ਮਹਾਨਗਰ ਗੈਸ ਦਾ ਮੁਨਾਫਾ 22.1 ਫੀਸਦੀ ਵਧਿਆ

Thursday, Nov 09, 2017 - 01:13 PM (IST)

ਮਹਾਨਗਰ ਗੈਸ ਦਾ ਮੁਨਾਫਾ 22.1 ਫੀਸਦੀ ਵਧਿਆ

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਮਹਾਨਗਰ ਗੈਸ ਦਾ ਮੁਨਾਫਾ 22.1 ਫੀਸਦੀ ਵਧ ਕੇ 124.8 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਮਹਾਨਗਰ ਗੈਸ ਦਾ ਮੁਨਾਫਾ 102.2 ਕਰੋੜ ਰੁਪਏ ਰਿਹਾ ਹੈ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਮਹਾਨਗਰ ਗੈਸ ਦੀ ਆਮਦਨ 2.4 ਫੀਸਦੀ ਵਧ ਕੇ 588 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਮਹਾਨਗਰ ਗੈਸ ਦੀ ਆਮਦਨ 574.2 ਕਰੋੜ ਰੁਪਏ ਰਹੀ ਸੀ। 
ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਮਹਾਮਨਗਰ ਗੈਸ ਦੀ ਆਮਦਨ 2.4 ਫੀਸਦੀ ਵਧ ਕੇ 588 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਮਹਾਨਗਰ ਗੈਸ ਦੀ ਆਮਦਨ 574.2 ਕਰੋੜ ਰੁਪਏ ਰਹੀ ਸੀ।
ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਮਹਾਨਗਰ ਗੈਸ ਦਾ ਐਬਿਟਡਾ 161.5 ਕਰੋੜ ਰੁਪਏ ਤੋਂ ਵਧ ਕੇ 200.3 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਮਹਾਨਗਰ ਗੈਸ ਦਾ ਐਬਿਟਡਾ ਮਾਰਜਨ 31 ਫੀਸਦੀ ਤੋਂ ਵਧ ਕੇ 37.5 ਫੀਸਦੀ ਰਿਹਾ ਹੈ।


Related News