ਸਨੈਪਡੀਲ ਨਹੀਂ ਕਰੇਗੀ ਫਲਿੱਪਕਾਰਟ ਨਾਲ ਮਰਜਰ, ਇਕੱਲੇ ਵਧਾਏਗੀ ਬਿਜ਼ਨੈੱਸ
Monday, Jul 31, 2017 - 02:45 PM (IST)
ਨਵੀਂ ਦਿੱਲੀ—ਫਲਿੱਪਕਾਰਟ ਅਤੇ ਸਨੈਪਡੀਲ ਦੇ ਰਲੇਵੇ ਨੂੰ ਸਨੈਪਡੀਲ ਨੇ ਠੰਡੇ ਬਸਤੇ 'ਚ ਪਾ ਦਿੱਤਾ। ਸਨੈਪਡੀਲ ਨੇ ਫਲਿੱਪਕਾਰਟ ਨਾਲ ਹੋਣ ਵਾਲੇ ਮਰਜਰ ਦੇ ਕਰਾਰ ਨੂੰ ਤੋੜ ਦਿੱਤਾ। ਕੰਪਨੀ ਨੇ ਕਿਹਾ ਕਿ ਉਹ ਇਕੱਲੇ ਹੀ ਅੱਗੇ ਵਧੇਗੀ।
ਦੱਸਿਆ ਦੇਈਏ ਕਿ ਇਸ ਤੋਂ ਪਹਿਲਾਂ ਵੀ ਫਲਿੱਪਕਾਰਟ ਨੂੰ ਸਨੈਪਡੀਲ ਨੇ ਝਟਕਾ ਦਿੱਤਾ ਸੀ, ਜਦੋਂ ਸਨੈਪਡੀਲ ਨੇ ਫਲਿੱਪਕਾਰਟ ਦੇ ਉਸ ਆਫਰ ਨੂੰ ਠੁਕਰਾਇਆ ਸੀ, ਜਿਸ 'ਚ ਉਸ ਨੂੰ ਖਰੀਦਣ ਲਈ ਫਲਿੱਪਕਾਰਟ ਨੇ 5500 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਸਨੈਪਡੀਲ ਦੇ ਬੋਰਡ ਨੂੰ ਲੱਗਦਾ ਹੈ ਕਿ ਫਲਿੱਪਕਾਰਟ ਉਸ ਦਾ ਵੈਲਿਊਏਸ਼ਨ ਘੱਟ ਲਗਾ ਰਹੀ ਹੈ।
