ਏਅਰਬੈਗ ਫਾਲਟ ਕਾਰਨ ਯੂ.ਕੇ ਤੋਂ 4 ਲੱਖ ਕਾਰਾਂ ਵਾਪਸ ਮੰਗਵਾਏਗੀ ਮਰਸਡੀਜ਼

10/16/2017 9:13:17 PM

ਨਵੀਂ ਦਿੱਲੀ—ਦੁਨੀਆ ਦੀ ਦਿੱਗਜ ਕਾਰ ਨਿਰਮਾਤਾ ਕੰਪਨੀ ਮਰਸਡੀਜ਼-ਬੈਂਜ ਨੇ ਯੂ.ਕੇ. ਰੈਗਿਊਲੇਟਰਸ ਨੂੰ ਦਿੱਤੀ ਜਾਣਕਾਰੀ 'ਚ ਕਿਹਾ ਕਿ ਚਾਰ ਲੱਖ ਕਾਰਾਂ ਦੇ ਏਅਰਬੈਗ ਦੀ ਕੁਆਲਟੀ 'ਚ ਖਰਾਬੀ ਕਾਰਨ ਬਾਜ਼ਾਰ ਤੋਂ ਵਾਪਸ ਮੰਗਾਵੇਗੀ। ਫਿਲਹਾਲ, ਕੰਪਨੀ ਨੇ ਇਹ ਨਹੀਂ ਦੱਸਿਆ ਕਿ ਯੂ.ਕੇ ਤੋਂ ਬਾਹਰ ਕਿੱਥੋ-ਕਿੱਥੋ ਵ੍ਹੀਕਲਸ ਨੂੰ ਵਾਪਸ ਮੰਗਵਾਇਆ ਜਾਵੇਗਾ। ਮਰਸਡੀਜ਼ ਲਈ ਯੂ.ਕੇ. 3 ਸਭ ਤੋਂ ਵੱਡੀ ਮਾਰਕੀਟ 'ਚੋਂ ਇਕ ਹੈ। ਯੂ.ਕੇ. ਤੋਂ ਇਲਾਵਾ ਅਮਰੀਕਾ, ਚੀਨ ਅਤੇ ਜਰਮਨੀ ਵੱਡੀ ਮਾਰਕੀਟ ਹੈ।


Related News