੋਲਟ ਇੰਟੈਲੀਕਾਰਪ ਨੇ 156.8 ਕਿਲੋਮੀਟਰ ਦੀ ਰੇਂਜ ਤਕ ਦੀ ਇਲੈਕਟ੍ਰਿਕ ਬਾਈਕ ਬਣਾਉਣ ਦਾ ਟਾਰਗੇਟ ਰੱਖਿਆ ਹੈ। ਇਸ ਦੀ ਮੈਕਸੀਮਮ ਸਪੀਡ 85 ਕਿਲੋਮੀਟਰ ਪ੍ਰਤੀ ਘੰਟ ਤੱਕ ਦੀ ਹੋਵੇਗੀ। ਇਹ ਕੰਪਨੀ ਚਾਰਜਿੰਗ ਯੂਨਿਟ ਵੀ ਖੁਤ ਤਿਆਰ ਕਰੇਗੀ। ਮਾਈਕ੍ਰੋਮੈਕਸ ਦੇ ਕੋ ਫਾਊਂਡਰ ਰਾਹੁਰ ਸ਼ਰਮਾ ਨੇ ਕਿਹਾ ਕਿ ਮੇਰਾ ਵਿਜ਼ਨ ਹਰ ਘਰ 'ਚ ਸਸਟੇਨੇਬਲ ਮੋਬਿਲਿਟੀ ਦੇਖਣਾ ਹੈ। ਅਸੀਂ ਇੰਟੈਲੀਜੈਂਸੀ ਵ੍ਹੀਕਲਸ ਬਣਾਉਣ ਦਾ ਕੰਮ ਕਰ ਰਹੇ ਹਾਂ ਜੋ ਪਰਫਾਰਮੈਂਸ ਨਾਲ ਵੀ ਕਾਮਪ੍ਰੋਮਾਈਜ ਨਾ ਕਰੇ।

ਦੱਸਣਯੋਗ ਹੈ ਕਿ ਰਿਵੋਲਟ ਇੰਟੈਲੀਕਾਰਪ ਦਾ ਪਲਾਂਟ ਮਾਨੇਸਰ 'ਚ ਹੈ ਅਤੇ ਇਥੇ ਪੜ੍ਹਾਅ 'ਚ 1.20 ਲੱਖ ਵ੍ਹੀਕਲਸ ਦਾ ਪ੍ਰੋਡਕਸ਼ਨ ਟਾਰਗੇਟ ਹੈ। ਇਸ ਦੀ ਕੈਪਿਸਿਟੀ ਵੀ 1.20 ਲੱਖ ਹੈ ਅਤੇ ਇਹ 1 ਲੱਖ ਸਕਵਾਇਰ ਫੁੱਟ 'ਚ ਹੈ। ਰਾਹੁਲ ਸ਼ਰਾਮਾ ਮੁਤਾਬਕ ਇਸ ਦੀ ਸ਼ੁਰੂਆਤੀ ਦਿੱਲੀ ਐੱਨ.ਸੀ.ਆਰ. ਤੋਂ ਹੋਵੇਗੀ ਅਤੇ ਕੰਪਨੀ ਦਾ ਟਾਰਗੇਟ ਅੱਗੇ ਵੀ ਇਲੈਕਟ੍ਰਿਕ ਸੈਗਮੈਂਟ 'ਚ ਬਿਜ਼ਨੈੱਸ ਬੂਸਟ ਕਰਨ ਦਾ ਹੈ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਪ੍ਰੋਡਕਟ ਦੇ 4G LTE ਸਰਵਿਸ 'ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਲਈ ਘਟੋ-ਘੱਟ ਸਰਵਿਸ ਦੀ ਜ਼ਰੂਰਤ ਹੁੰਦੀ ਹੈ।

ਕੰਪਨੀ ਮੁਤਾਬਕ ਟੀਮ ਲਗਭਗ ਦੋ ਸਾਲ ਤੋਂ ਕੰਮ ਕਰ ਰਹੀ ਹੈ ਅਤੇ ਇਹ ਭਾਰਤ ਦੀ ਪਹਿਲੀ ਆਰਟੀਫੀਅਸ਼ਲ ਇੰਟੈਲੀਜੈਂਸੀ ਬੇਸਡ ਮੋਟਰਸਾਈਕਲ ਹੋਵੇਗੀ। ਕੰਪਨੀ ਨੇ ਇਸ ਵੱਲ ਵੀ ਇਸ਼ਾਰਾ ਕੀਤਾ ਹੈ ਕਿ ਜੂਨ ਤਕ ਇਹ ਬਾਈਕ ਆਵੇਗੀ ਅਤੇ ਇਹ ਅਫੋਰਡੇਬਲ ਵੀ ਹੋਵੇਗੀ। ਕੰਪਨੀ ਇਸ ਈ-ਬਾਈਕ ਨੂੰ ਆਨਲਾਈਨ ਅਤੇ ਆਫਲਾਈਨ ਦੋਵਾਂ ਚੈਨਲਸ ਤੋਂ ਵਿਕਰੀ ਕਰੇਗੀ। ਮਾਈਕ੍ਰੋ ਮੈਕਸ ਦੇ ਕੋ-ਫਾਊਂਡਰ ਰਾਹੁਲ ਸ਼ਰਮਾ ਦਾ ਇਹ ਨਵਾਂ ਵੈਂਚਰ ਕਿੰਨਾ ਸਕਸੈਸ ਹੋਵੇਗਾ ਅਤੇ ਲੋਕਾਂ ਨੂੰ ਇਲੈਕਟ੍ਰਿਕ ਬਾਈਕ ਕਿੰਨੀ ਪਸੰਦ ਆਵੇਗੀ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਜਿਸ ਤਰ੍ਹਾਂ ਦੇ ਕੰਪਨੀ ਨੇ ਟਾਰਗੇਟ ਰੱਖਿਆ ਹੈ ਅਤੇ ਜੋ ਦਾਅਵੇ ਕੀਤੇ ਗਏ ਹਨ ਜੇਕਰ ਇਸ ਨੂੰ ਲਾਂਚ ਤਕ ਅਚੀਵ ਕੀਤਾ ਜਾਂਦਾ ਹੈ ਤਾਂ ਇਹ ਸੰਭਵ ਹੈ ਕਿ ਲੋਕਾਂ ਨੂੰ ਪਸੰਦ ਆਵੇਗੀ।


Karan Kumar

Content Editor

Related News