MG ਮੋਟਰ ਦੀ ਵਿਕਰੀ ’ਚ ਭਾਰੀ ਗਿਰਾਵਟ
Sunday, Mar 01, 2020 - 11:30 PM (IST)
ਨਵੀਂ ਦਿੱਲੀ-ਐੱਮ. ਜੀ. ਮੋਟਰ ਇੰਡੀਆ ਦੀ ਵਿਕਰੀ ’ਚ ਫਰਵਰੀ ’ਚ ਭਾਰੀ ਗਿਰਾਵਟ ਆਈ ਹੈ। ਚੀਨ ਅਤੇ ਹੋਰ ਦੇਸ਼ਾਂ ’ਚ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਫੈਲਣ ਨਾਲ ਕੰਪਨੀ ਦੀ ਕੱਲ-ਪੁਰਜ਼ਿਆਂ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਨਾਲ ਉਸ ਦੀ ਵਿਕਰੀ ’ਚ ਗਿਰਾਵਟ ਆਈ ਹੈ। ਫਰਵਰੀ ’ਚ ਕੰਪਨੀ ਦੀ ਪ੍ਰਚੂਨ ਵਿਕਰੀ 1,376 ਇਕਾਈ ਰਹੀ ਹੈ, ਜਦੋਂਕਿ ਜਨਵਰੀ ’ਚ ਇਹ 3,130 ਇਕਾਈ ਰਹੀ ਸੀ। ਐੱਮ. ਜੀ. ਮੋਟਰ ਇੰਡੀਆ ਦੇ ਪੋਰਟਫੋਲੀਓ ’ਚ 2 ਮਾਡਲ ਐੱਸ. ਯੂ. ਵੀ. ਹੈਕਟਰ ਅਤੇ ਜੇ. ਐੱਸ. ਈ. ਵੀ. ਹਨ। ਕੰਪਨੀ ਨੇ ਬਿਆਨ ’ਚ ਕਿਹਾ ਕਿ ਪਿਛਲੇ ਮਹੀਨੇ ਉਸ ਨੇ ਜੇਐੱਸ ਈ. ਵੀ. ਦੀਆਂ 158 ਇਕਾਈਆਂ ਵੇਚੀਆਂ। ਕੰਪਨੀ ਨੇ ਜ਼ੈੱਡਐੱਸ ਈ. ਵੀ. ਨੂੰ ਹਾਲ ’ਚ 20.88 ਲੱਖ ਰੁਪਏ (ਦਿੱਲੀ ਸ਼ੋਅਰੂਮ) ਦੀ ਸ਼ੁਰੂਆਤੀ ਕੀਮਤ ’ਤੇ ਪੇਸ਼ ਕੀਤਾ ਸੀ। ਕੰਪਨੀ ਨੇ ਕਿਹਾ ਕਿ ਉਸ ਨੂੰ ਇਸ ਦੀ ਅੱਜ ਦੀ ਤਰੀਕ ਤੱਕ 3,000 ਬੁਕਿੰਗਾਂ ਮਿਲ ਚੁੱਕੀਆਂ ਹਨ। ਇਹ 2019 ’ਚ ਦੇਸ਼ ’ਚ ਵਿਕੀ ਕੁਲ ਈ. ਵੀ. ਕਾਰਾਂ ਤੋਂ ਜ਼ਿਆਦਾ ਹੈ।