MG ਮੋਟਰ ਨੇ ਸੁਪਰਫਾਸਟ ਚਾਰਜਰ ਲਈ ਟਾਟਾ ਪਾਵਰ ਨਾਲ ਮਿਲਾਇਆ ਹੱਥ
Monday, Jun 08, 2020 - 06:25 PM (IST)
ਨਵੀਂ ਦਿੱਲੀ— MG ਮੋਟਰ ਇੰਡੀਆ ਨੇ ਪਾਵਰ ਯੂਟਿਲਟੀ ਕੰਪਨੀ ਟਾਟਾ ਪਾਵਰ ਨਾਲ ਇਕ ਸਮਝੌਤਾ ਕੀਤਾ ਹੈ, ਜਿਸ ਤਹਿਤ ਟਾਟਾ ਪਾਵਰ ਪੂਰੇ ਦੇਸ਼ 'ਚ ਕੰਪਨੀ ਦੇ ਕੁਝ ਡੀਲਰਾਂ ਦੇ ਇੱਥੇ 50 ਕਿਲੋਵਾਟ ਡੀ. ਸੀ. ਸੁਪਰਫਾਸਟ ਚਾਰਜਰ ਲਗਾਏਗੀ।
ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਇਸ ਸਮਝੌਤੇ ਜ਼ਰੀਏ ਐੱਮ. ਜੀ. ਮੋਟਰ ਦਾ ਟੀਚਾ ਉਨ੍ਹਾਂ ਪ੍ਰਮੁੱਖ ਸ਼ਹਿਰਾਂ 'ਤੇ ਧਿਆਨ ਕੇਂਦਰਿਤ ਕਰਨਾ ਹੈ ਜਿਨ੍ਹਾਂ ਨੂੰ ਉਹ ਭਵਿੱਖ 'ਚ ਈ. ਵੀ. ਵਿਸਥਾਰ ਯੋਜਨਾਵਾਂ ਦੇ ਇਕ ਹਿੱਸੇ ਦੇ ਰੂਪ 'ਚ ਦੇਖ ਰਹੀ ਹੈ।
ੁਇਹ ਸੁਪਰਫਾਸਟ 50 ਕਿਲੋਵਾਟ ਡੀ. ਸੀ. ਚਾਰਜਰ ਐੱਮ. ਜੀ. ਜੇਡੀਐੱਸ ਈ. ਵੀ. ਗਾਹਕਾਂ ਦੇ ਨਾਲ-ਨਾਲ ਹੋਰ ਈ. ਵੀ. ਮਾਲਕਾਂ, ਜਿਨ੍ਹਾਂ ਦੇ ਆਟੋਮੋਬਾਇਲ ਸੀ. ਸੀ. ਐੱਸ./ਸੀ. ਐੱਚ. ਏ. ਡੇ. ਐੱਮ. ਓ. ਚਾਰਜਿੰਗ ਸਟੈਂਡਰਡਜ਼ ਦੇ ਮੁਤਾਬਕ ਹਨ, ਲਈ ਉਪਲੱਬਧ ਰਹਿਣਗੇ।
ਕੰਪਨੀ ਦੇ ਮੁਖੀ ਅਤੇ ਪ੍ਰਬੰਧਕ ਨਿਰਦੇਸ਼ਕ ਰਾਜੀਵ ਚਾਬਾ ਨੇ ਕਿਹਾ ਕਿ ਭਾਰਤ ਪ੍ਰਤੀ ਸਾਡੀ ਵਚਨਬੱਧਤਾ ਨੂੰ ਹੋਰ ਮਜਬੂਤੀ ਦਿੰਦੇ ਹੋਏ ਅਸੀਂ ਆਪਣੇ ਗਾਹਕਾਂ ਨੂੰ ਸਾਫ-ਸੁਥਰੇ ਸਾਧਨ ਅਪਣਾਉਣ ਲਈ ਮਜਬੂਤ ਚਾਰਜਿੰਗ ਇਕੋ-ਸਿਸਟਮ ਪ੍ਰਦਾਨ ਕਰਨਾ ਚਾਹੁੰਦੇ ਹਾਂ। ਟਾਟਾ ਪਾਵਰ ਵਰਗੇ ਸਾਂਝੇਦਾਰ ਨਾਲ ਅਸੀਂ ਆਸਵੰਦ ਹਾਂ ਕਿ ਅਸੀਂ ਬਿਹਤਰ ਤਾਲਮੇਲ ਸਥਾਪਤ ਕਰਾਂਗੇ ਅਤੇ ਆਪਣੀ ਸਾਂਝੇਦਾਰੀ ਨਾਲ ਹੋਰ ਵੀ ਬਿਹਤਰ ਨਤੀਜੇ ਗਾਹਕਾਂ ਨੂੰ ਦਿੰਦੇ ਰਹਾਂਗੇ।